ਅਜਮੇਰ ਰੋਡੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਅਜਮੇਰ ਰੋਡੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਇੱਕ ਬਹੁਵਿਧਾ ਕੈਨੇਡੀਅਨ ਪੰਜਾਬੀ ਲੇਖਕ ਹਨ ਜੋ ਕਵਿਤਾ, ਨਾਟਕ ਅਤੇ ਵਾਰਤਕ ਲਿਖਦੇ ਹਨ। ਉਹਨਾਂ ਦੀ ਪਹਿਲੀ ਕਿਤਾਬ ਵਿਸ਼ਵ ਦੀ ਨੁਹਾਰ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਬਾਰੇ ਹੈ ਅਤੇ ਇਹ ਪਲੈਟੋ ਦੀ ਰਿਪਬਲਿਕ ਤੋਂ ਪ੍ਰਭਾਵਿਤ ਹੋ ਕੇ ਡਾਇਲਾਗ ਵਿਧੀ ਵਿੱਚ ਲਿਖੀ ਗਈ ਹੈ। ਇਸ ਨੂੰ ਪੰਜਾਬੀ ਯੁਨੀਵਰਸਿਟੀ ਨੇ 1966 ਵਿੱਚ ਪ੍ਰਕਾਸ਼ਿਤ ਕੀਤਾ ਸੀ। ਅਜਮੇਰ ਰੋਡੇ ਨੂੰ ਕੈਨੇਡਾ ਵਿੱਚ ਪੰਜਾਬੀ ਥੀਏਟਰ ਦਾ ਮੋਢੀ ਮੰਨਿਆ ਜਾਂਦਾ ਹੈ। ਉਹਨਾਂ ਨੇ ਕੈਨੇਡਾ ਵਿੱਚ ਪੰਜਾਬੀ ਦਾ ਪਹਿਲਾ ਨਾਟਕ, ਦੂਜਾ ਪਾਸਾ, ਲਿਖਿਆ ਅਤੇ ਡਾਇਰੈਕਟ ਕੀਤਾ ਸੀ। ਫਰਮਾ:TOC left

ਜੀਵਨ ਵੇਰਵਾ

ਅਜਮੇਰ ਰੋਡੇ ਦਾ ਜਨਮ 1940[1] ਨੂੰ ਭਾਰਤੀ ਪੰਜਾਬ ਦੇ ਪਿੰਡ ਰੋਡੇ ਵਿੱਚ ਹੋਇਆ। ਉਹ 1966 ਵਿੱਚ ਉਨਟੇਰੀਓ ਦੀ ਯੂਨੀਵਰਸਿਟੀ ਆਫ ਵਾਟਰਲੂ ਤੋਂ ਆਪਣੀ ਮਾਸਟਰਜ ਦੀ ਡਿਗਰੀ ਪ੍ਰਾਪਤ ਕਰਨ ਲ ਕੈਨੇਡਾ ਆਏ। ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿੱਚ ਪੜ੍ਹੇ ਅਤੇ ਕੁਝ ਸਮੇਂ ਲ ਉੱਥੇ ਅਧਿਆਪਕ ਵੀ ਰਹੇ। ਅਜਮੇਰ ਰੋਡੇ ਦੀ ਪਤਨੀ, ਸੁਰਜੀਤ ਕਲਸੀ, ਵੀ ਇੱਕ ਮਸਹੂਰ ਪੰਜਾਬੀ ਸਾਹਿਤਕਾਰ ਹੈ। ਇਹਨਾਂ ਦੋਨਾਂ ਦੇ ਦੋ ਬੱਚੇ ਹਨ, ਇੱਕ ਬੇਟੀ ਅਤੇ ਇੱਕ ਬੇਟਾ। ਅਜਮੇਰ ਰੋਡੇ ਨੂੰ ਸਾਹਿਤ ਦਾ ਸੌਂਕ ਬਚਪਨ 'ਚ ਹੀ ਪੈ ਗਿਆ ਸੀ। ਉਹਨਾਂ ਦੇ ਵੱਡੇ ਭਰਾ- ਨਵਤੇਜ ਭਾਰਤੀ - ਅਤੇ ਮਾਮਾ ਜੀ ਵੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ। ਕੈਨੇਡਾ ਵਿੱਚ ਆ ਕੇ ਆਪਣੀ ਡਿਗਰੀ ਲੈਣ ਤੋਂ ਬਾਅਦ ਵੈਨਕੂਵਰ ਆ ਕੇ, ਅਜਮੇਰ ਰੋਡੇ ਨੇ ਬੀ ਸੀ ਹਾਡਰੋ (B.C Hydro) ਵਿੱਚ ਇੰਜਨੀਅਰ ਦੇ ਤੌਰ ਉੱਤੇ ਕੰਮ ਕੀਤਾ ਸੀ। ਪਰ ਉਹਨਾਂ ਨੇ ਕਦੀ ਲਿਖਣਾ ਨਹੀਂ ਛੱਡਿਆ ਅਤੇ ਆਪਣੇ ਵਿਹਲੇ ਸਮੇਂ ਵਿੱਚ ਉਹ ਲਿਖਦੇ ਰਹਿੰਦੇ ਹਨ।

