ਨਿਮਰਤ ਖਹਿਰਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Short description ਫਰਮਾ:Infobox musical artist

ਨਿਮਰਤ ਖਹਿਰਾ ਇੱਕ ਪੰਜਾਬੀ ਗਾਇਕਾ ਅਤੇ ਅਭਿਨੇਤਰੀ ਹੈ, ਜੋ ਆਪਣੇ ਗੀਤਾਂ,'ਐਸ ਪੀ ਦੇ ਰੈਂਕ ਵਰਗੀ', ਦੁਬਈ ਵਾਲੇ ਸ਼ੇਖ, ਸੂਟ ਆਦਿ ਗੀਤਾਂ ਲਈ ਜਾਣੀ ਜਾਂਦੀ ਹੈ।

ਮੁੱਢਲਾ ਜੀਵਨ

ਨਿਮਰਤ ਖਹਿਰਾ (ਜਨਮ ਅਗਸਤ ੮,੧੯੯੨,ਜ਼ਿਿਲ੍ਹਾ ਗੁਰਦਾਸਪੁਰ) ਇੱਕ ਪੰਜਾਬੀ ਗਾਇਕਾ ਹੈ। ਇਸਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਇਸਨੇ ਆਪਣੀ ਸਕੂਲੀ ਸਿੱਖਿਆ ਡੀ. ਏ.ਵੀ. ਕਾਲਜ ਬਟਾਲਾ ਅਤੇ ਬੀ.ਏ. ਦੀ ਡਿਗਰੀ ਐਚ. ਐਮ. ਵੀ ਕਾਲਜ ਜਲੰਧਰ ਤੋਂ ਕੀਤੀ। ਇਹ ਵੋਇਸ ਆਫ ਪੰਜਾਬ ਸੀਜਨ-3 ਦੀ ਵਿਜੇਤਾ ਹੈ। ਇਸ ਦੀ ਪਹਿਚਾਣ ਆਪਣੇ ਗੀਤ "ਇਸ਼ਕ ਕਚਹਿਰੀ" ਰਾਹੀਂ ਬਣੀ।[1] ਇਸ ਨੇ ਬਠਿੰਡੇ ਵਿੱਚ 2016 ਵਿੱਚ ਹੋਏ ਸਰਸ ਮੇਲੇ ਵਿੱਚ ਪੇਸ਼ਕਾਰੀ ਦਿੱਤੀ।[2][3]

ਨਿਮਰਤ ਨੇ ਰੇਡੀਓ ਮਿਰਚੀ ਮਿਊਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਸਨੇ ਆਪਣੀ ਫ਼ਿਲਮ ਕੈਰੀਅਰ ਦੀ ਸ਼ੁਰੂਆਤ 2017 ਵਿੱਚ ਲਹੌਰੀਏ ਫਿਲਮ ਰਾਹੀਂ ਕੀਤੀ, ਜਿਸ ਵਿੱਚ ਇਸ ਨੇ ਅਮਰਿੰਦਰ ਗਿੱਲ ਦੀ ਭੈਣ ਦਾ ਕਿਰਦਾਰ ਨਿਭਾਇਆ।

ਕੈਰੀਅਰ

ਉਹ ਵਾਇਸ ਆਫ਼ ਪੰਜਾਬ ਦੇ ਸੀਜ਼ਨ-3 ਦੀ ਜੇਤੂ ਰਹੀ ਹੈ।.[4] ਉਸ ਨੇ ਆਪਣੀ ਸਿੰਗਲ "ਇਸ਼ਕ ਕਚਹਿਰੀ" ਦੀ ਰਿਲੀਜ਼ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਕੀਤੀ।[5] ਉਸ ਨੇ ਬਠਿੰਡਾ ਵਿੱਚ ਹੋਏ ਸਰਸ ਮੇਲੇ ਵਿੱਚ ਪ੍ਰਦਰਸ਼ਨ ਕੀਤਾ। ਉਸ ਨੇ ਅੰਮ੍ਰਿਤ ਮਾਨ ਨਾਲ ਰੇਡੀਓ ਮਿਰਚੀ ਸੰਗੀਤ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ।[6][7] She hosted the third edition of Radio Mirchi Music Awards with Amrit Maan.[8]

