ਏਲਨਾਬਾਦ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਏਲਨਾਬਾਦ ਜਿਸ ਦਾ ਪੁਰਾਣਾ ਨਾਂ ਖਡਿਆਲ ਹੈ ਜਿਸ ਦੀ ਆਬਾਦੀ ਇੱਕ ਲੱਖ ਤੋਂ ਉੱਪਰ ਜਾ ਚੁੱਕੀ ਹੈ। ਇਸ ਸ਼ਹਿਰ ਦੇ ਇਤਿਹਾਸ ਦਾ ਹਰੇਕ ਪੰਨਾ ਸੰਘਰਸ਼ ਨਾਲ ਭਰਿਆ ਹੋਇਆ ਹੈ।

ਇਤਿਹਾਸ

ਖਡਿਆਲ ਦਾ ਨਾਂ ਏਲਨਾਬਾਦ ਰਾਣੀ ਏਲਨਾ ਦੇ ਨਾਂ ਤੋਂ ਪਿਆ। ਰਾਣੀ ਏਲਨਾ ਉਸ ਸਮੇਂ ਦੇ ਹਿਸਾਰ ਦੇ ਕਮਿਸ਼ਨਰ ਰਾਬਟ ਹੱਚ ਦੀ ਪਤਨੀ ਸੀ। ਸ਼ਹਿਰ ਦੇ ਉੱਤਰ ਵਾਲੇ ਪਾਸੇ ਵਹਿ ਰਹੀ ਘੱਗਰ ਨਦੀ ਕਦੇ ਸ਼ਹਿਰ ਵਿੱਚੋਂ ਹੋ ਕੇ ਗੁਜ਼ਰਦੀ ਸੀ। ਬਰਸਾਤ ਦੇ ਦਿਨਾਂ ਵਿੱਚ ਘੱਗਰ ਨਦੀ ਖਡਿਆਲ ਨੂੰ ਤਬਾਹ ਕਰਦੀ ਹੈ। ਖਡਿਆਲ ਦੇ ਮੁੱਖ ਮਾਲਕ ਧਾਨੂਕੇ ਸਨ। ਉਹਨਾਂ ਨਾਲ ਲੱਗਦੀ ਜ਼ਮੀਨ ਗੋਲਛਿਆਂ ਅਤੇ ਭਾਦੂ ਪਰਿਵਾਰ ਦੀ ਸੀ। ਇੱਥੇ ਖੁੱਲ੍ਹੀ ਵਹਿਣ ਵਾਲੀ ਘੱਗਰ ਨਦੀ ਅਕਸਰ ਖਡਿਆਲ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਸੀ। ਸਾਲ 1962, 63 ਅਤੇ 88 ਵਿੱਚ ਆਏ ਹੜ੍ਹ ਨਾਲ ਅੱਧਾ ਖਡਿਆਲ ਡੁੱਬ ਗਿਆ ਸੀ ਤੇ ਸੇਠ ਗੌਰੀ ਸ਼ੰਕਰ ਨੇ ਰੁਪਿਆ ਖਰਚ ਕਰਕੇ ਖਡਿਆਲ ਦੇ ਚਾਰੋਂ ਪਾਸੇ ਬੰਨ੍ਹ ਬਣਾ ਕੇ ਇਸ ਸ਼ਹਿਰ ਨੂੰ ਬਚਾਇਆ ਸੀ। ਸੰਨ 1978 ਵਿੱਚ ਸਰਕਾਰ ਨੇ ਇੱਥੋਂ ਲੰਘਦੀ ਘੱਗਰ ਨਦੀ ਦੇ ਦੋਵੇਂ ਪਾਸੇ ਬੰਨ੍ਹ ਬਣਾ ਕੇ ਇਸ ਹਲਕੇ ਦੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ।

ਸਹੁਲਤਾ

ਸੰਨ 1927 ਵਿੱਚ ਏਲਨਾਬਾਦ ਨੂੰ ਰੇਲਵੇ ਲਾਈਨ ਨਾਲ ਜੋੜਿਆ। 1967 ਵਿੱਚ ਏਲਨਾਬਾਦ ਨੂੰ ਨਗਰ ਪਾਲਿਕਾ ਦਾ ਦਰਜਾ ਮਿਲਿਆ। 17 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਸੰਨ 1940 ਵਿੱਚ ਇੱਥੇ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ, 1947 ਵਿੱਚ ਮਿਡਲ ਸਕੂਲ ਬਣਿਆ। ਇਸ ਸਮੇਂ ਏਲਨਾਬਾਦ ਬਲਾਕ ਵਿੱਚ ਕੁੱਲ 100 ਸਰਕਾਰੀ ਸਕੂਲ ਹਨ। ਏਲਨਾਬਾਦ ਸ਼ਹਿਰ ਨੂੰ 1979 ਵਿੱਚ ਉਪ-ਤਹਿਸੀਲ,1982 ਵਿੱਚ ਤਹਿਸੀਲ ਅਤੇ 1989 ਵਿੱਚ ਉਪ ਮੰਡਲ ਦਾ ਦਰਜਾ ਮਿਲਿਆ।

ਹਵਾਲੇ

ਫਰਮਾ:ਹਵਾਲੇ