More actions
ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਦੀ ਸਥਾਪਨਾ ਚੀਫ਼ ਖਾਲਸਾ ਦੀਵਾਨ ਦੁਆਰਾ,ਯਤੀਮ ਤੇ ਨਿਆਸਰਾ ਬਚਿਆਂ ਦੀ ਸੇਵਾ ਸੰਭਾਲ ਲਈ 1904 ਵਿੱਚ ਕੀਤੀ ਗਈ ਸੀ। 1905 ਵਿੱਚ ਇਥੇ ਨੇਤਰਹੀਨ ਸੂਰਮਾ ਸਿੰਘਾਂ ਲਈ ਆਸ਼ਰਮ ਬਣਾਇਆ ਗਿਆ।[1]
ਬੇਸਹਾਰਾ ਬੱਚਿਆਂ ਨੂੰ ਸਮਾਜ ਦਾ ਸਾਰਥਕ ਅੰਗ ਬਣਾਉਣ ਲਈ ਦਾਖਲ ਕਰਕੇ ਯੁਨਿਵਰਸਿਟੀ ਪੱਧਰ ਤੱਕ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।ਇੱਕ ਸੂਚਨਾ ਮੁਤਾਬਕ ਸਾਲ 2016-17 ਵਿੱਚ ਕੁਲ 375 ਬੱਚੇ ਸਿੱਖਿਆ ਲੈ ਰਹੇ ਸਨ, ਜਿਨ੍ਹਾ ਵਿੱਚ 45 ਬੱਚੇ ਨੇਤਰਹੀਨ ਸਨ।ਇਹ ਬੱਚੇ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏ ਸਨ ਤੇ ਕੁੱਝ ਨੇਪਾਲ ਤੋਂ ਵੀ।ਇਨ੍ਹਾਂ ਨੂੰ ਚੰਗੇ ਡਾਕਟਰ, ਇੰਜੀਅਨਰ, ਟੈਕਨੀਸ਼ੀਅਨ,ਇਲੈਕਟ੍ਰੀਸੀਅਨ, ਕੀਰਤਨੀਏ ਆਦਿ ਬਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ।ਨੇਤਰਹੀਨ ਬੱਚਿਆਂ ਨੂੰ ਬਰੇਲ ਲਿਪੀ ਵਿੱਚ ਪੜ੍ਹਾਈ ਕਰਵਾ ਕੇ ਤੇ ਕੁਰਸੀ ਬੁਨਣਾ ਸਿਖਾ ਕੇ ਹੁਨਰਮੰਦ ਤੇ ਕਮਾਉਣ ਯੋਗ ਬਨਾਇਆ ਜਾਂਦਾ ਹੈ।
ਰਿਹਾਇਸ਼
60 ਕਮਰਿਆਂ ਵਾਲੀ ਦੋ ਮੰਜ਼ਲਾ ਇਮਾਰਤ ਗੁਰੂ ਗੋਬਿੰਦ ਸਿੰਘ ਬਾਲ ਭਵਨ ਤੇ ਗੰਗਾ ਸਿੰਘ ਹੋਸਟਲ ਵਿੱਚ ਬਚਿਆਂ ਦੀ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ।ਇਸ ਹੋਸਟਲ ਦੇ ਸਾਹਮਣੇ ਇੱਕ ਖੂਬਸੂਰਤ ਪਾਰਕ ਹੈ।ਪਾਰਕ ਵਿੱਚ ਸੁੰਦਰ ਫੁਹਾਰਾ ਲੱਗਾ ਹੈ ਜਿਸ ਦੀ ਰੰਗਦਾਰ ਰੋਸ਼ਨੀ ਰਾਤ ਵੇਲੇ ਚੰਗਾ ਨਜ਼ਾਰਾ ਦੇਂਦੀ ਹੈ।ਸਾਰੇ ਕਮਰੇ ਹਵਾਦਾਰ ਹਨ,ਪੱਖੇ ਤੇ ਬਿਜਲਈ ਰੋਸ਼ਨੀ ਨਾਲ ਸੁਸੱਜਿਤ ਹਨ।।ਪੀਣ ਵਾਲੇ ਪਾਣੀ ਲਈ ਫਿਲਟਰ ਤੇ ਕੂਲਰ ਦਾ ਵੀ ਪ੍ਰਬੰਧ ਹੇ।
