ਸੁਰਜੀਤ ਜੱਜ
ਸੁਰਜੀਤ ਜੱਜ ਪੰਜਾਬੀ ਕਵੀ ਅਤੇ ਗ਼ਜ਼ਲਗੋ ਹੈ। ਉਸਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੋਮਣੀ ਪੰਜਾਬੀ ਕਵੀ 2011 ਦਾ ਐਵਾਰਡ ਮਿਲ ਚੁੱਕਾ ਹੈ।
ਪੁਸਤਕਾਂ
ਕਾਵਿ-ਸੰਗ੍ਰਹਿ
- ਪਰਿੰਦੇ ਘਰੀਂ ਪਰਤਣਗੇ
- ਘਰੀਂ ਮੁੜਦੀਆਂ ਪੈੜਾਂ
- ਆਉਂਦੇ ਦਿਨੀਂ
- ਵਕਤ ਉਡੀਕੇ ਵਾਰਸਾਂ
- ਦਰਦ ਕਹੇ ਦਹਿਲੀਜ਼
- ਪਰ-ਮੁਕਤ ਪਰਵਾਜ਼
ਲੰਮੀ ਗ਼ਜ਼ਲ
- ਨਾ ਅੰਤ ਨਾ ਆਦਿ[1]
ਕਾਵਿ-ਨਮੂਨਾ
ਗ਼ਜ਼ਲ: ਫੁੱਲਾਂ ਦੀ ਥਾਂ ਪੱਥਰ ਪੂਜੋ <poem> ਫੁੱਲਾਂ ਦੀ ਥਾਂ ਪੱਥਰ ਪੂਜੋ, ਕੁਦਰਤ ਨੇ ਕੁਰਲਾਉਣਾ ਹੀ ਸੀ ਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾ ਹੀ ਸੀ ਆਪਣੀ ਮਾਇਆ ਦੀ ਵਲਗਣ ਵਿੱਚ ਕ਼ੈਦ ਜਿਨ੍ਹਾਂ ਨੂੰ ਕਰ ਬੈਠੇ ਸੋ ਇਕ ਨਾ ਇੱਕ ਦਿਨ ਉਨ੍ਹਾਂ ਨਦੀਆਂ, ਖ਼ੁਦ ਨੂੰ ਮੁਕਤ ਕਰਾਉਣਾ ਹੀ ਸੀ ਚੱਪਾ-ਚੱਪਾ ਹਿੱਕ ਧਰਤੀ ਦੀ ਸਾਡੀ ਹਵਸ ਨੇ ਲੂਹ ਦਿੱਤੀ ਸੀ ਉਹਦਾ ਤਪਦਾ ਤਨ ਠਾਰਨ ਨੂੰ, ਸਾਗਰ ਨੇ ਤਾਂ ਆਉਣਾ ਹੀ ਸੀ ਏਨਾ ਬੋਝ ਕਿ ਜਿਸ ਤੋਂ ਤ੍ਰਹਿ ਕੇ ਬੌਲ ਖੁਦਕਸ਼ੀ ਕਰ ਚੁੱਕਾ ਸੀ ਥੱਕ ਹਾਰ ਕੇ ਮਾਂ ਮਿੱਟੀ ਨੇ ਪਾਸਾ ਤਾਂ ਪਰਤਾਉਣਾ ਹੀ ਸੀ ਜੀਹਦੇ ਚੀਰ ਹਰਨ ਦੀ ਲੀਲ੍ਹਾ, ਆਪਾਂ ਹੁੱਬ ਹੁੱਬ ਵੇਖ ਰਹੇ ਸਾਂ ਕੁਦਰਤ ਪੰਚਾਲੀ ਨੇ ਆਪਣਾ, ਨੰਗਾ ਸੱਚ ਵਿਖਾਉਣਾ ਹੀ ਸੀ ਸਿੱਪੀਆਂ ਵਿੱਚ ਸਮੁੰਦਰ ਭਰ ਕੇ ਜੋ ਜੇਬਾਂ ਵਿੱਚ ਪਾਈ ਫਿਰਦੇ ਸੋਕੇ-ਡੋਬੇ ਨਾਲ ਉਨ੍ਹਾਂ ਨੇ, ਮੱਛੀਆਂ ਨੂੰ ਤੜਫਾਉਣਾ ਹੀ ਸੀ ਤੂੰ ਸ਼ੀਸ਼ੇ ਦੇ ਮੂਹਰੇ ਲੈ ਕੇ, ਪੱਥਰਾਂ ਨਾਲ ਬਾਜੀਆਂ ਖੇਡੇਂ ਆਖਰ ਕਦੇ ਤਾਂ ਉਹਨਾਂ ਨੇ ਵੀ ਆਪਣਾ ਹੁਨਰ ਵਿਖਾਉਣਾ ਹੀ ਸੀ ਜਦ ਤਕ ਹਰ ਪਰਲੋ ਤੋਂ ਵੱਡੀ ਜੀਣ ਕਦੀ 'ਸੁਰਜੀਤ' ਨਾ ਹੁੰਦੀ ਤੇਰੇ ਖ਼ਤ ਦਾ ਅੱਖਰ-ਅੱਖਰ, ਮੈਂ ਮੁੜ-ਮੁੜ ਦੁਹਰਾਉਣਾ ਹੀ ਸੀ </poem>