ਅਫਸਰ (2018 ਫਿਲਮ)
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 11:18, 15 ਸਤੰਬਰ 2020 ਦਾ ਦੁਹਰਾਅ
ਅਫ਼ਸਰ ਭਾਰਤੀ ਪੰਜਾਬੀ ਫਿਲਮ ਹੈ, ਜੋ ਗੁਲਸ਼ਨ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਹੈ, ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ ਇਸ ਧਾਰਨਾ 'ਤੇ ਆਧਾਰਿਤ ਹੈ, ਕਿ ਭਾਵੇਂ ਕਾਨੂੰਗੋ , ਪਟਵਾਰੀ ਤੋਂ ਉੱਚਾ ਅਹੁਦਾ ਹੈ ਪਰ ਫਿਰ ਵੀ ਪਟਵਾਰੀ ਨੂੰ ਬਹੁਤਾ ਸਤਿਕਾਰ ਦਿੱਤਾ ਜਾਂਦਾ ਹੈ। ਫਿਲਮ ਦਾ ਸਹਿ-ਨਿਰਮਾਣ ਨਾਦਰ ਫਿਲਮਸ ਅਤੇ ਵਿਹਲੀ ਜਨਤਾ ਫਿਲਮਸ ਦੁਆਰਾ ਕੀਤਾ ਗਿਆ ਹੈ ਅਤੇ 5 ਅਕਤੂਬਰ 2018 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਈ। ਇਹ ਫ਼ਿਲਮ ਗੁਲਸ਼ਨ ਸਿੰਘ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਸੀ ਅਤੇ ਨਿਮਰਤ ਖਹਿਰਾ ਦੀ ਮੁੱਖ ਭੂਮਿਕਾ ਵਿੱਚ ਪਹਿਲੀ ਫ਼ਿਲਮ ਸੀ। [1][2][3]
ਸਿਤਾਰੇ
- ਤਰਸੇਮ ਜੱਸੜ - ਜਸਪਾਲ ਸਿੰਘ
- ਨਿਮਰਤ ਖਹਿਰਾ
- ਗੁਰਪ੍ਰੀਤ ਘੁੱਗੀ
- ਕਰਮਜੀਤ ਅਨਮੋਲ
- ਰਾਣਾ ਜੰਗ ਬਹਾਦਰ
- ਪੁਖਰਾਜ ਭੱਲਾ
- ਨਿਰਮਲ ਰਿਸ਼ੀ
- ਵਿਜੈ ਟੰਡਨ
ਹਵਾਲੇ
- ↑ ਫਰਮਾ:Cite news
- ↑ "Afsar (New Punjabi Movie) starring Tarsem Jassar and Nimrat Khaira – PunjabiPollywood.com". PunjabiPollywood.com – Gossip, Movies, Songs, Photos, Videos (in English). Retrieved 2018-09-08.
- ↑ ਫਰਮਾ:Citation