Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੁਰਜਨ ਜ਼ੀਰਵੀ

ਭਾਰਤਪੀਡੀਆ ਤੋਂ

ਸੁਰਜਨ ਜ਼ੀਰਵੀ ਪ੍ਰਸਿੱਧ ਪੰਜਾਬੀ ਪੱਤਰਕਾਰ ਤੇ ਲੇਖਕ ਹਨ। ਉਹ ਲੰਮਾ ਸਮਾਂ ਪੰਜਾਬੀ ਦੇ ਕਮਿਊਨਿਸਟ ਪੱਖੀ ਅਖਬਾਰ ਨਵਾਂ ਜ਼ਮਾਨਾ ਵਿੱਚ ਕੰਮ ਕਰਦੇ ਰਹੇ ਅਤੇ ਪਿੱਛਲੇ ਲਗਪਗ ਡੇਢ ਦਹਾਕੇ ਤੋਂ ਟਰਾਂਟੋ, ਕਨੇਡਾ ਵਿੱਚ ਰਹਿ ਰਹੇ ਹਨ। ਉਹ ਉਥੇ ਪੰਜਾਬੀ ਸਾਹਿਤਕ ਹਲਕਿਆਂ ਦੀਆਂ ਸਰਗਰਮੀਆਂ ਵਿੱਚ ਬੜੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ।[1] ਸੁਰਜਨ ਜ਼ੀਰਵੀ ਦਾ ਵਿਆਹ ਅਮ੍ਰਿਤ ਕੌਰ ਨਾਲ ਹੋਇਆ[2]

ਪੰਜਾਬੀ ਦੇ ਸੈਂਕੜੇ ਪੱਤਰਕਾਰ ਜੀਰਵੀ ਦੇ ਸ਼ਾਗਿਰਦ ਹੋਣ ਦਾ ਮਾਣ ਕਰਦੇ ਹਨ।[3] ਉਨ੍ਹਾਂ ਦੇ ਹੋਣ ਕਰਕੇ ਨਵਾਂ ਜ਼ਮਾਨਾ ਨਵੇਂ ਪੱਤਰਕਾਰਾਂ ਲਈ ਇੱਕ ਸਕੂਲ ਦੀ ਹੈਸੀਅਤ ਅਖਤਿਆਰ ਕਰ ਗਿਆ ਸੀ।[4][5]

ਪੱਤਰਕਾਰੀ

ਸੁਰਜਨ ਜ਼ੀਰਵੀ ਭਾਰਤੀ ਕਮਿਉਨਿਸਟ ਪਾਰਟੀ ਦੇ ਸਰਗਰਮ ਕਾਰਕੁੰਨ ਸਨ।1953-54 ਵਿੱਚ ਉਹਨਾਂ ਪਹਿਲਾਂ ‘ਲੋਕ ਯੁੱਗ’ ਪਰਚਾ ਕੱਢਿਆ। ਦੋ ਕੁ ਸਾਲ ਇਹ ਪਰਚਾ ਚੱਲਿਆ। ਉਸ ਤੋਂ ਬਾਦ ‘ਨਵਾਂ ਜ਼ਮਾਨਾ’ ਉਰਦੂ ਵਿੱਚ ਸ਼ੁਰੂ ਕੀਤਾ। ਉਸਦੇ ਐਡੀਟਰ ਪਹਿਲਾਂ ਗੁਰਬਖ਼ਸ਼ ਸਿੰਘ ਸਨ। ਉਸ ਤੋਂ ਬਾਦ ਸੋਹਣ ਸਿੰਘ ਜੋਸ਼।1962 ਵਿੱਚ ‘ਨਵਾਂ ਜ਼ਮਾਨਾ’ ਦੁਬਾਰਾ ਸ਼ਰੂ ਹੋਇਆ।[6] ਉਹ ਕੈਨੇਡਾ ਆਉਣ ਤਕ ਨਵਾਂ ਜ਼ਮਾਨਾ ਦੇ ਸਮਾਚਾਰ ਸੰਪਾਦਕ ਰਹੇ।ਸੁਰਜਨ ਜ਼ੀਰਵੀ ਦੇ ਚੰਡੇ ਪੂਰਾਂ ਦੇ ਪੂਰ ਪੱਤਰਕਾਰਾਂ ਨੇ ਪੰਜਾਬੀ ਪੱਤਰਕਾਰੀ ਵਿੱਚ ਉੱਚੇ ਅਤੇ ਮਿਆਰੀ ਮਾਰਕੇ ਮਾਰੇ ਹਨ।[7][8]

ਕੈਨੇਡਾ ਪਰਵਾਸ

ਸੁਰਜਨ ਜ਼ੀਰਵੀ 1990 ਵਿੱਚ ਕੈਨੇਡਾ ਪਰਵਾਸ ਕਰ ਗਏ।ਕਮਿਉਨਿਸਟ ਪਾਰਟੀ ਵਲੋਂ ਵੀ ਤਾਕੀਦ ਸੀ ਕਿ ਉਹ ਵਾਪਸ ਨਾ ਆਉਣ। ਉਹ ਪੰਜਾਬ ਦੇ ਕਾਲੇ ਦਿਨਾਂ ਦਾ ਦੌਰ ਸੀ ਤੇ ਪਾਰਟੀ ਉਹਨਾਂ ਲਈ ਫਿਕਰਮੰਦ ਸੀ।[6]

ਸਨਮਾਨ

ਟੋਰਾਂਟੋ ਵਿੱਚ ਸੁਰਜਨ ਜ਼ੀਰਵੀ ਨੂੰ ਪੱਤਰਕਾਰੀ ਲਈ ਉਨ੍ਹਾ ਦੇ ਵਡਮੁੱਲੇ ਯੋਗਦਾਨ ਲਈ 'ਵਿਰਾਸਤ ਪੀਸ ਸੰਸਥਾ' ਵੱਲੋਂ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਤ ਕੀਤਾ ਗਿਆ।[9][10]

ਰਚਨਾਵਾਂ

ਪ੍ਰਸਿੱਧ ਲੇਖ

  • ਕਾਰਲ ਮਾਰਕਸ: ਇੱਕ ਅਦਭੁੱਤ ਗਾਥਾ[11]
  • ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ[12]
  • ਜਮਹੂਰੀਅਤ: ਕੁੱਝ ਪ੍ਰਸ਼ਨ[13]
  • ਖੂਬਸੂਰਤੀ ਦੇ ਮੁਖੌਟੇ ਪਿਛੇ ਲੁਕੀ ਦਰਿੰਦਗੀ[14]
  • ਦੋ ਗੱਲਾਂ ‘ਮੇਰੀ ਪੱਤਰਕਾਰੀ ਦੇ ਰੰਗ’ ਬਾਰੇ.......... ਲੇਖ਼[15]
  • ਸਾਡਾ ਦੇਸ਼ ਬੀਮਾਰ ਹੈ[16]

