More actions
ਫਰਮਾ:Infobox writer ਹਿੰਦ-ਪਾਕਿ ਬਾਰਡਰਨਾਮਾ, ਨਿਰਮਲ ਨਿੰਮਾ ਲੰਗਾਹ ਵਲੋਂ ਲਿਖੀ ਸਵੈ-ਜੀਵਨੀ ਹੈ। ਇਸ ਵਿੱਚ ਲੇਖਕ ਨੇ ਹਿੰਦ-ਪਾਕਿ ਬਾਰਡਰ ਦੇ ਆਰਪਾਰ ਜਾਣ ਦੀ ਕਹਾਣੀ ਦੱਸੀ ਹੈ। ਲੇਖਕ ਪਾਕਿਸਤਾਨ ਦੇਖਣ ਦੀ ਆਪਣੀ ਖਾਹਿਸ਼ ਪੂਰੀ ਕਰਨ ਲਈ ਇੱਕ ਵਾਰ ਆਪਣੇ ਇਲਾਕੇ ਦੇ ਕੁੱਝ ਬਲੈਕੀਆਂ ਨਾਲ ਗੈਰਕਾਨੂੰਨੀ ਢੰਗ ਨਾਲ ਹਿੰਦ-ਪਾਕਿ ਦਾ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਂਦਾ ਹੈ। ਇਸ ਫੇਰੀ ਦੌਰਾਨ ਉਸ ਦਾ ਸਿਆਲਕੋਟ ਵਸਦੀ ਇੱਕ ਪਾਕਿਸਤਾਨੀ ਕੁੜੀ ਨਾਲ ਪਿਆਰ ਪੈ ਜਾਂਦਾ ਹੈ। ਨਤੀਜੇ ਵਜੋਂ ਉਹ ਆਪਣੀ ਪ੍ਰੇਮਕਾ ਨੂੰ ਹਰ 10-15 ਦਿਨਾਂ ਬਾਅਦ ਗੈਰਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਕੇ ਮਿਲਣ ਜਾਣ ਲੱਗਦਾ ਹੈ। ਇਹ ਸਿਲਸਿਲਾ ਕਈ ਸਾਲਾਂ ਤੱਕ ਚਲਦਾ ਰਹਿੰਦਾ ਹੈ। ਹਿੰਦ-ਪਾਕਿ ਬਾਰਡਰਨਾਮਾ ਇਸ ਸਿਲਸਿਲੇ ਦੌਰਾਨ ਹੋਏ ਉਸ ਦੇ ਅਨੁਭਵ ਦੀ ਸੱਚੀ ਕਹਾਣੀ ਹੈ। ਲੇਖਕ ਕਹਿੰਦਾ ਹੈ ਕਿ ਉਸ ਨੇ ਇਸ ਕਹਾਣੀ ਵਿੱਚ ਬਹੁਤ ਹੀ ਇਮਾਨਦਾਰੀ ਨਾਲ ਸੱਚ ਦੱਸਿਆ ਹੈ। ਉਸ ਦੇ ਸ਼ਬਦਾਂ ਵਿੱਚ, ਉਸ ਨੇ "ਕਿਸੇ ਵੀ ਪਾਤਰ, ਪਿੰਡ, ਚੌਂਕੀ ਆਦਿ ਦਾ ਬਦਲਿਆ ਨਹੀਂ ਨਾਂ। ਵੱਡੀ ਮਜ਼ਬੂਰੀ ਕਾਰਨ ਕੇਵਲ ਬਦਲੇ ਨੇ ਕੁੱਝ ਨਾਂ ਤੇ ਥਾਂ ਕਾਂਡ ਚਾਰ ਤੇ ਵੀਹ ਦੇ।"[1]
ਬਾਰਡਰਨਾਮਾ ਵਿੱਚ ਲੇਖਕ ਦੀ ਪਿਆਰ ਕਹਾਣੀ ਦੇ ਨਾਲ ਨਾਲ ਹਿੰਦ-ਪਾਕਿ ਬਾਰਡਰ ਦੇ ਆਰਪਾਰ ਬਲੈਕ (ਸਮਗਲਿੰਗ) ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਬਾਰੇ ਵੀ ਪ੍ਰਮਾਣਿਕ ਜਾਣਕਾਰੀ ਮਿਲਦੀ ਹੈ। ਲੇਖਕ ਨੇ ਇਹਨਾਂ ਲੋਕਾਂ ਨੂੰ ਮਾੜੇ ਜਾਂ ਚੰਗੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਉਹਨਾਂ ਨੂੰ ਹੱਡ-ਮਾਸ ਦੇ ਬਣੇ ਆਮ ਇਨਸਾਨ ਦਿਖਾਇਆ ਹੈ, ਜੋ ਆਪਣੀਆਂ ਹਾਲਤਾਂ ਦੇ ਮਾਰੇ ਇਸ ਧੰਦੇ ਵਿੱਚ ਪੈ ਜਾਂਦੇ ਹਨ। ਲੇਖਕ ਕਹਿੰਦਾ ਹੈ " (ਮੈਨੂੰ) ਵੱਡੀ ਖਿੱਚ ਪਾਉਂਦੇ ਨੇ ਇਹ ਲੋਕ। ਮੇਰੇ ਦਿਲ ਨੂੰ ਰੂਹ ਨੂੰ। ਪੁਲੀਸ 'ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਭਾਵੇਂ ਉਹ ਭਿਆਨਕਤਾ ਦੀ ਹੱਦ ਤੱਕ ਹੁੰਦੇ ਨੇ ਖਤਰਨਾਕ, ਲੁਟੇਰੇ ਜਾਂ ਧਾੜਵੀ। ਮੇਰੇ ਲਈ ਉਹ ਪਾਤਰ ਨੇ। ਬੜੇ ਮਾਸੂਮ, ਨਿਤਾਣੇ ਤੇ ਨਿਮਾਣੇ ਜਏ। ਉਨ੍ਹਾਂ ਨੂੰ ਵੀ ਘੜਿਆ ਏ ਸਮਾਜ ਨੇ ਈ। ਉਨ੍ਹਾਂ ਦੇ ਕਿਰਦਾਰਾਂ ਦੇ ਪੇਸ਼ਕਾਰੀ ਕਰਨੀ ਇਮਾਨਦਾਰੀ ਨਾਲ ਮੇਰਾ ਇਖਲਾਕੀ ਫਰਜ਼ ਏ, ਵੱਡੀ ਜ਼ਿੰਮੇਵਾਰੀ ਵੀ।"[2]