ਸਾਹਿਤਕ ਸਫਰ

ਅਜਮੇਰ ਰੋਡੇ ਸਾਹਿਤ ਦੇ ਵੱਖ ਵੱਖ ਰੂਪਾਂ ਜਿਵੇਂ ਨਾਟਕ, ਕਵਿਤਾ, ਕਹਾਣੀ, ਵਾਰਤਕ, ਅਨੁਵਾਦ, ਆਲੋਚਨਾ, ਅਤੇ ਵਿਗਿਆਨ ਗਲਪ ਵਿੱਚ ਰਚਨਾ ਕਰਦੇ ਹਨ। ਉਹਨਾਂ ਦੇ ਜ਼ਿਆਦਾਤਰ ਨਾਟਕ ਸਮਾਜਕ ਮਸਲਿਆਂ ਜਿਵੇਂ ਕਿ ਔਰਤਾਂ ਦੀ ਹਾਲਤ ਜਾ ਨਸਲੀ ਵਿਤਕਰੇ ਬਾਰੇ ਹਨ। ਉਹਨਾਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਛਪੀਆਂ ਹਨ, ਪਰ ਨਾਟਕ ਮੁੱਖ ਰੂਪ 'ਚ ਪੰਜਾਬੀ ਵਿੱਚ ਹਨ। ਅਜਮੇਰ ਰੋਡੇ ਦੀ ਕਵਿਤਾਵਾਂ ਦੀ ਤਾਜ਼ੀ ਕਿਤਾਬ, ਲੀਲ੍ਹਾ, ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਮਕਬੂਲ ਹੋ ਹੈ। ਅੱਜ-ਕੱਲ੍ਹ, ਅਜਮੇਰ ਰੋਡੇ ਅਨੁਵਾਦਕਾਂ ਦੀ ਇੱਕ ਅੰਤਰਰਾਸਟਰੀ ਟੀਮ ਦੇ ਮੈਂਬਰ ਹਨ ਜੋ ਸੂਫ਼ੀ ਗੀਤਾਂ ਨੂੰ ਹਿੰਦੀ, ਉਰਦੂ, ਅਤੇ ਪੰਜਾਬੀ ਤੋਂ ਅੰਗਰੇਜੀ ਵਿੱਚ ਅਨੁਵਾਦ ਕਰ ਰਹੇ ਹਨ। ਇਹ ਪ੍ਰਾਜੈਕਟ ਅਮਰੀਕਾ ਦੇ ਲੌਸ ਐਂਜ਼ਲਸ ਦੇ ਸ਼ਹਿਰ ਵਿੱਚ ਅਧਾਰਤ ਹੈ ਅਤੇ ਇਹ ਨੁਸਰਤ ਫਤਿਹ ਅਲੀ ਖ਼ਾਨ ਦੇ ਗੀਤਾਂ ਦਾ ਅੰਗਰੇਜੀ ਵਿੱਚ ਅਨੁਵਾਦ ਕਰਦਾ ਹੈ। ਅਜਮੇਰ ਰੋਡੇ ਦਾ ਕੈਨੇਡਾ ਦੇ ਪੰਜਾਬੀ ਰੰਗਮੰਚ ਦੇ ਇਤਿਹਾਸ ਵਿੱਚ ਇੱਕ ਲੇਖਕ ਅਤੇ ਨਿਰਦੇਸ਼ਕ ਵੱਜੋਂ ਖਾਸ ਥਾਂ ਹੈ। ਉਹਨਾਂ ਨੇ ਹੁਣ ਤੱਕ 10 ਨਾਟਕਾਂ ਦੀ ਨਿਰਦੇਸ਼ਨਾ, ਸਹਿਨਿਰਦੇਸ਼ਨਾ, ਅਤੇ ਪ੍ਰੋਡਕਸ਼ਨ ਪ੍ਰਬੰਧ ਵਿੱਚ ਹਿੱਸਾ ਲਿਆ ਹੈ। ਉਹ ਵੈਨਕੂਵਰ ਦੇ ਰੰਗਮੰਚ ਨਾਲ ਸੰਬੰਧਿਤ ਵੱਖ ਵੱਖ ਸੰਸਥਾਵਾਂ ਜਿਵੇਂ ਵਤਨੋਂ ਦੂਰ ਫਾਊਂਡੇਸ਼ਨ, ਭਾਰਤੀ ਨਾਟ ਕੇਂਦਰ ਅਤੇ ਸੁਰਨਾਟ ਕੇਂਦਰ ਦੇ ਸਥਾਪਤੀ ਬੋਰਡਾਂ ਦੇ ਮੈਂਬਰ ਰਹੇ ਹਨ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ (ਪਹਿਲਾਂ ਪੰਜਾਬੀ ਸਾਹਿਤ ਸਭਾ) ਦੇ 1974 ਤੋਂ ਮੈਂਬਰ ਚੱਲੇ ਆ ਰਹੇ ਹਨ। ਇਹਨਾਂ ਸਾਲਾਂ ਦੌਰਾਨ ਉਹ ਇਸ ਸੰਸਥਾ ਦੇ ਕਈ ਵਾਰ ਕੋਆਰਡੀਨੇਟਰ ਰਹੇ ਹਨ।

