ਅੰਬੜੀ (ਕਵਿਤਾ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox poem

"ਅੰਬੜੀ" (ਫਰਮਾ:Lang-pnb) ਪਾਕਿਸਤਾਨ ਦੇ ਮਜਾਹੀਆ ਸ਼ਾਇਰ ਅਨਵਰ ਮਸੂਦ ਦੀ ਕਵਿਤਾ ਵਿੱਚ ਕਲਮਬੰਦ ਇੱਕ ਸਚੀ ਕਹਾਣੀ ਹੈ।

ਇਹ ਕਵਿਤਾ 1950 ਵਿੱਚ ਘਟੀ ਇੱਕ ਅਸਲੀ ਘਟਨਾ ਤੋਂ ਪ੍ਰੇਰਿਤ ਹੈ। ਅਨਵਰ ਮਸੂਦ ਨੂੰ ਨਜ਼ਦੀਕੀ ਕੁੰਜਾਹ ਦੇ ਪਿੰਡ ਵਿੱਚ ਇੱਕ ਅਧਿਆਪਕ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ। ਇਹ 1962 ਤੋਂ 1972 (ਅਨਵਰ ਦੇ ਆਪਣੇ ਦੱਸਣ ਮੁਤਾਬਕ) ਦੇ ਵਿਚਕਾਰ ਇੱਕ ਦਹਾਕੇ ਦੀ ਅਵਧੀ ਵਿੱਚ ਲਿਖੀ ਗਈ ਸੀ। ਇਹ ਪਹਿਲੀ ਵਾਰ 1974 ਵਿੱਚ ਅਨਵਰ ਦੇ ਕਾਵਿ ਸੰਗ੍ਰਹਿ ਮੇਲਾ ਅੱਖੀਆਂ ਦਾ ਪ੍ਰਕਾਸ਼ਿਤ ਹੋਈ ਸੀ।[1]

ਇੱਕ ਦਿਨ ਬਸ਼ੀਰਾ ਸਕੂਲ ਲੇਟ ਆਉਂਦਾ ਹੈ। ਸਕੂਲ ਦਾ ਮਾਸਟਰ (ਮੁਨਸ਼ੀ) ਓਹਨੂੰ ਲੇਟ ਆਉਣ ਦਾ ਕਰਨ ਪੁਛਦਾ ਹੈ।

ਕਵਿਤਾ

ਮੂਲ ਪਾਠ (ਸ਼ਾਹਮੁਖੀ) ਮੂਲ ਪਾਠ (ਗੁਰਮੁਖੀ)
ماسڑ:
!اَج بڑی دیر نال آیاں ایں بشیریا
ایہ تیراپنڈ اے تے نال ای سکول اے
جائں گا توُں میرےے کولوں ہڈیاں بھناں کے
آیاں ایں تُو اَج دوونویں ٹلیاں گھسا کے
بشیرا:
منشی جی میری اِک گل پہلں سُن لو
اکرمے نے نھیر جیہانھیراَج پایاجے
مائ نوں ایہ ماردائے تے بڑا ڈاہڈا ماردائے
اَج ایس بھیڑکے نے حد پئ مکائ اے
اوہنوں مارمار کے مدھانی بھَن سُٹی سوُ
بندے کٹھے ہوے نیں تے اوتھوں پج گیائے
چُک کے کتاباں تے سکوُل ول نسیائے
مائ ایہدی منشی جی گھر ساڈے آئ سی
مُونہ اُتے نیل سن سُجا ھویاہتھ سی
اکھں وچ اتھرو تے بُلاں وچ رَت سی
کہن لگی سوہنیا وے پتر بشیریا
میرا اک کم وی توں کریں اج ہیریا
روٹی میرے اکرمے دی لئ جا مدرسے
اَج فیر ٹُر گیا اے میرے نال رُس کے
گھیؤ وچ گُنّھ کے پراؤنٹھے اوس پکاے نیں
ریجھ نال رِنھیاں سُوآنڈیاں دا حلوہ
پونے وچ بَنھ کے تے میرے ہتھ وچ دَتی سُو
ایہو گل آکھدی سی مُڑ مُڑ منشی جی
چھیتی نال جائیں بیبا'دیریاں نہ لائیں بیبا
اوہدیاں تے لُو سدیاں ہون گیاں آندراں
بھکھا بھانا اج او سکولے ٹُر گیااے
روٹی اوہنے دتی اے میں بھجا لگا آیاجے
اکرمے نے نھیر جیہا نھیر اج پایا اے

<poem> ਮਾਸਟਰ: ਅੱਜ ਬੜੀ ਦੇਰ ਨਾਲ ਆਇਆ ਏ ਓਏ ਬਸ਼ੀਰਿਆ, ਇਹ ਤੇਰਾ ਪਿੰਡ ਏ ਤੇ ਨਾਲ ਹੀ ਸਕੂਲ ਏ, ਜਾਵੇਂਗਾ ਤੂੰ ਮੇਰੇ ਕੋਲੋਂ ਹੱਡੀਆਂ ਭੰਨਾ ਕੇ ਆਇਆਂ ਏਂ ਤੂੰ ਦੋਵੇਂ ਟੱਲੀਆਂ ਘੁਸਾ ਕੇ

