ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ (ਪੈਪਸੂ)

ਭਾਰਤਪੀਡੀਆ ਤੋਂ
imported>Simranjeet Sidhu (added Category:ਪੰਜਾਬ ਦਾ ਇਤਿਹਾਸ, ਭਾਰਤ (1947–ਵਰਤਮਾਨ) using HotCat) ਦੁਆਰਾ ਕੀਤਾ ਗਿਆ 12:49, 14 ਅਪਰੈਲ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search
ਪੈਪਸੂ ਦਾ ਉਦਘਾਟਨੀ ਪੱਥਰ ਜੋ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਹੈ।
1951 ਦਾ ਭਾਰਤ ਦਾ ਨਕਸ਼ਾ ਜਿਸ ਵਿੱਚ ਪੈਪਸੂ ਨੂੰ ਉਤਰ-ਪੂਰਬ ਵਿੱਚ ਦਰਸਾਇਆ ਗਿਆ ਹੈ।

ਪੈਪਸੂ ਅੰਗਰੇਜ਼ੀ ਦੇ ਸ਼ਬਦ PEPSU ਤੋਂ ਆਇਆ ਹੈ। ਇਸ ਦਾ ਮਤਲਬ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨਅੰਗਰੇਜ਼ਾਂ ਅਧੀਨ ਪੰਜਾਬ ਦਾ ਇਹ ਇੱਕ ਪ੍ਰੈਮਿਸਿਜ ਸੀ | ਪੈਪਸੂ 1948 ਤੋਂ 1956 ਤੱਕ ਭਾਰਤ ਦਾ ਪ੍ਰਾਂਤ ਰਿਹਾ ਸੀ। ਇਹ ਅੱਠ ਪ੍ਰਿੰਸਲੀ ਪ੍ਰਾਤਾਂ, ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਕਲਸੀਆ, ਮਲੇਰਕੋਟਲਾ, ਕਪੂਰਥਲਾ ਅਤੇ ਨਾਲਾਗੜ੍ਹ ਤੋਂ ਮਿਲਕੇ ਬਣਿਆ ਸੀ। ਇਹ 15 ਜੁਲਾਈ, 1948 'ਚ ਬਣਿਆ ਅਤੇ 1950 ਵਿੱਚ ਭਾਰਤ ਦਾ ਪ੍ਰਾਂਤ ਰਿਹਾ। ਇਸ ਦੀ ਰਾਜਧਾਨੀ ਪਟਿਆਲਾ[1] ਸੀ। ਇਸ ਪ੍ਰਾਂਤ ਦਾ ਖੇਤਰਫਲ 26,208 ਵਰਗ ਕਿਲੋਮੀਟਰ ਸੀ, ਅਤੇ ਸ਼ਿਮਲਾ, ਕਸੌਲੀ, ਕੰਡਾਘਾਟ, ਧਰਮਪੁਰ ਅਤੇ ਚੈਲ ਇਸ ਦਾ ਹਿੱਸਾ ਸਨ।

