More actions
ਸੁਖਵਿੰਦਰ ਕੰਬੋਜ ਅਮਰੀਕਾ ਵਾਸੀ ਪੰਜਾਬੀ ਕਵੀ ਅਤੇ ਅਮਰੀਕਾ ਤੋਂ ਪੰਜਾਬੀ ਸਾਹਿਤਕ ਅਦਾਰੇ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਦਾ ਚੇਅਰਮੈਨ ਹੈ।[1]
ਜੀਵਨ ਬਿਓਰਾ
12 ਨਵੰਬਰ 1952 ਚ ਨਕੋਦਰ ਨੇੜੇ ਪਿੰਡ ਸ਼ਾਹਪੁਰ ‘ਚ ਸ: ਜਾਗੀਰ ਸਿੰਘ ਕੰਬੋਜ ਦੇ ਘਰ ਮਾਤਾ ਸਵਰਨ ਕੌਰ ਦੀ ਕੁਖੋਂ ਜਨਮੇ ਸੁਖਵਿੰਦਰ ਕੰਬੋਜ ਨੇ 1976 ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਐੱਮ ਏ ਆਨਰਜ਼ ਪਾਸ ਕੀਤੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਚ ਕੁਝ ਸਮਾਂ ਪੜ੍ਹਾਉਣ ਉਪਰੰਤ ਆਪ ਸ਼ਿਵਾਲਿਕ ਕਾਲਿਜ ਨਯਾ ਨੰਗਲ ਚ ਪ੍ਰੋਫੈਸਰ ਵਜੋਂ ਕਾਰਜਸ਼ੀਲ ਰਹੇ। ਇਥੋਂ ਹੀ ਉਹ 4 ਜੁਲਾਈ 1984 ਨੂੰ ਅਮਰੀਕਾ ਚਲਿਆ ਗਿਆ ਅਤੇ ਉਥੋਂ ਦਾ ਹੀ ਵਾਸੀ ਬਣ ਗਿਆ। ਪੰਜ ਕਾਵਿ ਪੁਸਤਕਾਂ ਨਵੇਂ ਸੂਰਜ(1992) ਜਾਗਦੇ ਅੱਖਰ(1995) ਇੱਕੋ ਜਿਹਾ ਦੁੱਖ(1999) ਉਮਰ ਦੇ ਇਸ ਮੋੜ ਤੀਕ(2005) ਜੰਗ ਜਸ਼ਨ ਤੇ ਜੁਗਨੂੰ(2017) ਦੇ ਸਿਰਜਕ ਕੰਬੋਜ ਦੀਆਂ ਦੋ ਪੁਸਤਕਾਂ ਸ਼ਬਦੋਂ ਕੀ ਧੂਪ ਤੇ ਤਲਖ਼ ਮੌਸਮੋਂ ਕਾ ਹਿਸਾਬ ਹਿੰਦੀ ਚ ਅਨੁਵਾਦ ਹੋ ਕੇ ਛਪ ਚੁਕੀਆਂ ਹਨ। ਨਿਊ ਸੰਨਜ਼ ਨਾਮ ਹੇਠ ਇੱਕ ਪੁਸਤਕ ਅੰਗਰੇਜ਼ੀ ਚ ਵੀ ਛਪ ਚੁਕੀ ਹੈ। ਸੁਖਵਿੰਦਰ ਕੰਬੋਜ ਦੀ ਸੰਪਾਦਨਾ ਹੇਠ ਅਮਰੀਕੀ ਪੰਜਾਬੀ ਕਵਿਤਾ 2001 ਚ ਛਪੀ ਸੀ ਤੇ ਹੁਣ ਸੁਖਵਿੰਦਰ ਕੰਬੋਜ ਦੀ ਸੰਪਾਦਨਾ ਹੇਠ ਅਮਰੀਕੀ ਪੰਜਾਬੀ ਕਵਿਤਾ ਭਾਗ ਦੂਜਾ ਵੀ ਇਸੇ ਸਾਲ ਪ੍ਰਕਾਸ਼ਿਤ ਹੋਈ ਹੈ। ਸੁਖਵਿੰਦਰ ਕੰਬੋਜ ਨੂੰ ਵਿਸ਼ਵ ਪੰਜਾਬੀ ਸਾਹਿੱਤ ਅਕਾਡਮੀ ਕੈਲੇਫੋਰਨੀਆ, ਰਤਨਾ ਵਿਚਾਰ ਮੰਚ ਨਾਭਾ, ਸ: ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਸਰੀ (ਕੈਨੇਡਾ) ਪੰਜਾਬੀ ਅਧਿਐਨ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸਾਹਿੱਤ ਸਭਾ ਕੈਲੇਫੋਰਨੀਆਂ ਵੱਲੋਂ ਵੀ ਪਹਿਲਾਂ ਸਨਮਾਨਿਤ ਕੀਤਾ ਜਾ ਚੁਕਾ ਹੈ।
ਲਿਖਤਾਂ
ਕਾਵਿ-ਪੁਸਤਕਾਂ
- ਨਵੇਂ ਸੂਰਜ ਕਾਵਿ-ਸੰਗ੍ਰਹਿ 1992
- ਜਾਗਦੇ ਅੱਖਰ
- ਉਮਰ ਦੇ ਇਸ ਮੋੜ ਤੀਕ।[2] (ਉਸਦੇ ਸਮੁੱਚੇ ਕਾਵਿ ਦੀ ਸੰਪਾਦਿਤ ਪੁਸਤਕ)
- ਇਕੋ ਜਿਹਾ ਦੁੱਖ ਕਾਵਿ ਸੰਗ੍ਰਹਿ 2002
- ਜੰਗ, ਜਸ਼ਨ ਤੇ ਜੁਗਨੂੰ ਕਾਵਿ-ਸੰਗ੍ਰਹਿ 2017
ਕਾਵਿ ਵੰਨਗੀ
<poem> ਫਲੈਗ ਸਟੇਸ਼ਨ ਮੈਂ ਇੱਕ ਫਲੈਗ ਸਟੇਸ਼ਨ ਹਾਂ ਜਿਥੇ ਕੋਈ ਗੱਡੀ ਰੁਕਦੀ ਨਹੀਂ ਸਿਰਫ ਗੁਜ਼ਰਦੀ ਹੈ ਤੇ ਮੈਂ ਸਾਰਾ ਦਿਨ ਦੂਰ ਤਕ ਵਿਛੀ ਰੇਲਵੇ ਲਾਈਨ ਵੱਲ ਤੱਕਦਾ ਹਾਂ। ਮੇਰੇ ਨਸੀਬ ਵਿੱਚ ਸੰਨਾਟੇ'ਚ ਗੁੰਮ ਹੁੰਦੇ ਦਿਨ, ਮਹੀਨੇ, ਸਾਲ ਤੇ ਸਦੀਆਂ ਵੇਖਣਾ ਹੈ ਜਦੋਂ ਕੋਈ ਗੱਡੀ ਆਉਂਦੀ ਹੈ ਤਾਂ ਦਿਲ ਧੜ੍ਹਕਦਾ ਹੈ ਕਿ ਹੁਣੇ ਕੋਈ ਮੁਸਾਫ਼ਿਰ ਉਤਰੇਗਾ ਅੱਖਾਂ'ਚ ਲੈ ਕੇ ਬਰਸਾਤ ਦਾ ਮੌਸਮ ਪਰ ਅਫਸੋਸ ਗੱਡੀ ਮੈਨੂੰ ਬੀਆਬਾਨ ਦੇ ਹਵਾਲੇ ਕਰ ਕੇ ਦੂਰ ਖੇਤਾਂ ਤੇ ਪੁਲਾਂ ਵੱਲ ਕੱਲਮੁੱਕਲੀ ਨਿਕਲ ਜਾਂਦੀ ਹੈ ਤੇ ਝੰਡੀ ਹਿਲਾਉਣ ਵਾਲਾ ਸਟੂਲ ਤੇ ਬੈਠਾ ਉਹ ਵੇਖਦਾ ਰਹਿੰਦਾ ਹੈ ਅਸੀਮ ਖਿਲਾਅ'ਚ ਗੁੰਮ ਹੁੰਦੀ ਲਾਈਨ ਜੋ ਖੌਰੇ ਉਸ ਦੇਸ਼ ਵੀ ਜਾਂਦੀ ਹੋਵੇ ਜਿਥੇ ਉਹਦੀਆਂ ਦਿਲ ਦੀਆਂ ਧੜ੍ਹਕਣਾਂ ਦਾ ਜ਼ਿੰਦਾ ਸਾਜ਼ ਵੱਜਦਾ ਹੈ ! ਕਿੰਨਾ ਬਦਨਸੀਬ ਹਾਂ ਮੈਂ ਕੋਈ ਪੰਛੀ ਵੀ ਮੇਰੇ ਤੇ ਆਲ੍ਹਣਾ ਨਹੀਂ ਪਾਉਂਦਾ ਮੌਸਮ ਵੀ ਮੇਰੇ ਨਾਲ ਰੁਸਿਆ ਖੜ੍ਹਾ ਹੈ ਹੁਣ ਜਦ ਵੀ ਕਦੀ ਪੰਛੀ ਪਰਵਾਜ਼ ਕਰਦੇ ਨੇ ਤੇ ਮੇਰੇ ਦਿਲ ਦੇ ਸੱਖਣੇ ਚਿਰਾਗਾਂ ਨੂੰ ਪੱਤਝੜ੍ਹ ਦੀ ਇੱਕ ਹੋਰ ਰੁੱਤ ਅਮੀਨ ਕਹਿੰਦੀ ਹੈ ਪਰ ਜਦ ਵੀ ਕਦੀ ਗੱਡੀ ਵਿੱਚ ਲੰਘ ਰਿਹਾ ਮੁਸਾਫ਼ਿਰ ਮੇਰੇ ਵੱਲ ਝਾਕ ਕੇ ਆਖਦਾ ਹੈ "ਇਸ ਦਾ ਕੀ ਹੈ ? ਇਹ ਤੇ ਬਸ ਫਲੈਗ ਸਟੇਸ਼ਨ ਹੈ ਜੀਹਦਾ ਕੰਮ ਕੇਵਲ ਲੰਘ ਰਹੀਆਂ ਗੱਡੀਆਂ ਨੂੰ ਹਰੀ ਝੰਡੀ ਹੀ ਦੇਣਾ ਹੈ। " ਤਾਂ ਮਨ ਲਹਿਰ ਦੀ ਇੱਕ ਕਾਂਗ ਤਰਦਾ ਹੈ ਤੇ ਫਲੈਗ ਸਟੇਸ਼ਨ ਦਾ ਮੁਰਦਾ ਮੈਥੋਂ ਵੱਖ ਹੋ ਕੇ ਖਿਲਾਅ ਨੂੰ ਪਰੇਸ਼ਾਨ ਕਰਦਾ ਹੈ।
</poem>
ਸਨਮਾਨ
ਵਿਸ਼ਵ ਪੰਜਾਬੀ ਪਰਵਾਸੀ ਸਾਹਿੱਤ ਕਾਨਫਰੰਸ ਮੌਕੇ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੂੰ ਪਹਿਲਾ ਪਰਵਾਸੀ ਲੇਖਕ ਪੁਰਸਕਾਰ ਪ੍ਰਦਾਨ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ।[3] ਇਸ ਪੁਰਸਕਾਰ ਦੀ ਸਥਾਪਨਾ ਪੰਜਾਬ ਭਵਨ ਸਰੀ(ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਕੀਤਾ ਗਿਆ ਸੀ।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">