ਰਚਨਾਵਾਂ

ਵਾਰਤਕ

ਨਾਟਕ ਤੇ ਇਕਾਂਗੀ

ਕਵਿਤਾ

  • Blue Mediations, Third Eye Publications, London, Ontario, 1984
  • ਸੁਰਤੀ (ਕਵਿਤਾ), ਥਰਡ ਆਈ ਪਬਲੀਕੇਸ਼ਨਜ਼, ਲੰਡਨ, ਕਨੇਡਾ, 1989[3]
  • Poems At My Doorstep, The Caitlin Press, Vancouver, 1990
  • ਸ਼ੁਭ ਚਿੰਤਨ (ਕਵਿਤਾ), ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ, 1993[4]
  • ਇਕੌਤਰ ਸੌ ਪਰਾਯਥਾਰਥਵਾਦੀ ਨਜ਼ਮਾਂ (ਮਾਈਕਲ ਬੁੱਲਕ ਦੀਆਂ ਕਵਿਤਾਵਾਂ ਦਾ ਅਨੁਵਾਦ), ਨਾਨਕ ਸਿੰਘ ਪੁਸਤਕਮਾਲਾ, ਅੰਮਿ੍ਤਸਰ, 1996
  • ਲੀਲਾ (ਕਵਿਤਾ: ਨਵਤੇਜ ਭਾਰਤੀ ਨਾਲ), ਰੇਨਬਰਡ ਪ੍ਰੈਸ, ਵੈਨਕੂਵਰ, ਲੰਡਨ (ਇੰਗਲੈਂਡ), 1999
  • Sarasvati Scapes (with Pen Kemp and Angela Hryniuk), Pendas Productions, London, Ontario, 2001
  • Selected Poems, Third Eye Publications, London, Ontario, 2003

ਅਨੁਵਾਦ ਅਤੇ ਸੰਪਾਦਕੀ ਕੰਮ

  • ਕੈਨੇਡਾ ਦੀ ਪੰਜਾਬੀ ਕਵਿਤਾ (ਸੰਪਾਦਨ), ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਵੈਨਕੂਵਰ, 1980
  • The Last Flicker, (ਗੁਰਦਿਆਲ ਸਿੰਘ ਦੇ ਨਾਵਲ ਮੜ੍ਹੀ ਦਾ ਦੀਵਾ ਦਾ ਅਨੁਵਾਦ), Sahitya Academy, Delhi, 1993
  • ਇਕੌਤਰ ਸੌ ਪਰਾਯਥਾਰਥਵਾਦੀ ਨਜ਼ਮਾਂ (ਮਾਈਕਲ ਬੁੱਲਕ ਦੀਆਂ ਕਵਿਤਾਵਾਂ ਦਾ ਅਨੁਵਾਦ), 1996
  • Desire (Translation of Sawarnjit Savi's poems), Aesthetic Publications, Ludhiana, 1999
  • ਓਮ ਪ੍ਰਕਾਸ਼ (ਸੰਪਾਦਨਾ), ਪੰਜਾਬੀ ਰਾਈਟਰਜ਼ ਫੋਰਮ, ਵੈਨਕੂਵਰ, 2005
  • Five Stories by Prof. Pritam Singh (translation with Navtej Bharati), National Book Trust, India, 2008
  • ਟੈਗੋਰ ਰਚਨਾਵਲੀ (ਸਹਿ ਅਨੁਵਾਦ ਸੁਰਜੀਤ ਪਾਤਰ ਅਤੇ ਪ੍ਰੋ: ਮੋਹਨ ਸਿੰਘ ਨਾਲ), ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 2010
  • This Happens in India by Dr. Harshinder Kaur (Editing and translation) Singh Brothers, Amritsar, 2012
  • Selected Poems of Sutinder Singh Noor (translation), SS Noor Foundation, New Delhi

