More actions
ਸੁਰਜੀਤ ਕੌਰ ਪੰਜਾਬੀ ਦੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਲਿਖਤਾਂ ਦਾ ਵਿਸ਼ਾ ਇਸਤਰੀ-ਜਾਤੀ ਨਾਲ ਹੋ ਰਿਹਾ ਅਨਿਆਂ ਅਤੇ ਔਰਤ ਮਨ ਦਾ ਵਿਸ਼ਲੇਸ਼ਣ ਹੈ।
ਜੀਵਨ ਵੇਰਵਾ
ਸੁਰਜੀਤ ਕੌਰ ਦਾ ਜਨਮ 18 ਅਗਸਤ 1952 ਨੂੰ ਨਵੀਂ ਦਿੱਲੀ, ਭਾਰਤ ਵਿਖੇ, ਮਾਤਾ ਨਰੰਜਨ ਕੌਰ ਦੀ ਕੁੱਖੋਂ, ਪਿਤਾ ਗੁਰਬਖਸ਼ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਨੇ ਆਪਣੀ ਮੁਢਲੀ ਵਿਦਿਆ ਨਵੀਂ ਦਿਲੀ ਵਿੱਚ ਪਰਾਪਤ ਕੀਤੀ। ਸੁਰਜੀਤ ਕੌਰ ਦੇ ਪਿਤਾ ਜੀ ਦਿਲੀ ਵਿਖੇ ਬਤੌਰ ਇੰਜੀਨੀਅਰ ਸੇਵਾ ਨਿਭਾਅ ਰਹੇ ਸਨ। ਪਿਤਾ ਜੀ ਦੀ ਰਿਟਾਇਰਮੈਂਟ ਤੋਂ ਬਾਅਦ, ਆਪ ਜੀ, ਸਮੇਤ ਪਰਿਵਾਰ, ਜੱਦੀ ਪਿੰਡ ਡਰੋਲੀ ਆ ਵਸੇ, ਜਿੱਥੇ ਆਪ ਜੀ ਨੇ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ, ਜਲੰਧਰ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਬੀ ਏ ਆਨਰਸ ਦੀ ਡਿਗਰੀ ਕੀਤੀ। ਇਸ ਤੋਂ ਉਪਰੰਤ, ਆਪ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਵਿਚ ਐੱਮ.ਏ. (ਸੰਨ ੧੯੭੭ - ੧੯੭੮) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮ.ਫਿੱਲ਼ ਦੀ ਸਿੱਖਿਆ ਪਰਾਪਤ ਕੀਤੀ। ਕਾਲਜੀ ਵਿਦਿਆ ਖਤਮ ਹੋਣ ਉਪਰੰਤ ਆਪ ਜੀ ਦਾ ਅਨੰਦ ਕਾਰਜ ਪਿਆਰਾ ਸਿੰਘ ਜੀ ਨਾਲ ਹੋ ਗਿਆ। ਵਿਆਹ ਹੋਣ ਤੇ, ਸੁਰਜੀਤ ਕੌਰ ਜੀ ਆਪਣੇ ਮਾਪਿਆਂ ਨੂੰ ਛੱਡ, ਯੂ.