Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੁਕੀਰਤ ਆਨੰਦ

ਭਾਰਤਪੀਡੀਆ ਤੋਂ

ਫਰਮਾ:Infobox writer ਸੁਕੀਰਤ ਆਨੰਦ (23 ਮਾਰਚ 1956) ਪੰਜਾਬੀ ਆਲੋਚਕ, ਕਹਾਣੀਕਾਰ, ਅਨੁਵਾਦਕ ਅਤੇ ਨਵਾਂ ਜ਼ਮਾਨਾ ਦਾ ਕਾਲਮ ਨਵੀਸ ਹੈ। ਉਸਨੇ ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿਖੇ ਅਨੁਵਾਦਕ / ਪ੍ਰਸਾਰਕ ਦੇ ਤੌਰ ਤੇ ਵੀ ਕੰਮ ਕੀਤਾ ਹੈ। ਲੇਖਕ ਵਜੋਂ ਉਹ ਸਿਰਫ ਸੁਕੀਰਤ ਵਰਤਦਾ ਅਤੇ ਇਸੇ ਨਾਂ ਨਾਲ ਛਪਦਾ ਹੈ।

ਜੀਵਨੀ

ਸੁਕੀਰਤ ਰੋਜ਼ਾਨਾ ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਭਾਰਤੀ ਪੰਜਾਬ ਦੀ ਇਸਤਰੀ ਆਗੂ ਰਹੀ ਉਰਮਿਲਾ ਅਨੰਦ ਦਾ ਪੁੱਤਰ ਹੈ। ਉਸਦਾ ਜਨਮ 23 ਮਾਰਚ 1956 ਨੂੰ ਪ੍ਰੀਤ ਨਗਰ, ਜ਼ਿਲ੍ਹਾ ਅਮ੍ਰਿਤਸਰ ਵਿੱਚ ਹੋਇਆ ਸੀ।

ਰਚਨਾਵਾਂ

  • "A Time to Remember: My Years in Russia"
  • ਬਾਤ ਇਕ ਬੀਤੇ ਦੀ ( ਯਾਦਾਂ ਅਧਾਰਤ ਵਿਸ਼ਲੇਸ਼ਣ)
  • ਜਲਾਵਤਨ ( ਕਹਾਣੀ ਸੰਗ੍ਰਹਿ)
  • ਗੱਲਾਂ ਤੇਰੀਆਂ , ਤੇ ਕੁਝ ਮੇਰੀਆਂ ( ਅਦੀਬਾਂ ਨਾਲ ਮੁਲਾਕਾਤਾਂ)
  • ਕਿੰਨੇ ਪਰਬਤਾਂ ਤੋਂ ਪਾਰ ( ਸਫ਼ਰਨਾਮਾ)
  • ਇੱਕ ਟੋਟਾ ਪੰਜਾਬ ਇਟਲੀ ਵਿਚ ( ਯਾਤਰਾ ਬਿਰਤਾਂਤ)
  • ਅੰਦਰਲੇ ਸੱਚ ਫਰੋਲਦਿਆਂ ( ਮੁਲਾਕਾਤਾਂ)
  • ਇਸ ਖ਼ਤਰਨਾਕ ਮੋੜ ਤੇ ( ਸਮਕਾਲੀ ਸਿਆਸੀ ਵਿਸ਼ਲੇਸ਼ਣ)
  • ਗਿਆਰਾਂ ਰੰਗ ( ਕਹਾਣੀ ਸੰਗ੍ਰਹਿ)