ਉਸ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਗਾਣੇ "ਰੱਬ ਕਰਕੇ" ਤੋਂ ਕੀਤੀ ਸੀ ਜੋ 24 ਸਤੰਬਰ, 2015 ਨੂੰ ਰਿਲੀਜ਼ ਹੋਇਆ ਸੀ ਅਤੇ ਉਸ ਦੀ ਜੋੜੀ ਨਿਸ਼ਵਨ ਭੁੱਲਰ ਨਾਲ ਸੀ ਅਤੇ ਇਸ ਨੂੰ ਰਿਕਾਰਡ ਲੇਬਲ ਪਜ-ਆਬ ਰਿਕਾਰਡਸ 'ਤੇ ਜਾਰੀ ਕੀਤਾ ਗਿਆ ਸੀ। ਗਾਣੇ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਉਸ ਨੇ ਆਪਣੇ ਅਗਲੇ ਦੋ ਗਾਣਿਆਂ "ਇਸ਼ਕ ਕਚਹਿਰੀ" ਅਤੇ "ਐਸ.ਪੀ ਦੇ ਰੈਂਕ ਵਰਗੀ" ਨੂੰ ਸਾਲ 2016 ਵਿੱਚ ਰਿਲੀਜ਼ ਕੀਤਾ ਗਿਆ। ਉਸ ਨੇ ਸਾਲ 2016 ਵਿੱਚ "ਸਲੂਟ ਵੱਜਦੇ" ਵਰਗੇ ਗੀਤਾਂ ਨਾਲ ਆਪਣੀ ਸਫਲਤਾ ਜਾਰੀ ਰੱਖੀ। ਉਸ ਨੇ ਕਈ ਸਿੰਗਲ ਲਾਂਚ ਕੀਤੇ ਜਿਨ੍ਹਾਂ ਵਿੱਚੋਂ "ਰੋਹਬ ਰੱਖਦੀ", "ਦੁਬਈ ਵਾਲੇ ਸ਼ੇਖ", "ਸੂਟ" ਅਤੇ "ਡਿਜ਼ਾਈਨਰ" ਵਰਗੀਆਂ ਵੱਡੀਆਂ ਪ੍ਰਾਪਤੀਆਂ ਸਨ। ਉਸ ਨੇ ਬ੍ਰਿਟ ਏਸ਼ੀਆ ਅਵਾਰਡਜ਼ ਵਿੱਚ ਮੰਜੇ ਬਿਸਤਰੇ ਤੋਂ ਆਪਣੀ ਜੋੜੀ "ਦੁਬਈ ਵਾਲਾ ਸ਼ੇਖ" ਲਈ ਸਰਬੋਤਮ ਗਾਇਕਾ ਦਾ ਪੁਰਸਕਾਰ ਵੀ ਜਿੱਤਿਆ ਅਤੇ ਫਿਲਮਫੇਅਰ ਪੰਜਾਬੀ ਅਵਾਰਡ ਵਿੱਚ ਨਾਮਜ਼ਦ ਕੀਤਾ ਗਿਆ। ਦੀਪ ਜੰਡੂ ਦੁਆਰਾ ਰਚਿਤ ਉਸ ਦਾ ਗਾਣਾ "ਡਿਜ਼ਾਈਨਰ" 'ਤੇ ਵਿਦੇਸ਼ੀ ਸੰਗੀਤਕਾਰ "ਜ਼ਵੀਰੇਕ" ਦੁਆਰਾ ਸੰਗੀਤ ਦਾ ਦਾਅਵਾ ਕਰਨ ਤੋਂ ਬਾਅਦ ਵਿਵਾਦਾਂ ਵਿੱਚ ਆਇਆ ਅਤੇ ਗੀਤ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਪਰ ਬਾਅਦ ਵਿੱਚ, ਸੰਗੀਤ ਨੂੰ ਕਾਨੂੰਨੀ ਤੌਰ 'ਤੇ ਮੌਲਿਕ ਸਾਬਤ ਹੋਣ ਤੋਂ ਬਾਅਦ ਇਸ ਗਾਣੇ ਨੂੰ ਯੂਟਿਊਬ 'ਤੇ ਪਾ ਦਿੱਤਾ ਗਿਆ।[9]