ਪੀ. (ਉੱਤਰ ਪ੍ਰਦੇਸ, ਭਾਰਤ) ਵਿੱਚ ਆਪਣੇ ਸਾਹੁਰੇ ਘਰ ਆ ਵਸੇ। ਵਿਆਹ ਹੋਣ ਤੋਂ ਕੁਝ ਸਮਾ ਪਾ ਕੇ ਆਪ ਆਪਣੇ ਪਤੀ ਨਾਲ ਥਾਇਲੈਂਡ ਚਲੇ ਗਏ। ਇੱਥੇ ਸੁਰਜੀਤ ਕੌਰ ਜੀ ਸਿੱਖ ਇਤਿਹਾਸ ਅਤੇ ਪੰਜਾਬੀ ਪੜਾਉਣ ਦਾ ਕੰਮ ਕਰਦੇ ਸਨ (ਸੰਨ ੧੯੮੫ - ੧੯੯੫)। ਥਾਇਲੈਂਡ ਵਿਚ ਸੰਨ ੧੯੮੯ ਨੂੰ ਆਪ ਜੀ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਪਰਿਵਾਰ ਨੇ ਫਤਹਿਜੀਤ ਸਿੰਘ ਰੱਖਿਆ। ਸੰਨ ੧੯੯੫ ਨੂੰ ਆਪ ਜੀ ਆਪਣੇ ਪਰਿਵਾਰ ਸਮੇਤ ਸੈਨ ਫਰਾਂਸਿਸਕੋ, ਕੈਲੀਫੋਰਨੀਆ, ਯੂ.ਐਸ ਵਿਖੇ ਰਹਿਣ ਚਲੇ ਗਏ। ਕੁਦਰਤੀ, ਸੰਨ ੨੦੦੭ ਵਿਚ, ਆਪ ਜੀ ਪਰਿਵਾਰ ਸਮੇਤ ਕੈਨੇਡਾ ਦੀ ਧਰਤੀ ਉੱਤੇ ਆ ਵਸੇ, ਜਿੱਥੇ ਆਪਦਾ ਮੌਜੂਦਾ ਸਮੇ ਵਸੇਰਾ ਹੈ। [1]
ਸਾਹਿਤਕ ਸਫ਼ਰ
ਸੁਰਜੀਤ ਕੌਰ ਜੀ ਦਸਵੀਂ ਵਿਚ ਵਿਗਿਆਨ ਦੇ ਵਿਦਿਆਰਥੀ ਸਨ, ਪਰ ਪਿਤਾ ਜੀ ਦੀ ਰਿਟਾਇਰਮੈਂਟ ਤੋਂ ਬਾਅਦ, ਆਪ ਜੀ ਦੀ ਰੁਚੀ ਸਾਹਿਤ ਵੱਲ ਵਧਣੀ ਸ਼ੁਰੂ ਹੋ ਗਈ। ਦਿੱਲੀ ਛੱਡ ਕੇ, ਪਿੰਡ ਡਰੋਲੀ ਕਲਾਂ ਵਿੱਚ ਆ ਵਸਣ ਨਾਲ, ਆਪ ਜੀ ਨੂੰ ਪੰਜਾਬੀ ਸਾਹਿਤ ਨਾਲ ਡੂੰਘਾ ਲਗਾ ਹੋ ਗਿਆ। ਨਿੱਕੇ ਹੁੰਦਿਆਂ ਤੋਂ ਮਾਤਾ ਜੀ ਵੱਲੋਂ ਸੁਣਾਈਆਂ ਪਰੋਫੈਸਰ ਮੋਹਨ ਸਿੰਘ ਜੀ ਦੀਆਂ ਕਵਿਤਾਵਾਂ ਨਾਲ ਲਾਈ ਸਾਹਿਤਕ ਪਿਆਰ ਦੀ ਚੰਗਿਆੜੀ ਕਾਲਜ ਵਿਚ ਆ ਕੇ ਸਾਹਿਤਕ ਪ੍ਰੇਮ ਦਾ ਭਾਂਬੜ ਮਚਾ ਗਈ। ਕਾਲਜ ਪਰੋਫੈਸਰਾਂ ਅਤੇ ਅਧਿਆਪਕਾਂ ਦੇ ਉਤਸ਼ਾਹ ਨਾਲ ਆਪ ਜੀ ਬੀ.