ਬਸ਼ੀਰਾ: ਮੁਨਸ਼ੀ ਜੀ, ਮੇਰੀ ਇੱਕ ਗੱਲ ਪਹਿਲਾਂ ਸੁਣ ਲਓ ਅਕ੍ਰ੍ਮੇ ਨੇ ਨੇਰ੍ਹ ਜਿਹਾ ਨੇਰ੍ਹ ਅੱਜ ਪਾਇਆ ਏ ਮਾਈ ਨੂੰ ਇਹ ਮਾਰਦਾ ਏ, ਤੇ ਬੜਾ ਡਾਢਾ ਮਾਰਦਾ ਏ ਅੱਜ ਏਸ ਭੈੜਕੇ ਨੇ ਹੱਦ ਚਾ ਮੁਕਾਈ ਏ, ਓਹਨੂੰ ਮਾਰ-ਮਾਰ ਮਧਾਣੀ ਭੰਨ ਸੱਟੀ ਏ, ਬੰਦੇ ਕਠੇ ਹੋਏ ਤੇ ਓਥੋਂ ਭਜ ਵਗਿਆ ਏ ਚੁੱਕ ਕੇ ਕਿਤਾਬਾਂ ਸਕੂਲ ਵੱਲ ਨੱਸ ਆਇਆ ਏ

ਮਾਈ ਏਹਦੀ ਮੁਨਸ਼ੀ ਜੀ ਸਾਡੇ ਘਰ ਆਈ ਸੀ ਮੁੰਹ ਤੇ ਨੀਲ ਸਨ ਸੁੱਜਾ ਹੋਇਆ ਹਥ ਸੀ ਅਖਾਂ ਵਿੱਚ ਅਥਰੂ ਤੇ ਬੁੱਲਾਂ ਉੱਤੇ ਰੱਤ ਸੀ ਮਾਈ ਏਹਦੀ ਮੁਨਸ਼ੀ ਜੀ ਸਾਡੇ ਘਰ ਆਈ ਸੀ ਮੁੰਹ ਤੇ ਨੀਲ ਸਨ ਸੁੱਜਾ ਹੋਇਆ ਹਥ ਸੀ ਅਖਾਂ ਵਿੱਚ ਅਥਰੂ ਤੇ ਬੁੱਲਾਂ ਉੱਤੇ ਰੱਤ ਸੀ ਕਹਿਣ ਲੱਗੀ ਸੋਹਣਿਆ, ਵੇ ਪੁੱਤਰ ਬਸ਼ੀਰਿਆ ਮੇਰਾ ਇੱਕ ਕੰਮ ਵੀ ਤੂੰ ਕਰੀਂ ਅੱਜ ਹੀਰਿਆ, ਰੋਟੀ ਮੇਰੇ ਅਕ੍ਰ੍ਮੇ ਦੀ ਲਈ ਜਾ ਮਦਰੱਸੇ ਅੱਜ ਫਿਰ ਟੁਰ ਗਿਆ ਏ ਮੇਰੇ ਨਾਲ ਰੁੱਸ ਕੇ ਘਿਓ ਨਾਲ ਗੁੰਨ ਕੇ ਪਰੌਂਠੇ ਓਹਨੇ ਪਕਾਏ ਨੇ ਰੀਝ ਨਾਲ ਰਿੰਨਿਆ ਸ਼ੂ ਆਂਡਿਆਂ ਦਾ ਹਲਵਾ ਪੋਣੇ ਵਿੱਚ ਬੰਨ ਕੇ ਮੇਰੇ ਹਥ ਦਿੱਤੇ ਸੂ

ਏਹੀਓ ਗੱਲ ਆਖਦੀ ਸੀ ਮੁੜ-ਮੁੜ ਮੁਨਸ਼ੀ ਜੀ ਛੇਤੀ ਨਾਲ ਜਾਈਂ ਬੀਬਾ, ਦੇਰੀਆਂ ਨਾ ਲਾਈਂ ਬੀਬਾ ਓਹਦੀਆਂ ਤੇ ਲੂਸਦੀਆਂ ਹੋਣਗੀਆਂ ਆਂਦਰਾਂ ਮੇਰੇ ਲਾਲ ਦੀਆਂ ਭੁਖਾ ਭਾਣਾ ਅੱਜ ਉਹ ਸਕੂਲੇ ਟੁਰ ਗਿਆ ਏ ਰੋਟੀ ਓਹਨੇ ਦਿੱਤੀ ਮੈਂ ਭੱਜਾ-ਭੱਜਾ ਆਇਆ ਜੇ ਅਕ੍ਰ੍ਮੇ ਨੇ ਅੱਜ ਬੜਾ ਨੇਰ੍ਹ ਜਿਹਾ ਪਾਇਆ ਏ

ਅਕ੍ਰ੍ਮੇ ਨੇ ਅੱਜ ਬੜਾ ਨੇਰ੍ਹ ਜਿਹਾ ਪਾਇਆ ਏ

ਹਵਾਲੇ

ਫਰਮਾ:ਹਵਾਲੇ

  1. "Mela Akhiyan Da".