ਇਨਾਮ

  • Best Overseas Punjabi Author Award, Languages Department, Punjab, India, 1994
  • Prominent Citizens (Literature) Award, Guru Nanak Dev University, India, 1994
  • Poet of Life Award, G.N. Engineering College, Ludhiana, India, 1994
  • Certificate of Excellence (theatre), East Indian Workers Association, Toronto, Canada, 1996
  • Outstanding Literary Achievement Award, Rode Heritage Committee, Canada, 2000
  • The Anad Foundation Award, Delhi, 2010
  • Mehfil Magazine award for Literary Achievement, Vancouver, Canada, 2010
  • Darpan Magazine's Artistic Visionary award, Vancouver, Canada, 2013
  • Lifetime Achievement Award, University of British Columbia, Canada, 2013

ਜਥੇਬੰਦੀਆਂ ਵਿੱਚ ਮੈੰਬਰੀ

  • ਰਾਟਰਜ਼ ਯੂਨੀਅਨ ਆਫ ਕੈਨੇਡਾ
  • ਵਤਨੋਂ ਦੂਰ ਮਾਸਕ ਦੇ ਮੁਢਲੇ ਸਲਾਹਕਾਰ ਅਤੇ ਪ੍ਰਕਾਸ਼ਨ ਬੋਰਡ ਦੇ ਮੈਂਬਰ
  • ਇੰਡੀਆ ਮਿਊਜ਼ਕ ਸੁਸਾਇਟੀ ਦੇ ਸਥਾਪਤੀ ਡਾਇਰੈਕਟਰ
  • ਪਹਿਲੀ ਕਨੇਡੀਅਨ ਪੰਜਾਬੀ ਕਾਨਫਰੰਸ ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰ
  • ਸਮਾਨਤਾ ਦਾ ਪਹਿਲੇ ਸਕੱਤਰ, ਬੀ ਸੀ ਓ ਐਫ ਆਰ ਅਤੇ ਫਾਰਮਵਰਕਰਜ਼ ਯੂਨੀਸ਼ਨ ਦਾ ਹਿਤੈਸ਼ੀ
  • ਪੰਜਾਬੀ ਰਾਟਰਜ਼ ਫੋਰਮ- ਵੈਨਕੂਵਰ
  • First secretary of Samaanta, an organization to oppose violence against women
  • Advisory board of Chetna, a Vancouver based organization promoting minority rights and opposing castcism
  • Member of the Canada Council and British Columbia Arts Council juries to award literary grants.

ਜਾਣਕਾਰੀ ਦੇ ਸ੍ਰੋਤ

ਸਿਰਜਣਾ ਦੇ ਪਚੀ ਵਰ੍ਹੇ, ਪੰਜਾਬੀ ਲੇਖਕ ਮੰਚ ਵੈਨਕੂਵਰ, 1999, ਸਫਾ 41
Asian Heritage in Canada- Ajmer Rode
Ajmer Rode blog
Ajmer Rode interview

ਹਵਾਲੇ

ਫਰਮਾ:ਹਵਾਲੇ

  1. http://www.zoominfo.com/p/Ajmer-Rode/370180698ਫਰਮਾ:ਮੁਰਦਾ ਕੜੀ
  2. ਡਾ. ਰਵਿੰਦਰ ਸਿੰਘ. "ਨਾਟ-ਚਰਚਾ'- ਨਿਰਲੱਜ".ਫਰਮਾ:ਮੁਰਦਾ ਕੜੀ
  3. "ਸੁਰਤੀ / ਅਜਮੇਰ ਰੋਡੇ". ਚੰਡੀਗੜ੍ਹ: ਰਘਬੀਰ ਰਚਨਾ ਪ੍ਕਾਸ਼ਨ. 1979.ਫਰਮਾ:ਮੁਰਦਾ ਕੜੀ
  4. ਸੁਖਿੰਦਰ. "ਅਜਮੇਰ ਰੋਡੇ: ਸ਼ੁਭਚਿੰਤਨ ਦਾ ਵੇਲਾ".