ਵਿਵਾਦ

2017 ਵਿੱਚ ਆਏ ਇਸ ਦੇ ਗੀਤ ਡਿਜ਼ਾਇਨਰ ਨੂੰ ਯੂਟਿਊਬ ਤੋਂ ਮਿਟਾ ਦਿੱਤਾ ਗਿਆ ਸੀ ਕਿਉਂਕਿ ZWirekBeats ਨੇ ਗੀਤ ਦੇ ਸੰਗੀਤ ਨਿਰਦੇਸ਼ਕ ਦੀਪ ਜੰਡੂ 'ਤੇ 'ਨਾਇਟ ਇਨ ਦੁਬਈ' ਦੇ ਸੰਗੀਤ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਸੀ।[10]

ਫ਼ਿਲਮੀ ਕੈਰੀਅਰ

ਉਸ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 2017 ਵਿੱਚ ਲਾਹੌਰੀਏ ਨਾਲ ਕੀਤੀ, ਜਿਸ ਵਿੱਚ ਉਸ ਨੇ ਕਿੱਕਰ (ਅਮ੍ਰਿੰਦਰ ਗਿੱਲ) ਦੀ ਭੈਣ ਹਰਲੀਨ ਕੌਰ ਦੀ ਭੂਮਿਕਾ ਨਿਭਾਈ। ਫਿਲਮ ਵਿੱਚ ਉਸ ਦੇ ਪ੍ਰਦਰਸ਼ਨ ਦੀ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ। ਉਹ ਵੱਖ-ਵੱਖ ਅਵਾਰਡ ਸਮਾਰੋਹਾਂ ਵਿੱਚ ਸਰਬੋਤਮ ਡੈਬਿਊ ਪ੍ਰਦਰਸ਼ਨ ਅਤੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਵੀ ਨਾਮਜ਼ਦ ਕੀਤੀ ਗਈ ਸੀ।[11]

ਉਸ ਦੀ ਦੂਜੀ ਫ਼ਿਲਮ 'ਅਫਸਰ' 5 ਅਕਤੂਬਰ 2018 ਨੂੰ ਰਿਲੀਜ਼ ਹੋਈ। ਫਿਲਮ 'ਚ ਨਿਮਰਤ ਖਹਿਰਾ ਨੂੰ ਮੁੱਖ ਅਭਿਨੇਤਰੀ ਵਜੋਂ ਦਰਸਾਇਆ ਗਿਆ ਜਿਸ ਨੂੰ ਉਸ ਦੀ ਡੈਬਿਊ ਫਿਲਮ ਕਿਹਾ ਜਾਂਦਾ ਹੈ। ਫਿਲਮ ਵਿੱਚ ਨਿਮਰਤ ਖਹਿਰਾ ਨੇ ਤਰਸੇਮ ਜੱਸੜ ਨਾਲ ਸਕ੍ਰੀਨ 'ਤੇ ਪ੍ਰਦਰਸ਼ਨ ਕੀਤਾ। ਉਸ ਨੇ ਹਰਮਨ ਦੀ ਭੂਮਿਕਾ ਨਿਭਾਈ ਸੀ ਜੋ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ।[12] 2020 ਵਿੱਚ, ਉਸ ਦੀ ਫਿਲਮ 'ਜੋੜੀ' ਰਿਲੀਜ਼ ਹੋ ਰਹੀ ਹੈ, ਜੋ ਕਿ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਫ਼ਿਲਮ ਵਿੱਚ ਉਹ ਦਿਲਜੀਤ ਦੁਸਾਂਝ ਦੀ ਸਹਿ-ਭੂਮਿਕਾ ਨਿਭਾਅ ਰਹੀ ਹੈ। ਲਾਹੌਰੀਏ (2017) ਤੋਂ ਬਾਅਦ ਸਿੰਘ ਅਤੇ ਰਿਦਮ ਬੁਇਜ਼ ਐਂਟਰਟੇਨਮੈਂਟ ਨਾਲ ਇਹ ਉਸਦਾ ਦੂਜਾ ਕਕੰਮ ਹੈ।

