ਆਖ਼ਰੀ ਪਿੰਡ ਦੀ ਕਥਾ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਆਖਰੀ ਪਿੰਡ ਦੀ ਕਥਾ ਜਸਬੀਰ ਮੰਡ ਦਾ ਨਾਵਲ ਵਿਚਾਰ ਪ੍ਰਕਾਸ਼ਨ, ਸੰਗਰੂਰ ਦੁਆਰਾ 1992 ਵਿੱਚ ਪ੍ਰਕਾਸ਼ਿਤ ਹੋਇਆ। ਜੋ ਉਦਯੋਗੀਕਰਨ ਦੀ ਲਪੇਟ ਵਿੱਚ ਆ ਰਹੇ ਪੰਜਾਬੀ ਯਥਾਰਥ ਦੇ ਹਵਾਲੇ ਨਾਲ ਸ਼ਹਿਰਾਂ ਵਿੱਚ ਤਬਦੀਲ ਹੋ ਗਏ ਪਿੰਡ ਦੀ ਆਖਰੀ ਬਾਤ ਪਾਉਂਦਾ ਹੈ,ਜਿਹਨਾਂ ਨੇ ਕਿਸਾਨਾਂ ਨੂੰ ਭੂਮੀਹੀਣ ਕਰਕੇ ਉਹਨਾਂ ਦੀ ਪਛਾਣ ਗੁਆ ਦਿੱਤੀ ਹੈ।[1] ਇਹ ਸਦਮੇ ਬੇਜ਼ਮੀਨ ਹੋ ਰਹੇ ਕਿਸਾਨਾਂ ਦੇ ਮਾਨਵੀ ਹੁੰਗਾਰਿਆਂ ਰਾਹੀਂ ਦ੍ਰਿਸ਼ਟੀਗੋਚਰ ਹੁੰਦੇ ਹਨ। ਥਰਮਲ ਪਲਾਂਟ ਲੱਗਣ ਨਾਲ ਪਿੰਡ ਤੋਂ ਸ਼ਹਿਰ ਵਿੱਚ ਤਬਦੀਲ ਹੋ ਗਈ ਥਾਂ ਦੇ ਆਖਰੀ ਬਸਿੰਦੇ ਆਪਣੇ ਪਿੰਡ ਦੀ ਚੱਪਾ-ਚੱਪਾ ਭੌਂ ਨੂੰ ਜਿਵੇਂ ਸਿੰਞਾਣਦੇ ਸਨ, ਇਕੱਲੇ-ਇਕੱਲੇ ਦੀ ਜਿਵੇਂ ਸਾਰ ਰੱਖਦੇ ਸਨ ਉਸਦੀ ਆਖਰੀ ਤੇ ਤ੍ਰਾਸਦਿਕ ਝਲਕ ਇਸ ਨਾਵਲ ਦੇ ਕਥਾਨਕ ਵਿੱਚੋਂ ਪਕੜੀ ਜਾ ਸਕਦੀ ਹੈ। ਬੇਅੰਤ ਸਿੰਘ ਦੀ ਸੋਚ ਦਾ ਤੰਦੂਆਂ,ਸੁਰਜੀਤ ਕੌਰ ਦਾ ਬੈਠਿਆ ਸਾਹ, ਹਰਨਾਮੀ ਬੁੜੀ ਦੇ ਤਾਅਨੇ, ਬਸਾਵੇ ਵਰਗਿਆਂ ਦੀ ਬਾਘਵਾਸੀਆਂ ਪਿੰਡ ਦੀ ਸਾਂਝੀ ਅਤੇ ਪਛਾਣਾਂ ਵਾਲੀ ਜ਼ਿੰਦਗੀ ਦਾ ਮਾਤਮ ਮਨਾਉਂਦੇ ਹਨ।[2] ਕੁਦਰਤ ਨਾਲੋਂ ਪਰਿਵਾਰ ਨਾਲੋਂ,ਵਿਰਸੇ ਨਾਲੋਂ ਸਾਂਝ ਤੋੜ ਕੇ 'ਮੈਂ','ਮੇਰੇ' ਦੁਆਲੇ ਘੁੰਮਦਾ ਬੇਪਛਾਣ ਸ਼ਹਿਰ ਇਨ੍ਹਾਂ ਪਾਤਰਾਂ ਦੇ ਹਉਕਿਆਂ ਵਿੱਚੋਂ ਪਛਾਣ ਗ੍ਰਹਿਣ ਕਰਦਾ ਹੈ। ਪਿੰਡ ਦੇ ਅਚਨਚੇਤ ਨਾਲ ਲੈਸ ਚਰਿੱਤਰਾ ਦੀ ਕਲਾਤਮਕ ਪ੍ਪਤੀ ਹੈ ਭਾਵੇਂ ਇਸ ਕਹਾਣੀ ਨੂੰ ਆਖਰੀ ਪਿੰਡ ਦੀ ਕਥਾ ਦੀ ਥਾਂ ਕਿਸੇ ਪਿੰਡ ਦੀ ਆਖਰੀ ਕਥਾ ਕਹਿਣਾ ਵਧੇਰੇ ਉਚਿਤ ਹੋਵੇਗਾ।

ਹਵਾਲੇ

ਫਰਮਾ:ਹਵਾਲੇ

  1. ਮਲਕੀਤ ਸਿੰਘ,ਥੀਸਿਸ-ਸਦਮਿਆਂ ਦੀ ਬਿਰਤਾਂਤਕਾਰੀ ਅਤੇ ਜਸਬੀਰ ਮੰਡ ਰਚਿਤ ਨਾਵਲ 'ਖਾਜ',ਪੰਜਾਬੀ ਯੂਨੀਵਰਸਿਟੀ ਪਟਿਆਲਾ (ਭਾਸ਼ਾ ਫੈਕਲਟੀ)ਪੰਨਾ-40
  2. ਡਾ• ਧਨਵੰਤ ਕੌਰ,ਪੰਜਾਬੀ ਨਾਵਲਕਾਰ ਸੰਦਰਭ ਕੋਸ਼ ਭਾਗ- ਦੂਜਾ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ 301