ਏ ਪਾਰਟ ੧ ਵਿਚ ਮੰਚ ਤੇ ਕਤਿਾਵਾਂ ਪੇਸ਼ ਕਰਨ ਲਗ ਪਏ। ਖੁਸ਼ ਕਿਸਮਤੀ ਨਾਲ, ਸੁਰਜੀਤ ਕੌਰ ਨੂੰ ਬਹੁਤ ਹੀ ਗੁਣਵੰਤ ਅਤੇ ਪ੍ਰਭਾਵਸ਼ਾਲੀ ਪਰੋਫੈਸਰਾਂ ਤੋਂ ਸਿੱਖਿਆ ਪਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਡਾ. ਆਤਮਜੀਤ ਸਿੰਘ, ਪ੍ਰੋ. ਗੁਰਦਿਆਲ ਸਿੰਘ ਫੁੱਲ, ਪ੍ਰੋ. ਦੀਵਾਨ ਸਿੰਘ, ਪ੍ਰੋ. ਗੁਰਲਾਲ ਸਿੰਘ, ਪ੍ਰੋ. ਸ਼ਿੰਗਾਰੀ, ਪ੍ਰੋ. ਜੋਗਿੰਦਰ ਸਿੰਘ ਆਦਿ ਸ਼ਖਸੀਅਤਾਂ ਦੀ ਛਤਰ-ਛਾਂਇਆ ਹੇਠ, ਸੁਰਜੀਤ ਕੌਰ ਜੀ ਦਾ ਸਾਹਿਤ ਨਾਲ ਇੱਕ ਬਹੁਤ ਹੀ ਗਹਿਰਾ ਤੱਲਕ ਬਣ ਗਿਆ। ਲਿਟਰੇਚਰ ਪੜਦਿਆਂ ਆਪ ਜੀ ਦਾ ਅੰਦਰ ਪਸੀਜ ਉੱਠਦਾ, ਅਤੇ ਸੁਰਜੀਤ ਅਰਸ਼ੀਂ ਪ੍ਰੇਮ ਗੰਢਾਂ ਵਿਚ ਬੱਝੇ, ਸਾਹਿਤ ਦੇ ਡੂੰਘੇ ਸਮੁੰਦਰਾਂ ਦੀਆਂ ਲਹਿਰਾਂ ਵਿਚੋਂ ਉਲਾਸ ਅਤੇ ਬੈਰਾਗ ਦੇ ਮੋਤੀ ਚੁਗਣ ਲੱਗ ਪੈਂਦੇ। ਆਪ ਜੀ ਦੀ ਇਸ ਪ੍ਰੇਮ-ਭਿੰਨੀ ਦਸ਼ਾ ਵਿੱਚ ਕਵਤਿਾਵਾਂ ਆਪ-ਮੁਹਾਰੇ ਹੀ ਫੁਰ ਪੈਂਦੀਆਂ। ਕਈ ਕਵਿਤਾਵਾਂ ਬਿਜਲੀ ਦੀ ਧਾਰਾ ਬਣਕੇ ਕਲਮ ਤੇ ਲਿਖ ਹੋ ਜਾਂਦੀਆਂ, ਪਰ ਬਹੁਤ ਸਾਰੀਆਂ ਕਵਿਤਾਵਾਂ ਅਤੇ ਫੁਰਨੇ ਕੁਦਰਤ ਦੇ ਵਿਸਮਾਦੀ ਰੰਗਾਂ ਵਿਚ ਗੁਆਚ ਜਾਂਦੀਆਂ ਅਤੇ ਕਲਮ ਨਾਲ ਪੱਤਰਿਆਂ ਤੇ ਦਰਜ ਹੀ ਨਾ ਹੋ ਪਾਉਂਦੀਆਂ। ਬਿਨਾਂ ਕਿਸੇ ਅਫ਼ਸੋਸ, ਆਪ ਜੀ ਹੋਰ ਕਵਿਤਾਵਾਂ ਦੇ ਆਉਣ ਦੀ ਉਡੀਕ ਕਰਦੇ ਅਤੇ ਵਰਤਮਾਨ ਦੀ ਗਲੀ ਦਾ ਆਨੰਦ ਮਾਣਦੇ। ਸਾਹਿਤ ਲਿਖਣਾ ਆਪ ਜੀ ਲਈ ਆਪਣੇ ਹਾਵ-ਭਾਵ ਅਤੇ ਆਪਣੀਆਂ ਭਾਵਨਾਵਾਂ ਨੂੰ ਨਜਿੱਠਣ ਦਾ ਸਾਧਨ ਹੈ, ਜੋ ਸੁਰਜੀਤ ਕੌਰ ਦੇ ਉਦਾਸ ਮਨ ਨੂੰ ਠੰਡਕ ਅਤੇ ਸਕੂਨ ਪ੍ਰਦਾਨ ਕਰਦਾ ਹੈ। ਸੁਰਜੀਤ ਕੌਰ ਜੀ ਆਪਣੇ ਜਜ਼ਬਾਤਾਂ ਅਤੇ ਚੇਤਨਾਵਾਂ ਨੂੰ ਲਿਖਤ ਦੇ ਰੂਪ ਵਿਚ ਕਲਮ-ਬੰਦ ਕਰਕੇ ਸਾਹਿਤਕ ਸੰਕਲਨ ਦੀ ਰਚਨਾ ਕਰਦੇ ਹਨ।
