ਸੁਸ਼ਾਂਤ ਸਿੰਘ (ਜਨਮ 9 ਮਾਰਚ 1972) ਇੱਕ ਭਾਰਤੀ ਫਿਲਮ, ਚਰਿੱਤਰ ਅਦਾਕਾਰ, ਟੈਲੀਵਿਜ਼ਨ ਅਦਾਕਾਰ ਅਤੇ ਪੇਸ਼ਕਰਤਾ ਹੈ ਜੋ ਮੁੱਖ ਤੌਰ ਤੇ ਹਿੰਦੀ ਸਿਨੇਮਾ ਵਿੱਚ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੀ ਫਿਲਮ ਦੀ ਸ਼ੁਰੂਆਤ 1998 ਵਿੱਚ ਰਾਮ ਗੋਪਾਲ ਵਰਮਾ ਦੀ ਸੱਤਿਆ ਨਾਲ ਕੀਤੀ ਸੀ।[1] ਉਹ 2000 ਵਿੱਚ ਆਈ ਫਿਲਮ ਜੰਗਲ ਨਾਲ ਸਟਾਰ ਬਣ ਗਿਆ ਅਤੇ ਮਾਰੇ ਗਏ ਡਾਕੂ ਦੁਰਗਾ ਨਾਰਾਇਣ ਚੌਧਰੀ ਦੇ ਚਿੱਤਰਣ ਲਈ ਖ਼ੂਬ ਸਰਾਹਨਾ ਹੋਈ। ਫਿਰ ਉਸ ਨੇ ਅੰਬੇਦਕਰ ਅਤੇ ਦ ਲੀਜੈਂਡ ਆਫ਼ ਭਗਤ ਸਿੰਘ ਵਰਗੇ ਪੀਰੀਅਡ ਡਰਾਮਿਆਂ ਵਿੱਚ ਸਟਾਰ ਭੂਮਿਕਾ ਨਿਭਾਈ ਅਤੇ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਥਾਪਤ ਕੀਤਾ।[2][3] ਉਸਨੇ ਕੁਝ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹਾਲ ਹੀ ਵਿੱਚ, ਉਹ ਲਾਈਫ ਓਕੇ ਅਤੇ ਸਟਾਰ ਉਤਸਵ ਦੁਆਰਾ ਪ੍ਰਸਾਰਿਤ, ਅਪਰਾਧ ਸ਼ੋਅ ਸਾਵਧਾਨ ਇੰਡੀਆ ਦੀ ਮੇਜ਼ਬਾਨੀ ਕਰ ਰਿਹਾ ਹੈ। ਉਹ ਸਿਨਟਾ (ਸਿਨੇ ਅਤੇ ਟੈਲੀਵਿਜ਼ਨ ਕਲਾਕਾਰਾਂ ਦੀ ਐਸੋਸੀਏਸ਼ਨ) ਦਾ “ਆਨਰੇਰੀ ਸੈਕਟਰੀ” ਹੈ।[4][5][6]

ਸੁਸ਼ਾਂਤ ਕੇ ਸਿੰਘ
Sushant Singh graces the CINTAA event.jpg
ਜਨਮ (1972-03-09) 9 ਮਾਰਚ 1972 (ਉਮਰ 53)
ਬਿਜਨੌਰ, ਉੱਤਰ ਪ੍ਰਦੇਸ਼, ਭਾਰਤ
ਅਲਮਾ ਮਾਤਰਕਿਰੋੜੀ ਮੱਲ ਕਾਲਜ
ਪੇਸ਼ਾਫਿਲਮ ਅਦਾਕਾਰ, ਟੈਲੀਵਿਜ਼ਨ ਅਦਾਕਾਰ ਅਤੇ ਪੇਸ਼ਕਰਤਾ
ਪ੍ਰਸਿੱਧੀ ਸੱਤਿਆ, ਜੋਸ਼, ਲਕਸ਼ਿਆ

ਉਸਨੇ ਕੁਲਪ੍ਰੀਤ ਯਾਦਵ ਦੇ ਨਾਲ ਇੱਕ ਕਿਤਾਬ "ਕੁਈਨਜ਼ ਆਫ ਕ੍ਰਾਈਮ" ਸਹਿ-ਲੇਖਿਕ ਵਜੋਂ ਲਿਖੀ ਹੈ।[7]

ਹਵਾਲੇ