ਲੇਖਾਂ ਦਾ ਵਿਸ਼ਾ

‘ਇਹ ਹੈ ਬਾਰਬੀ ਸੰਸਾਰ’ ਲੇਖ ਵਿੱਚ ਉਸ ਨੇ ਅਮਰੀਕੀ ਬਹੁ-ਕੌਮੀ ਕੰਪਨੀਆਂ ਵਲੋਂ ਬੱਚਿਆਂ ਲਈ ਮਾਪਿਆਂ ਦੇ ਮੋਹ ਨੂੰ ਕੁਸ਼ਲਤਾ ਨਾਲ ਕੈਸ਼ ਕਰਨ ਦੀ ਕੋਸ਼ਿਸ਼ ਵਿੱਚ ਬਾਰਬੀ ਦਾ ਸਿਲਸਿਲਾ ਸ਼ੁਰੂ ਕਰਨ ਦੀ ਪਰੋਖ ਸਾਜਿਸ਼ ਦਾ ਪਰਦਾ ਫਾਸ਼ ਕੀਤਾ ਹੈ। ਹਰ ਸਾਲ ਕਿਸੇ ਸੱਚੀਂ-ਮੁਚੀਂ ਦੀ ਕੁੜੀ ਨੂੰ ‘ਬਾਰਬੀ’ ਬਣਾਉਣ ਲਈ ਚੁਣਿਆ ਜਾਂਦਾ ਹੈ ਫਿਰ ਉਸ ਦੀ ਸ਼ਕਲ ਦੀਆਂ ਗੁਡੀਆਂ ਤਿਆਰ ਕੀਤੀਆਂ ਅਤੇ ਵੇਚੀਆਂ ਜਾਂਦੀਆਂ ਹਨ। ਫਿਰ ਇਨ੍ਹਾਂ ਦੇ ਡਰੈਸਾਂ ਨੂੰ ਬਾਜਾਰ ਵਿੱਚ ਲਿਆ ਕੇ ਹੋਰ ਪੈਸੇ ਵਸੂਲ ਕੀਤੇ ਜਾਂਦੇ ਹਨ ਅਤੇ ਫਿਰ ਬਾਰਬੀ ਲਈ ਫਰਨੀਚਰ, ਭਾਂਡੇ, ਦਿਲ ਲਾਉਣ ਲਈ ਸੁਹਣਾ ਮੁੰਡਾ ਅਤੇ ਫਿਰ ਉਨ੍ਹਾਂ ਦਾ ਘਰ, ਕਾਰਾਂ-ਗਲ ਕੀ ਨਿੱਤ ਨਵੀਂ ਮੰਗ ਪੈਦਾ ਕਰਨ ਲਈ ਪਹਿਲਾਂ ਇਨ੍ਹਾਂ ਵਸਤਾਂ ਨੂੰ ਬਾਜ਼ਾਰ ਵਿੱਚ ਸੁਟਿਆ ਜਾਂਦਾ ਹੈ। ਇਸ ਕਹਾਣੀ ਨੂੰ ਜਿੰਨਾ ਵੀ ਵਧਾ ਲਵੋ ਇਹ ਸਿਲਸਿਲਾ ਖਤਮ ਹੋਣ ਵਾਲਾ ਨਹੀਂ। ਅਸਲ ਵਿੱਚ ਬਾਰਬੀ ਆਪਣੇ ਆਪ ਵਿੱਚ ਵੀ ਪ੍ਰਤੀਕ ਹੈ ਅਜਿਹੀ ਲੁਟ ਖਸੁਟ ਦਾ।[17]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ... - 5abi ਪੰਜਾਬੀ ਸਥ
  2. "ਉਮਰ ਖ਼ਯਾਮ ਦੀਆਂ ਰੁਬਾਈਆਂ ਵਰਗਾ ਸੁਰਜਨ ਜ਼ੀਰਵੀ-ਗੁਲਜ਼ਾਰ ਸਿੰਘ ਸੰਧੂ". Junkyard (in English). 2011-02-04. Retrieved 2018-10-21. 
  3. ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ
  4. "'ਨਵਾਂ ਜ਼ਮਾਨਾ' ਦੀ ਜਿੰਦ ਜਾਨ ਸੁਰਜਨ ਜ਼ੀਰਵੀ -ਸ਼ੰਗਾਰਾ ਸਿੰਘ ਭੁੱਲਰ". Junkyard (in English). 2011-02-04. Retrieved 2018-10-21. 
  5. "ਸੁਰਜਨ ਸਿੰਘ ਜ਼ੀਰਵੀ – ਬੰਤ ਸਿੰਘ ਬਰਾੜ". Junkyard (in English). 2011-02-16. Retrieved 2018-10-21. 
  6. 6.0 6.1 "ਸੁਰਜ਼ਨ ਜ਼ੀਰਵੀ ਨਾਲ ਮੁਲਾਕਾਤ --- ਕੁਲਜੀਤ ਮਾਨ - sarokar.ca". sarokar.ca (in English). Retrieved 2018-10-21. 
