ਸੰਗਮੇਸ਼ਵਰ ਮਹਾਦੇਵ ਮੰਦਰ
ਸੰਗਮੇਸ਼ਵਰ ਮਹਾਦੇਵ ਦਾ ਤੀਰਥ ਅਸਥਾਨ ਅੰਬਾਲਾ ਦੇ ਪਿੰਡ ਅਰੁਣਾਇਆ ਵਿੱਚ ਸਥਿਤ ਹੈ। ਇਸ ਅਸਥਾਨ ਉੱਤੇ ਸਮੁੱਚੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਦਿੱਲੀ ਅਤੇ ਹੋਰ ਰਾਜਾਂ ਦੇ ਸ਼ਰਧਾਲੂ ਵੀ ਨਤਮਸਤਕ ਹੁੰਦੇ ਹਨ। ਇੱਥੇ ਸੋਮਵਾਰ, ਚਤੁਰਦਰਸ਼ੀ ਅਤੇ ਮੱਸਿਆ ਵਾਲੇ ਦਿਨ ਭਾਰੀ ਗਿਣਤੀ ਵਿੱਚ ਸ਼ਰਧਾਲੂ ਪੁੱਜਦੇ ਹਨ। ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਉੱਤੇ ਵਿਸ਼ੇਸ਼ ਮੇਲਾ ਭਰਦਾ ਹੈ।[1]
ਇਤਿਹਾਸ
[2] ਨੇ ਫਰਵਰੀ 1977 ਨੂੰ ਅਰੁਣਾਇਆ ਵਿੱਚ ‘ਅਖੰਡ ਜਯੋਤੀ’ ਪ੍ਰਚੰਡ ਕੀਤੀ। ਇਹ ਜਯੋਤੀ ਕੁਰੂਕਸ਼ੇਤਰ ਦੇ ਪੁਰਾਣੇ ਸ਼ਿਵ ਮੰਦਰ ਸਥਾਨਈਸ਼ਵਰ ਮਹਾਦੇਵ ਵਿੱਚੋਂ ਪ੍ਰਜਵਲਿਤ ਅਖੰਡ ਜਯੋਤੀ ਤੋਂ 5 ਫਰਵਰੀ ਨੂੰ ਇੱਕ ਸ਼ੋਭਾ ਯਾਤਰਾ ਦੇ ਰੂਪ ਵਿੱਚ ਪਿਹੋਵਾ ਵਿੱਚ ਲਿਆਂਦੀ ਗਈ। ਪਸ਼ੂਪਤੀ ਨਾਥ ਦੇ ਮੰਦਰ ਵਿੱਚ ਇੱਕ ਰਾਤ ਆਰਾਮ ਕਰ ਕੇ ਅਗਲੇ ਦਿਨ 6 ਫਰਵਰੀ ਨੂੰ ਸ਼ੋਭਾ ਯਾਤਰਾ ਦੇ ਨਾਲ ਨਗਰ ਦੀ ਪਰਿਕਰਮਾ ਕਰ ਕੇ ਅਰੁਣਾਇਆ ਦੇ ਸੰਗਮੇਸ਼ਵਰ ਮੰਦਰ ਵਿੱਚ ਇਹ ਜਯੋਤੀ ਪ੍ਰਚੰਡ ਕੀਤੀ ਗਈ। ਮਹਾਂਭਾਰਤ ਦੀ ਕਥਾ ਅਨੁਸਾਰ ਮਹਾਤਮਾ ਬਲਰਾਮ ਜੀ ਅਤੇ ਵਾਮਨ ਪੁਰਾਣ ਦੇ ਪ੍ਰਸੰਗ ਅਨੁਸਾਰ ਭਗਤ ਪਰਲਾਦ ਜੀ ਇਸ ਅਸਥਾਨ ’ਤੇ ਆਏ ਸਨ।
ਮੰਦਰ ਦੀ ਉਸਾਰੀ
ਇਸ ਮੰਦਰ ਵਿੱਚ ਭਗਵਾਨ ਸੰਗਮੇਸ਼ਵਰ ਦੀ ਤਾਂਬੇ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਮੰਦਰ ਦੀ ਅੰਦੂਰਨੀ ਅਤੇ ਬਾਹਰੀ ਦਿੱਖ ਨੂੰ ਭਾਰਤੀ ਸੰਸਕ੍ਰਿਤੀ ਅਨੁਸਾਰ ਢਾਲਣ ਲਈ ਪੰਚਾਇਤੀ ਅਖਾੜਾ ਮਹਾਨਿਵਾਰਣੀ ਦੀ ਦੇਖ-ਰੇਖ ਹੇਠ ਕਾਰਜ ਚੱਲ ਰਿਹਾ ਹੈ।
ਧਾਰਨਾਵਾਂ
ਸ਼ਰਧਾਲੂ ਭਗਵਾਨ ਸ਼ਿਵ ਨੂੰ ਗੁੜ ਦੀ ਭੇਲੀ, ਨਾਰੀਅਲ ਅਤੇ ਕੱਪੜੇ ਆਦਿ ਚੜਾ ਕੇ ਪੂਜਾ ਕਰਦੇ ਹਨ। ਇਸ ਅਸਥਾਨ ’ਤੇ ਚਮਤਕਾਰ ਤੇ ਚੇਤਨਤਾ ਦੇ ਪਰਮਾਣ ਵਜੋਂ ਦੋ ਗੱਲਾਂ ਵੇਖਣ ਨੂੰ ਮਿਲਦੀਆਂ ਹਨ। ਪਹਿਲੀ ਇਹ ਕਿ ਇਸ ਅਸਥਾਨ ਦੀ ਸੀਮਾ ਵਿੱਚ ਮੰਜਾ (ਚਾਰਪਾਈ) ਨਹੀਂ ਡਾਹਿਆ ਜਾ ਸਕਦਾ ਤੇ ਦੂਜੀ ਇਹ ਕਿ ਮੰਦਰ ਵਿੱਚ ਦੁੱਧ ਰਿੜ੍ਹਕ ਕੇ ਮੱਖਣ ਨਹੀਂ ਕੱਢਿਆ ਜਾ ਸਕਦਾ। ਫਿਰ ਵੀ ਜੇ ਕੋਈ ਹੱਠ ਨਾਲ ਇਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦਹੀਂ ਕੀੜੀਆਂ ਵਿੱਚ ਤਬਦੀਲ ਹੋ ਜਾਂਦਾ ਹੈ। ਸ਼ਿਵ ਭਗਵਾਨ ਦੀ ਪੂਜਾ ਵਿੱਚ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਪਰ ਜੇ ਕੋਈ ਪੁਜਾਰੀ ਸ਼ੁੱਧਤਾ ਵੱਲ ਧਿਆਨ ਨਹੀਂ ਦਿੰਦਾ ਤਾਂ ਉਸ ਦਾ ਦੰਡ ਆਪਣੇ ਆਪ ਮਿਲ ਜਾਂਦਾ ਹੈ।
ਹਵਾਲੇ
- ↑ ਕੁਲਦੀਪ ਸਿੰਘ ਬਨੂੜ (16 ਫ਼ਰਵਰੀ 2016). "ਭਗਵਾਨ ਸੰਗਮੇਸ਼ਵਰ ਮਹਾਦੇਵ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016. Check date values in:
|access-date=, |date=(help) - ↑ "ਸੰਗਮੇਸ਼ਵਰ ਮਹਾਦੇਵ". ਭਾਸਕਰ. 17 ਫ਼ਰਵਰੀ 2016. Retrieved 17 ਫ਼ਰਵਰੀ 2016. Check date values in:
|access-date=, |date=(help)