ਰਚਨਾਵਾਂ
ਸੁਰਜੀਤ ਨੇ ਹੁਣ ਤੱਕ ਤਿੰਨ ਕਿਤਾਬਾਂ ਛਪਵਾਈਆਂ ਹਨ।[2] ਆਪ ਜੀ ਦੀ ਐਂਥਾਲੋਜੀ ਰਚਨਾ, ਸ਼ਿਕਸਤ ਰੰਗ, ਇੱਕ ਔਰਤ ਦੇ ਜੀਵਨ ਕਾਲ ਦੇ ਸਫਰ ਨਾਲ ਸੰਬੰਧਤ ਹੈ, ਜਿਸ ਵਿਚ ਔਰਤਾਂ ਦੇ ਮਸਲਿਆਂ ਨੂੰ ਬਹੁਤ ਹੀ ਸੂਖਮ (ਐਬਸਟਰੈਕਟ) ਢੰਗ ਨਾਲ ਘੋਖਿਆ ਗਿਆ ਹੈ। ਇਸ ਕਿਤਾਬ ਵਿਚ ਕੁੱਲ ਮਿਲਾ ਕੇ ੫੦ ਦੇ ਕਰੀਬ ਕਵਿਤਾਵਾਂ ਰਚਿਤ ਹਨ, ਜੋ ਮਨ ਦੀਆਂ ਵੱਖ-ਵੱਖ ਸਥਿਤੀਆਂ ਦਾ ਪ੍ਰਦਰਸ਼ਨ ਕਰਦੀਆਂ ਹਨ, ਜਿਸ ਵਿਚ ਰਚਿਤ ਕਵਿਤਾਵਾਂ ਰੂਹਾਨੀ ਅਤੇ ਲੌਕਿਕ ਸੰਘਰਸ਼ ਦਾ ਅਨੁਭਵ ਪੈਦਾ ਕਰਦੀਆਂ ਹਨ। ਇਹ ਕਵਿਤਾਵਾਂ ਸੁਰਜੀਤ ਦੇ ਆਪਣੇ ਮਨ ਦੇ ਵਲਵਲੇ ਅਤੇ ਸੰਘਰਸ਼ਾਂ ਦਾ ਅਕਸ ਹਨ। ਇਸ ਕਿਤਾਬ ਵਿਚ ਇਕ ਹਾਰਿਆ ਹੋਇਆ ਇਨਸਾਨ ਸ਼ਕਤੀਸ਼ਾਲੀ ਅਤੇ ਆਜ਼ਾਦ ਹੋਣਾ ਚਾਹੁੰਦਾ ਹੈ। ਹੇ ਸਖੀ ਕਿਤਾਬ ਵਿਚ ਇੱਕ ਲੰਬੀ ਕਵਿਤਾ, ਜਿਸ ਦੇ ਵੱਖ-ਵੱਖ ਭਾਵ ਹਨ, ਦਰਜ ਹੈ। ਇਹ ਕਵਿਤਾ ਜੀਵਨ ਦੇ ਫਸਲਫੇ ਬਾਰੇ ਹੈ। ਇਹ ਕਵਿਤਾਵਾਂ ਅੰਦਰ ਦੇ ਸਵਾਲ-ਜਵਾਬ ਦਾ ਦਾਰਸ਼ਨਿਕ ਅਧਿਐਨ ਹਨ, ਜੋ ਕਿ ਜ਼ਿੰਦਗੀ ਦੇ ਸੰਘਰਸ਼ਾਂ ਦਾ ਸਵੈ-ਸੰਵਾਦ ਹੈ। ਸੁਰਜੀਤ ਕੌਰ ਜੀ ਨੇ ਕੂੰਜਾਂ ਨਾਮ ਦੀ ਕਿਤਾਬ ਸੰਪਾਦਕ (ਐਡਿਟ) ਕੀਤੀ, ਜਿਸ ਵਿਚ ਉਹਨਾਂ ਨੇ ਔਰਤਾਂ ਦੇ ਭਾਵਾਂ ਅਤੇ ਤਜਰਬਿਆਂ ਨੂੰ ਨਾਰੀ ਦੇ ਦ੍ਰਿਸ਼ਟੀਕੋਣ ਤੋਂ ਦਰਸਾਇਆ ਹੈ। ਵਿਸਮਾਦ ਸੁਰਜੀਤ ਦੀ ਸਭ ਤੋਂ ਨਵੀਂ ਰਚਨਾ ਹੈ, ਜਿਸ ਵਿਚ ੬੦ ਦੇ ਕਰੀਬ ਕਵਿਤਾਵਾਂ ਹਨ। ਇਹ ਕਵਿਤਾਵਾਂ ਪਰਿਵਾਰਕ ਸੰਬੰਧਾਂ ਅਤੇ ਸਮਾਜਕ ਮੁੱਦਿਆਂ ਦਾ ਨਿਰਿਖਣ ਕਰਦੀਆਂ ਹਨ। ਇਹ ਕਿਤਾਬ ਜੀਵਨ ਦੇ ਅਲੱਗ-ਅਲੱਗ ਰੰਗਾਂ ਅਤੇ ਖੁਸ਼ੀਆਂ ਦਾ ਵਿਸ਼ਲੇਸ਼ਣ ਕਰਦੀ ਹੈ। ਸੁਰਜੀਤ ਸਾਹਿਤ ਨੂੰ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਦੇ ਹਨ। ਆਉਣ ਵਾਲੀਆਂ ਪੁਸਤਕਾਂ: ਕਹਾਣੀਆਂ, ਵਾਰਤਕ, ਆਲੋਚਨਾ ਤਿਆਰ ਪਈਆਂ ਹਨ, ਜੋ ਦੋ ਕੁ ਸਾਲਾਂ ਵਿਚ ਸੰਪੂਰਨ ਤੌਰ ਤੇ ਛਪ ਕੇ ਬਾਹਰ ਆ ਜਾਣਗੀਆਂ। ਇਸ ਤੋਂ ਇਲਾਵਾ, ਆਪ ਬੇਅੰਤ ਕਹਾਣੀਆਂ ਅਤੇ ਅਨੁਵਾਦ ਰਸਾਲਿਆਂ ਅਤੇ ਪੰਜਾਬੀ ਅਖਬਾਰਾਂ ਵਾਸਤੇ ਲਿਖਦੇ ਹਨ। ਰਚਨਾਵਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਪ੍ਰਮੁੱਖ ਲਿਖਤਾਂ
- ਸ਼ਿਕਸਤ ਰੰਗ (ਕਵਿਤਾ), ਪ੍ਰਤੀਕ ਪਬਲੀਕੇਸ਼ਨ, ਪਟਿਆਲਾ, ੨੦੦੫
- ਹੇ ਸਖੀ (ਕਵਿਤਾ), ਰੂਪੀ ਪ੍ਰਕਾਸ਼ਨ, ਅਮ੍ਰਿਤਸਰ (੨੦੦੭)
- ਵਿਸਮਾਦ (ਕਵਿਤਾ), (੨੦੧੪)
- ਕੂੰਜਾਂ- ਕੈਨੇਡੀਅਨ ਪੰਜਾਬੀ ਨਾਰੀ ਕਾਵਿ- ਸਹਿ-ਸੰਪਾਦਕ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, ੨੦੧੪
ਅਨੁਵਾਦ
- • ਅੰਬਰੀ ਨਿਸ਼ਾਨ (ਨੁਰੂਨੈਸਾ ਚੌਧਰੀ)
- • ਆਪਣੀ ਜ਼ੁਬਾਨ ਦੀ ਤਲਾਸ਼ ਵਿਚ (ਸੁਜਾਤਾ ਭੱਟ)
- • ਕਰਾਮਾਤ (ਮੌਰਿਨ ਹਾਅਕਿਨਸ)
- • ਜੰਮਣ ਪੀੜਾਂ (ਯੋਸਾਨੋ ਅਕੀਕੋ)
- • ਦਿਲਾ ਸ਼ਾਂਤ ਹੋ ਜਾਹ (ਨੀਲੇਨ ਫਾਕਸਵਰਥ)
- • ਬੁਆਏ ਫਰੈਂਡ ਚਿਰ ਮੋਇਆ (ਪੈਟਰੀਸ਼ੀਆ ਯੰਗ)
- • ਤਿੰਨ ਇਸ਼ਾਰੀਆ ਪੰਜ ਨੌਂ (ਪੈਟਰੀਸ਼ੀਆ ਯੰਗ)
- • ਤਸਵੀਰ, ੧੯੫੮ (ਪੈਟਰੀਸ਼ੀਆ ਯੰਗ)
- • ਇਕ ਇੰਡੀਅਨ ਪਤਨੀ ਦੀ ਕੁਰਲਾਹਟ (ਐਮਿਲੀ ਪਾਲਿਨ ਜੌਹਨਸਨ)
