ਕਮਲਜੀਤ ਨੀਲੋਂ
Jump to navigation
Jump to search
ਫਰਮਾ:Infobox writer ਕਮਲਜੀਤ ਨੀਲੋਂ (ਜਨਮ 24 ਦਸੰਬਰ 1959) ਪੰਜਾਬੀ ਦਾ ਬਾਲ ਸਾਹਿਤ ਲੇਖਕ ਤੇ ਗਾਇਕ ਹੈ। ਉਸਨੂੰ ਪੰਜਾਬੀ ਭਾਸ਼ਾ ਲਈ ਸਾਹਿਤ ਅਕਾਦਮੀ ਦਾ 2013 ਦਾ ਬਾਲ ਸਾਹਿਤ ਪੁਰਸਕਾਰ ਮਿਲ ਚੁੱਕਾ ਹੈ।[1] ਇਸ ਤੋਂ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਢਾਈ ਲੱਖ ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ’ ਵੀ ਮਿਲਿਆ ਹੈ।
ਜੀਵਨ ਬਿਓਰਾ
ਕਮਲਜੀਤ ਨੀਲੋਂ ਦਾ ਜਨਮ ਲੁਧਿਆਣਾ-ਚੰਡੀਗੜ੍ਹ ਰੋਡ ਤੇ ਪੈਂਦੇ ਨਿਕੇ ਜਿਹੇ ਪਿੰਡ ਨੀਲੋਂ ਕਲਾਂ ਵਿੱਚ 24 ਦਸੰਬਰ 1959 ਨੂੰ ਪ੍ਰਸਿੱਧ ਪੰਜਾਬੀ ਸ਼ਾਇਰ ਕੁਲਵੰਤ ਨੀਲੋਂ ਅਤੇ ਮਾਤਾ ਨਛੱਤਰ ਕੌਰ ਦੇ ਘਰ ਹੋਇਆ।[2] ਉਸਨੇ ਸਰਕਾਰੀ ਸਕੂਲ ਘੁਲਾਲ ਤੋਂ ਮੁਢਲੀ ਵਿਦਿਆ ਲਈ, ਅਤੇ ਮਾਲਵਾ ਕਾਲਜ ਬੌਂਦਲੀ ਅਤੇ ਈਵਨਿੰਗ ਕਾਲਜ ਲੁਧਿਆਣਾ ਤੋਂ ਗ੍ਰੈਜੁਏਸ਼ਨ ਕਰ ਕੇ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕੀਤੀ।
ਮੁੱਖ ਆਡੀਓ-ਕੈਸਿਟਾਂ ਅਤੇ ਸੀਡੀਆਂ
- ਸੌਂ ਜਾ ਬੱਬੂਆ
- ਹਾਥੀ ਨਾਨਕਿਆਂ ਨੂੰ ਚੱਲਿਆ
- ਮਤਾਸ਼ਾ ਦੇਖਿਆ
- ਆਕਾ ਬਾਕਾ ਚਿੜੀ ਚੜਾਕਾ
- ਬਚਪਨ ਦੇ ਦਿਨ (ਧੀਆਂ ਮੋਰਨੀਆਂ)
- ਰਿਸ਼ਤਾ ਨੀ ਮਾਂ ਵਰਗਾ
ਮਸ਼ਹੂਰ ਗੀਤ
- ਜਨਮ ਦਿਨ
- ਰੇਲ ਗੱਡੀ
- ਨਿੱਕੇ ਨਿੱਕੇ ਬੱਚਿਓ
- ਜਾਗ ਬੱਬੂਆ
- ਦਾਦੀ ਮਾਂ ਤੇਰੇ ਦੰਦ ਕੌਣ ਲੈ ਗਿਆ
- ਮਾਪੇ
- ਦਾਦੀ ਮਾਂ ਮੈਨੂੰ ਸੁਪਨਾ ਆਇਆ