ਫਿਲਮਾਂ

ਗੀਤ

ਸਾਲ ਗੀਤ ਸੰਬੰਧਿਤ
2015 ਰੱਬ ਕਰਕੇ ਨਿਸ਼ਾਨ ਭੁੱਲਰ
2016 ਐਸ ਪੀ ਦੇ ਰੈਂਕ ਵਰਗੀ ਦੇਸੀ ਕਰਿਉ
ਇਸ਼ਕ ਕਚਿਹਿਰੀ ਪ੍ਰੀਤ ਹੁੰਦਲ
ਸਲੂਟ ਵੱਜਦੇ ਐਰਜ਼
ਤਾਂ ਵੀ ਚੰਗਾ ਲੱਗਦਾ ਐਰਜ਼
2017 ਰੋਹਬ ਰੱਖਦੀ ਐਰਜ਼
ਝੁਮਕੇ ਫਿਲਮ - ਸਰਗੀ
ਦੁਬਈ ਵਾਲੇ ਸ਼ੇਖ[13] ਗਿੱਪੀ ਗਰੇਵਾਲ ਮੰਜੇ ਬਿਸਤਰੇ
ਅੱਖਰ ਅਮਰਿੰਦਰ ਗਿੱਲ ਲਹੋਰੀਏ ਵਿੱਚ
ਭੰਗੜਾ ਗਿੱਧਾ[14] ਬੱਬੂ
ਸੂਟ[15] ਮਨਕਿਰਤ ਔਲਖ
ਡਿਜ਼ਾਇਨਰ[16] ਹੰਬਲ ਮਿਊਜ਼ਿਕ
2018 ਬਰੋਬਰ ਬੋਲੀ[17] ਦੇਸੀ ਰੂਟਜਜ਼, ਵਾਇਟ ਹਿਲ
ਰਾਣੀਹਾਰ[18] ਵਾਇਟ ਹਿਲ ਮਿਊਜ਼ਿਕ
ਸੁਣ ਸੋਹਣੀਏ ਰਣਜੀਤ ਬਾਵਾ
ਉਧਾਰ ਚੱਲਦਾ ਗੁਰਨਾਮ ਭੁੱਲਰ
ਖਤ
ਸੱਚਾ ਝੂਠਾ ਬ੍ਰਾਉਨ ਸਟੂਡੀਓ
2020 ਲਹਿੰਗਾ

ਹਵਾਲੇ

  1. ਫਰਮਾ:Cite news
  2. ਫਰਮਾ:Cite news
  3. ਫਰਮਾ:Cite news
  4. "Voice of Punjab Season 3 winners".
  5. ਫਰਮਾ:Cite news
  6. ਫਰਮਾ:Cite news
  7. ਫਰਮਾ:Cite news
  8. ਫਰਮਾ:Cite news
  9. ਫਰਮਾ:Cite news
  10. Lua error in package.lua at line 80: module 'Module:Citation/CS1/Suggestions' not found.
  11. "Nimrat Khaira Films".
  12. ਫਰਮਾ:Cite news
  13. ਫਰਮਾ:Cite news
  14. ਫਰਮਾ:Cite news
  15. ਫਰਮਾ:Cite news
  16. ਫਰਮਾ:Cite news
  17. ਫਰਮਾ:Cite news
  18. ਫਰਮਾ:Cite news