1947 ਵਿੱਚ ਜਦ ਅੰਗਰੇਜ਼ ਭਾਰਤ ਨੂੰ ਛੱਡ ਕੇ ਗਏ ਤਾਂ ਉਸ ਵੇਲੇ ਪੰਜਾਬ ਵਿੱਚ ਬਹੁਤ ਸਾਰੀਆਂ ਰਿਆਸਤਾਂ ਮੌਜੂਦ ਸਨ ਜਿਹਨਾਂ ਵਿਚੋਂ ਮੁੱਖ ਪਟਿਆਲਾ, ਕਪੂਰਥਲਾ, ਜੀਂਦ, ਫ਼ਰੀਦਕੋਟ, ਮਲੇਰਕੋਟਲਾ, ਨਾਲਾਗੜ੍ਹ ਵਗੈਰਾ ਸਨ। ਹੁਣ ਪੰਜਾਬ ਵਿੱਚ ਦੋ ਸੂਬੇ ਸਨ: ਪੰਜਾਬ ਤੇ ਪੈਪਸੂ। ਪੰਜਾਬੀ ਰੀਜਨ ਦੀ ਬੋਲੀ ਪੰਜਾਬੀ (ਗੁਰਮੁਖੀ ਲਿੱਪੀ ਵਿਚ) ਮੰਨੀ ਗਈ। ਪੈਪਸੂ ਵਿੱਚ ਪੰਜਾਬੀ ਜ਼ੋਨ ਉੱਤੇ ਪੰਜਾਬੀ ਫ਼ਾਰਮੂਲਾ ਅਤੇ ਹਿੰਦੀ ਜ਼ੋਨ ਉੱਤੇ ਸੱਚਰ ਫ਼ਾਰਮੂਲਾ ਲਾਗੂ ਹੋਣਾ ਮੰਨਿਆ ਗਿਆ। ਰੀਜਨਲ ਫ਼ਾਰਮੂਲੇ ਦਾ ਹੋਰ ਕੋਈ ਨਤੀਜਾ ਤਾਂ ਨਾ ਨਿਕਲ ਸਕਿਆ ਪਰ 1 ਨਵੰਬਰ 1956 ਦੇ ਦਿਨ ਪੰਜਾਬ ਅਤੇ ਪੈਪਸੂ ਸੂਬਿਆਂ ਨੂੰ ਮਿਲਾ ਕੇ ਇੱਕ ਸੂਬਾ ਬਣਾ ਦਿਤਾ ਗਿਆ। 13 ਜਨਵਰੀ 1949 ਨੂੰ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਬਣੇ ਅਤੇ ਕਰਨਲ ਰਘਵੀਰ ਸਿੰਘ ਨੇ 23 ਮਈ 1951 ਨੂੰ ਦੂਜੇ ਮੁੱਖ ਮੰਤਰੀ ਬਣੇ।

ਸਬਡਵੀਜ਼ਨ

1948 ਦੇ ਸ਼ੁਰੂ 'ਚ ਪੈਪਸੂ ਨੂੰ ਅੱਠ ਜ਼ਿਲ੍ਹਿਆਂ ਵਿੱਚ ਵਿੱਚ ਵੰਡਿਆ ਗਿਆ। ਜੋ ਹੇਠ ਲਿਖੇ ਅਨੁਸਾਰ ਸਨ।
ਪਰ 1953, ਵਿੱਚ ਜ਼ਿਲ੍ਹਿਆ ਦੀ ਗਿਣਤੀ ਪੰਜ ਕਰ ਦਿਤੀ ਗਈ ਜਿਸ ਵਿੱਚ ਬਰਨਾਲਾ ਨੂੰ ਸੰਗਰੁਰ ਵਿੱਚ ਅਤੇ ਕੋਹਿਸਤਾਨ ਅਤੇ ਫ਼ਤਿਹਗੜ੍ਹ ਨੂੰ ਪਟਿਆਲਾ ਵਿੱਚ ਸਾਮਲ ਕਰ ਦਿਤਾ ਗਿਆ। ਪੈਪਸੂ ਵਿੱਚ ਚਾਰ ਲੋਕ ਸਭਾ ਇਲਾਕੇ ਸਨ। 1951 ਦੀ ਜਨਗਣਨਾ ਸਮੇ ਪ੍ਰਾਂਤ ਦੀ ਜਨਸੰਖਿਆ 3,493,685 ਸੀ ਜਿਸ ਵਿੱਚ 19% ਅਬਾਦੀ ਸਹਿਰੀ ਅਤੇ ਵਸੋਂ ਦੀ ਸੰਘਣਤਾ 133 ਪ੍ਰਤੀ ਵਰਗਕਿਲੋਮੀਟਰ ਸੀ।

ਹਵਾਲੇ

ਫਰਮਾ:ਹਵਾਲੇ