ਲੰਗਰ ਹਾਲ
ਬਾਲ ਭਵਨ ਦੇ ਨਾਲ ਹੀ ਇੱਕ ਪਾਸੇ ਲੰਗਰ ਹਾਲ ਤੇ ਰਸੋਈ ਘਰ ਬਣੇ ਹੋਏ ਹਨ।ਬੱਚੇ ਸਿੱਖ ਰਵਾਇਤ ਅਨੁਸਾਰ ਇੱਕ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ।
ਵਿਦਿਅਕ ਸਰਗਰਮੀਆਂ
ਦਸਵੀਂ ਤੱਕ ਦੀ ਪੜ੍ਹਾਈ ਸ਼ਹੀਦ ਊਧਮ ਸਿੰਘ ਮੈਮੋਰੀਅਲ ਸਕੂਲ ਜੋ ਇਮਾਰਤ ਅੰਦਰ ਹੀ ਸਥਿਤ ਹੈ ਵਿੱਚ ਕਰਵਾਈ ਜਾਂਦੀ ਹੈ।ਗਿਆਰਵੀ ਤੇ ਬਾਹਰਵੀਂ ਦੀ ਪੜ੍ਹਾਈ ਬੱਚੇ ਖਾਲਸਾ ਕਾਲਜ ਸਕੂਲ ਵਿੱਚ ਕਰਦੇ ਹਨ।ਸ਼ਹਿਦ ਊਧਮ ਸਿੰਘ ਇਥੇ ਹੀ ਪਲਿਆ ਪੜ੍ਹਿਆ ਸੀ।ਹੋਰ ਵੀ ਕਈ ਉਚ ਪ੍ਰਾਪਤੀ ਵਾਲੇ ਵਿਅਕਤੀ ਜਿਵੇਂ ਭਾਈ ਸੰਤਾ ਸਿੰਘ, ਭਾਈ ਗੁਪਾਲ ਸਿੰਘ,ਭਾਈ ਗੁਰਮੇਜ ਸਿੰਘ ਸਾਬਕਾ ਹਜੂਰੀ ਰਾਗੀ[2] ਦਰਬਾਰ ਸਾਹਿਬ,ਗਿਆਨੀ ਮਾਨ ਸਿੰਘ ਗਰੰਥੀ ਸ੍ਰੀ ਦਰਬਾਰ ਸਾਹਿਬ ਪ੍ਰਿੰ ਐਸ ਐਸ ਅਮੋਲ ਅਕਾਦਮਿਕ ਮਾਹਰ ਇਤਿਆਦ ਇਥੋਂ ਸਿੱਖਿਆ ਪ੍ਰਾਪਤ ਕਰਕੇ ਵੱਡੇ ਹੋਏ ਹਨ।
ਗਿਆਨੀ ਗੁਰਮੇਜ ਸਿੰਘ ਨੇ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿਪੀ ਵਿੱਚ ਅਨੁਵਾਦ ਕਰਕੇ ਛਪਵਾਇਆ ਹੈ।
ਹਵਾਲੇ
- ↑ "ਸੈਂਟਰਲ ਖਾਲਸਾ ਯਤੀਮਖ਼ਾਨੇ ਦੀ ਅਧਿਕਾਰਤ ਸਾਈਟ". Archived from the original on 2017-04-22. Retrieved 5 ਫ਼ਰਵਰੀ 2017. Check date values in:
|access-date=
(help) - ↑ "ਸੈਂਟਰਾਂ ਖਾਲਸਾ ਯਤੀਮਖ਼ਾਨੇ ਦੀਆਂ ਉਪਲਬਧੀਆਂ". Archived from the original on 2016-11-04. Retrieved 5 ਫ਼ਰਵਰੀ 2017. Check date values in:
|access-date=
(help)