- • ਬੇਨਾਮ (ਸੈਫ਼ੋ)
- • ਅਲੋਕਾਰੀ ਔਰਤ (ਮਾਇਆ ਐਂਜਲੋ)
- • ਦੈਵੀ ਛੋਹ (ਮਾਇਆ ਐਂਜਲੋ)
- • ਜਦੋਂ ਮੈਂ ਆਪਣੇ ਬਾਰੇ ਸੋਚਦੀ ਹਾਂ (ਮਾਇਆ ਐਂਜਲੋ)
- • ਜਦੋਂ ਵੱਡੇ ਰੁੱਖ ਡਿਗਦੇ ਨੇ (ਮਾਇਆ ਐਂਜਲੋ)
- • ਮੈਂ ਉਦੈ ਹੋਵਾਂਗੀ (ਮਾਇਆ ਐਂਜਲੋ)
- • ਮੈਨੂੰ ਪਤੈ ਪਿੰਜਰੇ-ਬੰਦ ਪੰਛੀ ਕਿਉਂ ਗਾਉਂਦੈ (ਮਾਇਆ ਐਂਜਲੋ)
- • ਔਰਤ ਦੇ ਕੰਮ (ਮਾਇਆ ਐਂਜਲੋ)
- • ਇਕੱਲਾ (ਮਾਇਆ ਐਂਜਲੋ)
- • ਮੈਂ ਕਵਿਤਾ ਨੂੰ ਕਿਹਾ (ਐਲਿਸ ਵਾਕਰ)
- ਸੁਰਜੀਤ ਕੌਰ ਇਕ ਬਹੁਤ ਹੀ ਗੁਣਵਾਣ ਅਤੇ ਜ਼ਬਰਦਸਤ ਲੇਖਿਕਾ ਹਨ, ਜੋ ਮਨ ਦੇ ਅੰਦਰੂਨੀ ਸੰਘਰਸ਼ ਅਤੇ ਬਿਰਤੀ ਨੂੰ ਕਲਮ-ਬੰਦ ਕਰਦੇ ਹਨ। ਇਹਨਾਂ ਦੀਆਂ ਰਚਿਤ ਕਵਿਤਾਵਾਂ ਅਤੇ ਲਿਖਤਾਂ ਇਨਸਾਨ ਦੇ ਅੰਦਰ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ। ਆਪ ਦੀ ਲਿਖਤ, ਔਰਤਾਂ ਦੇ ਜੀਵਨ ਵਿਚ ਆਉਣ ਵਾਲੀਆਂ ਨਿਤਾ-ਪ੍ਰਤੀ ਮੁਸ਼ਕਲਾਂ ਨੂੰ ਇਕ ਔਰਤ ਦਾ ਨਜ਼ਰੀਆ ਪ੍ਰਦਾਨ ਕਰਦੀ ਹੈ, ਅਤੇ ਜੀਵਨ ਦੇ ਵੱਖ-ਵੱਖ ਰੰਗਾਂ ਦਾ ਨਿਰਿਖਣ ਕਰਦੀ ਹੈ।
ਬਾਹਰੀ ਲਿੰਕ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ http://panjabitoday.com/article/2015/october/13/19559
- ↑ "ਸਾਹਿਤ ਸਭਾ ਟੋਰਾਂਟੋ ਵੱਲੋਂ ਦੋ ਸ਼ਾਇਰਾਂ ਨਾਲ ਰੂ-ਬ-ਰੂ". Punjab News - Latest news in Punjabi. 2015-04-21. Retrieved 2019-08-06.{{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}