  7. "ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ". www.suhisaver.org. Retrieved 2018-10-21. 
  8. "Welcome to Seerat.ca". seerat.ca. Retrieved 2018-10-21. 
  9. "ਸੁਰਜਨ ਜ਼ੀਰਵੀ ਨੂੰ ' ਲਾਈਫ ਟਾਈਮ ਅਚੀਵਮੈਂਟ ਐਵਾਰਡ ' - Awaaz Quamdi | DailyHunt". DailyHunt (in English). Retrieved 2018-10-21. 
  10. "ਸੁਰਜਨ ਜ਼ੀਰਵੀ ਨੂੰ ਅੱਜ ਮਿਲੇਗਾ 'ਲਾਈਫ ਟਾਈਮ ਅਚੀਵਮੈਂਟ ਐਵਾਰਡ' - Tribune Punjabi". Tribune Punjabi (in English). 2018-01-19. Retrieved 2018-10-21. 
  11. Gill, Charan (2010-04-08). "ਕਾਰਲ ਮਾਰਕਸ کارل مارکس: ਕਾਰਲ ਮਾਰਕਸ: ਇੱਕ ਅਦਭੁੱਤ ਗਾਥਾ - ਸੁਰਜਨ ਜ਼ੀਰਵੀ -". ਕਾਰਲ ਮਾਰਕਸ کارل مارکس. Retrieved 2018-10-21. 
  12. "ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ – ਸੁਰਜਨ ਜ਼ੀਰਵੀ". ਮੁੱਖ ਧਾਰਾ مُخ دھارا Mukh Dhara (in English). 2009-11-24. Retrieved 2018-10-21. 
  13. Gill, Satdeep (2011-08-29). "ਮੁੱਖ ਧਾਰਾ مُخ دھارا Mukh Dhara: ਜਮਹੂਰੀਅਤ: ਕੁੱਝ ਪ੍ਰਸ਼ਨ - ਸੁਰਜਨ ਜ਼ੀਰਵੀ". ਮੁੱਖ ਧਾਰਾ مُخ دھارا Mukh Dhara. Retrieved 2018-10-21. 
  14. 'ਤਮੰਨਾ', ਤਨਦੀਪ (2009-05-04). "ਆਰਸੀ ਰਿਸ਼ਮਾਂ: ਸੁਖਿੰਦਰ - ਲੇਖ". ਆਰਸੀ ਰਿਸ਼ਮਾਂ. Retrieved 2018-10-21. 
  15. "ਸ਼ਬਦ ਸਾਂਝ - ਲੇਖ: ਦੋ ਗੱਲਾਂ 'ਮੇਰੀ ਪੱਤਰਕਾਰੀ ਦੇ ਰੰਗ' ਬਾਰੇ.......... ਲੇਖ਼ / ਸੁਰਜਨ ਜ਼ੀਰਵੀ (ਟਰਾਂਟੋ)". ਸ਼ਬਦ ਸਾਂਝ - ਲੇਖ. Retrieved 2018-10-21. 
  16. ਵਤਨ, ਸੁਰਜਨ ਜ਼ੀਰਵੀ. "ਸਾਡਾ ਦੇਸ਼ ਬੀਮਾਰ ਹੈ" (PDF). ਵਤਨ. 
  17. "ਜ਼ੀਰਵੀ ਇਕੋ ਵੇਲੇ ਅਕਬਰ ਵੀ ਤੇ ਬੀਰਬਲ ਵੀ – Punjab Times". punjabtimesusa.com (in English). Retrieved 2018-10-21.