ਅਬਦੁਲ ਰੱਜਾਕ ਸਮਰਕੰਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਕਮਾਲ‌ ਉੱਦ ਦੀਨ ਅਬਦੁੱਲ ਰੱਜ਼ਾਕ ਸਮਰਕੰਦੀ (ਫਰਮਾ:Lang-fa), ਇੱਕ ਤੈਮੂਰੀ ਇਤਿਹਾਸਕਾਰ ਅਤੇ ਇਸਲਾਮੀ ਵਿਦਵਾਨ ਸੀ। ਕੁਝ ਸਮੇਂ ਲਈ ਫਾਰਸ ਦੇ ਬਾਦਸ਼ਾਹ ਸ਼ਾਹਰੁਖ ਦਾ ਰਾਜਦੂਤ ਰਿਹਾ। ਰਾਜਦੂਤ ਦੇ ਤੌਰ 'ਤੇ ਆਪਣੀ ਭੂਮਿਕਾ ਵਿੱਚ ਉਹ 1440ਵਿਆਂ ਦੇ ਸ਼ੁਰੂ ਵਿੱਚ ਪੱਛਮੀ ਭਾਰਤ ਵਿੱਚ ਕਾਲੀਕਟ ਦਾ ਦੌਰਾ ਕੀਤਾ। ਉਸ ਨੇ ਕਾਲੀਕਟ ਵਿੱਚ ਜੋ ਦੇਖਿਆ ਉਸ ਦੀ ਵਾਰਤਾ ਲਿਖੀ ਜਿਸ ਤੋਂ ਕਾਲੀਕਟ ਦੇ ਸਮਾਜ ਅਤੇ ਸੱਭਿਆਚਾਰ ਬਾਰੇ ਕੀਮਤੀ ਜਾਣਕਾਰੀ ਮਿਲਦੀ ਹੈ। ਉਸ ਨੇ ਤੈਮੂਰ ਰਾਜਵੰਸ਼ ਅਤੇ ਮੱਧ ਏਸ਼ੀਆ ਵਿੱਚ ਇਸ ਦੇ ਪੂਰਵਜਾਂ ਦੇ ਇਤਿਹਾਸ ਦੀ ਲੰਬੀ ਵਾਰਤਾ ਵੀ ਲਿਖੀ ਹੈ। ਪਰ ਇਹ ਬਹੁਤੀ ਕੀਮਤੀ ਨਹੀਂ ਹੈ, ਕਿਉਂਕਿ ਇਸ ਵਿੱਚੋਂ ਜਿਆਦਾਤਰ ਪਹਿਲਾਂ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਅਤੇ ਉਸਨੇ ਇਹ ਸਮੱਗਰੀ ਹੀ ਇਕੱਤਰ ਹੀ ਕੀਤੀ ਹੈ।[1]

ਮੁਢਲਾ ਜੀਵਨ

ਅਬਦ-ਉਰ ਰੱਜ਼ਾਕ ਹੇਰਾਤ ਵਿੱਚ 7 ਨਵੰਬਰ 1413 ਨੂੰ ਪੈਦਾ ਹੋਇਆ ਸੀ। ਉਸ ਦਾ ਪਿਤਾ ਜਲਾਲ-ਉਦ-ਦੀਨ ਇਸਹਾਕ ਕਾਜ਼ੀ ਹੇਰਾਤ ਵਿੱਚ ਸ਼ਾਹਰੁਖ ਦੀ ਅਦਾਲਤ ਦਾ ਇਮਾਮ ਸੀ। ਉਸ ਨੇ ਆਪਣੇ ਪਿਤਾ ਅਤੇ ਆਪਣੇ ਵੱਡੇ ਭਰਾ ਸ਼ਰੀਫ-ਉਦ-ਦੀਨ ਅਬਦੁਰ ਕਹਾਰ ਨਾਲ ਅਧਿਐਨ ਕੀਤਾ ਅਤੇ ਉਹਨਾਂ ਦੇ ਨਾਲ ਸਾਂਝੇ ਤੌਰ 'ਤੇ ਇੱਕ ਲਾਇਸੰਸ ਸ਼ਮਸ-ਉਦ-ਦੀਨ ਮੁਹੰਮਦ ਜਾਜ਼ਾਰੀ ਤੋਂ 1429 ਵਿੱਚ ਪ੍ਰਾਪਤ ਕੀਤਾ। 1437 ਵਿੱਚ ਉਸ ਦੇ ਪਿਤਾ ਦੀ ਮੌਤ ਦੇ ਬਾਅਦ, ਉਸ ਨੂੰ ਸ਼ਾਹਰੁਖ ਦੀ ਅਦਾਲਤ ਦਾ ਕਾਜ਼ੀ ਨਿਯੁਕਤ ਕੀਤਾ ਗਿਆ ਸੀ।

