ਕੱਤਣੀ

ਭਾਰਤਪੀਡੀਆ ਤੋਂ
Jump to navigation Jump to search

ਕੱਤਣੀ ਪੂਣੀਆਂ ਤੇ ਗਲੋਟੇ ਰੱਖਣ ਲਈ ਬਣਾਇਆ ਗਿਆ ਇੱਕ ਢੱਕਣਦਾਰ ਡੱਬਾ ਹੁੰਦਾ ਹੈ ਜਿਸਨੂੰ ਕਣਕ ਦੇ ਨਾੜ ਨਾਲ ਬਣਾਇਆ ਜਾਂਦਾ ਹੈ। ਕੱਤਣੀ ਦੀ ਵਰਤੋਂ ਚਰਖਾ ਕੱਤਣ ਵੇਲੇ ਪੂਣੀਆਂ ਗਲੋਟੇ ਰੱਖਣ ਲਈ ਕੀਤੀ ਜਾਂਦੀ ਸੀ। ਕਈ ਪਰਿਵਾਰ ਤਾਂ ਚਾਂਦੀ ਦੀਆਂ ਤਾਰਾਂ ਨਾਲ ਮੜ੍ਹੀ ਕੱਤਣੀ ਦਾਜ ਵੀ ਦੇ ਦਿੰਦੇ ਸਨ।

ਬਣਤਰ

ਕੱਤਣੀ ਆਮ ਤੌਰ 'ਤੇ ਕਣਕ ਦੇ ਨਾੜ ਜਾਂ ਸਲਵਾੜ ਦੀਆਂ ਤੀਲਾਂ ਨਾਲ ਬਣਾਈ ਜਾਂਦੀ ਹੈ। ਕਈ ਵਾਰ ਇਹਨਾਂ ਤੀਲਾਂ ਨੂੰ ਰੰਗ ਵੀ ਕਰ ਲਿਆ ਜਾਂਦਾ ਹੈ ਤਾਂ ਜੋ ਕੱਤਣੀ ਵਿੱਚ ਰੰਗਦਾਰ ਡਿਜ਼ਾਈਨ ਬਣਾਇਆ ਜਾ ਸਕੇ। ਕੱਤਣੀ ਦਾ ਹੇਠਲਾ ਤਲਾ ਇੱਕ ਫੁੱਟ ਦਾ ਵਰਗਾਕਾਰ ਬਣਾਇਆ ਜਾਂਦਾ ਹੈ। ਇਸ ਤਲੇ ਦੇ ਚਾਰੇ ਪਾਸੇ ਧਾਗੇ ਨਾਲ ਪਰੋ ਕੇ ਤੀਲਾਂ ਦੀਆਂ ਕੰਧਾਂ ਬਣਾ ਦਿੱਤੀਆਂ ਜਾਂਦੀਆਂ ਹਨ। ਇਸ ਤਰਾਂ ਇੱਕ ਵਰਗਾਕਾਰ ਡੱਬਾ ਜਿਹਾ ਬਣ ਜਾਂਦਾ ਹੈ। ਇਸ ਦੇ ਇੱਕ ਪਾਸੇ ਕੁੱਝ ਕ ਜਗਾ ਨੂੰ ਕੱਟ ਕੇ ਕੱਤਣੀ ਦਾ ਦਰਵਾਜ਼ਾ ਬਣਾ ਦਿੱਤਾ ਜਾਂਦਾ ਹੈ। ਇਸ ਡੱਬੇ ਉੱਪਰ ਧਰਨ ਲਈ ਤਿਕੋਣੀ ਸ਼ਕਲ ਦਾ ਵੱਖਰਾ ਢੱਕਣ ਬਣਾ ਲਿਆ ਜਾਂਦਾ ਹੈ।

ਹਵਾਲੇ

ਫਰਮਾ:ਹਵਾਲੇ ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 143-144