ਹਰਨਾਮ ਸਿੰਘ ਨਰੂਲਾ

ਫਰਮਾ:Infobox writer ਹਰਨਾਮ ਸਿੰਘ ਨਰੂਲਾ ਪੰਜਾਬੀ ਰੰਗਕਰਮੀ ਅਤੇ ਕਹਾਣੀਕਾਰ ਸੀ। ਉਸਨੇ ਇਪਟਾ[1][2][3] ਦੀ ਖੱਬੇ-ਪੱਖੀ ਲਹਿਰ ਨਾਲ ਜੁੜ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਹਜ਼ਾਰਾਂ ਪਿੰਡਾਂ ਤੱਕ ਸਮਾਜਵਾਦ ਦੀ ਸਥਾਪਨਾ ਦੀ ਜਰੂਰਤ ਦਾ ਸਨੇਹਾ ਪਹੁੰਚਾਇਆ। ਉਹ ਪੰਜਾਬੀ ਦੇ ਕੁਝ ਕੁ ਓਪੇਰਾਕਾਰਾਂ ਵਿੱਚੋਂ ਇੱਕ ਸੀ। ਲੁਟੇਰੇ ਪ੍ਰਬੰਧ ਦੀ ਹਕੀਕਤ ਬਿਆਨ ਕਰਦੀ ਉਹਦੀ ਕਵਿਤਾ ਫਰਮਾਇਸ਼ ਬਹੁਤ ਸ਼੍ਰੋਤਿਆਂ ਨੂੰ ਜਬਾਨੀ ਯਾਦ ਹੋ ਗਈ ਸੀ। ਉਹ ਇਪਟਾ ਪੰਜਾਬ ਦੀ ਇਕਾਈ ਦੇ ਸੁਹਿਰਦ ਅਤੇ ਸਿਰੜੀ ਅਤੇ ਲੋਕ ਹਿਤੈਸ਼ੀ ਸੋਚ ਦੇ ਧਾਰਨੀ ਕਾਰਕੁਨ ਸਨ।[4] ਉਹ ਤੇਰਾ ਸਿੰਘ ਚੰਨ, ਲੋਕ-ਗਾਇਕਾ ਸਰਿੰਦਰ ਕੌਰ, ਜਗਦੀਸ਼ ਫਰਿਆਦੀ, ਜੁਗਿੰਦਰ ਬਾਹਰਲਾ, ਹਰਨਾਮ ਸਿੰਘ ਨਰੂਲਾ, ਅਮਰਜੀਤ ਗੁਰਦਾਸਪੁਰੀ, ਉਰਮਿਲਾ ਅਨੰਦ, ਅਤੇ ਸ਼ੀਲਾ ਦੀਦੀ ਆਦਿ ਨਾਲ ਕਲਾ ਰਾਹੀਂ ਲੋਕ ਜਾਗਰਤੀ ਪੈਦਾ ਕਰਨ ਵਾਲਾ ਬੜਾ ਹਿੰਮਤੀ ਕਲਾਕਾਰ ਸੀ।[5]

ਲੰਮੀ ਕਵਿਤਾ ਵਿੱਚੋਂ ਨਮੂਨਾ

<poem>ਏਹਦੇ ਵਿੱਚ ਨਹੀਂ ਗੱਲ ਟੈਕਸ ਦੀ ਟੈਕਸ ਦਾ ਮੈਂ ਜਿਕਰ ਨਹੀਂ ਕਰਨਾਂ ਬੇਸ਼ੱਕ ਟੈਕਸ ਲੋਕਾਂ ਉੱਤੇ ਟੁਟੱਣ ਵਾਂਗ ਪਹਾੜ ਹਿਮਾਲਾ ਵਿਆਹ ਤੋਂ ਛੁਟ ਜਣੇਪੇ ਉੱਤੇ ਛੜੇ ਛਟੀਂਕ ਰੰਡੇਪੇ ਉੱਤੇ ਤੁਰਨ ਫਿਰਨ ਤੇ ਆਣ ਜਾਣ ਤੇ ਕੋਠਾ ਛੱਪਰ ਪਾਣ ਤੇ ਟੈਕਸ ਮੇਲੇ ਮੰਦਰ ਜਾਣ ਤੇ ਟੈਕਸ ਸਿਨਮੇ ਦੇ ਵਿੱਚ ਇੱਕ ਦੋ ਘੜੀਆਂ ਬੈਹ ਕੇ ਦਿਲ ਪ੍ਰਚਾਣ ਤੇ ਟੈਕਸ ਨਰਮਾਂ ਮਿਰਚ ਕਮਾਦ ਕਪਾਹਾਂ ਚੀਜ ਖਰੀਦੋ ਭਾਵੇਂ ਵੇਚੋ ਜਿਧਰ ਕਿਧਰ ਏਧਰ ਉਧਰ ਪੁਰਬ ਪੱਛਮ ਉਤਰ ਦੱਖਣ ਟੈਕਸ ਦੀ ਭਰਮਾਰ ਹੈ ਲੋਕੋ ਪਰ ਮੈਂ ਇਸਦਾ ਜ਼ਿਕਰ ਨਹੀਂ ਕਰਨਾ</poem>

ਕਹਾਣੀ ਸੰਗ੍ਰਹਿ

  • ਪੱਕੀ ਵੰਡ
  • ਕੁਝ ਪੀੜਾਂ ਕੁਝ ਯਾਦਾਂ

ਕਹਾਣੀਆਂ ਬਾਰੇ

ਹਰਨਾਮ ਸਿੰਘ ਨਰੂਲਾ ਦੀਆਂ ਕਹਾਣੀਆਂ ਸੰਤਾਲੀ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਮਾਹੌਲ ਵਿੱਚ ਵਾਪ੍ਰ੍ਦ੍ਦੇਆਂ ਹਨ। ਇੱਕੋ ਕਹਾਣੀ ‘ਆਖ਼ਰੀ ਪੁਲਾਂਘ’ ਹੈ ਜੋ ਪਿੰਡਾਂ ਵਿੱਚ ਟੀ ਵੀ ਆ ਜਾਣ ਤੋਂ ਬਾਅਦ ਦੀਆਂ ਤਬਦੀਲੀਆਂ ਦੇ ਅਸਰ ਹੇਠ ਨਜ਼ਰੰਦਾਜ਼ ਹੋ ਰਹੇ ਬੁਢਾਪੇ ਦੀ ਬਾਤ ਪਾਉਂਦੀ ਹੈ।

ਪਾਲੀ

ਸੰਤਾਲੀ ਦੇ ਹੱਲਿਆਂ ਦਾ ਸ਼ਿਕਾਰ ਹੋ ਗਈ ਮਲੂਕ ਜਿਹੀ ਪੰਜਾਬੀ ਕੁੜੀ ਦੀ ਬਹੁਤ ਸਜੀਵ ਤਸਵੀਰ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਦੀ ‘ਭਾਬੀ ਮੈਨਾ’ ਵਾਂਗ ਅਭੁੱਲ ਤੁਹਾਡੇ ਆਪਣੇ ਵਜੂਦ ਵਿੱਚ ਸਮਾ ਸਕਣ ਦੇ ਸਮਰਥ।

ਹਵਾਲੇ