ਯਾਤਰਾ ਅਤੇ ਲੇਖਣੀ

ਅਬਦ-ਉਰ-ਰੱਜ਼ਾਕ ਫਾਰਸ ਦੇ ਹਾਕਮ ਸ਼ਾਹਰੁਖ, ਤੈਮੂਰ ਰਾਜਵੰਸ਼ ਦਾ ਕਾਲੀਕਟ, ਭਾਰਤ, ਵਿੱਚ ਜਨਵਰੀ 1442 ਤੋਂ ਜਨਵਰੀ 1445 ਤੱਕ ਰਾਜਦੂਤ ਸੀ। ਉਸ ਨੇ ਭਾਰਤ ਦੇ ਆਪਣੇ ਇਸ ਮਿਸ਼ਨ ਦੀ ਇੱਕ 45-ਪੰਨਿਆਂ ਦੀ ਵਾਰਤਾ ਲਿਖੀ। ਇਹ ਉਸ ਦੀ ਲਗਪਗ 450 ਸਫ਼ੇ ਦੀ ਕਿਤਾਬ ਮਤਲਾ-ਅਲ-ਸਦੈਨ ਵ ਮਜਮਾ-ਅਲ-ਬਹਿਰੀਨ (مطلع السعدين ومجمع البحرين) ਦਾ ਇੱਕ ਚੈਪਟਰ ਹੈ। ਉਪਰੋਕਤ ਕਿਤਾਬ ਵਿੱਚ ਉਸਨੇ 1304 ਤੋਂ 1470 ਤੱਕ ਸੰਸਾਰ ਦੇ ਆਪਣੇ ਵੱਲ ਦੇ ਹਿੱਸੇ ਦੇ ਇਤਿਹਾਸ ਦਾ ਵੇਰਵੇ ਸ਼ਾਮਿਲ ਕੀਤਾ ਹੈ ਅਤੇ ਜਿਸਦੀ ਬਹੁਤੀ ਸਮੱਗਰੀ ਹੋਰਨਾਂ ਲਿਖਤਾਂ ਤੋਂ ਲਈ ਗਈ ਹੈ।[2]

ਭਾਰਤ ਦੀ ਆਪਣੀ ਯਾਤਰਾ ਦੀ ਅਬਦ-ਉਰ-ਰੱਜ਼ਾਕ ਦੀ ਵਾਰਤਾ ਵਿੱਚ ਜ਼ਮੋਰਿਨ ਅਧੀਨ ਕਾਲੀਕਟ ਦੇ ਜੀਵਨ ਅਤੇ ਘਟਨਾਵਾਂ ਦੀ ਜਾਣਕਾਰੀ ਸ਼ਾਮਲ ਹੈ ਅਤੇ [[ਪੁਰਾਤਨ ਵਿਜੈਨਗਰ ਸ਼ਹਿਰ ਦਾ ਉਸਦੀ ਦੌਲਤ ਦਾ ਅਤੇ ਵੱਡੀ ਸ਼ਾਨੋਸ਼ੌਕਤ ਦਾ ਵਰਣਨ ਵੀ ਹੈ।[3][4] ਉਸ ਨੇ 15ਵੀਂ ਸਦੀ ਦੇ ਦੌਰਾਨ ਹਿੰਦ ਮਹਾਸਾਗਰ ਵਿੱਚ ਜਹਾਜ਼ਰਾਨੀ ਵਪਾਰ ਦਾ ਲੇਖਾ ਵੀ ਇਸ ਵਿੱਚ ਦਿੱਤਾ ਹੈ।

ਹਵਾਲੇ

ਫਰਮਾ:ਹਵਾਲੇ