Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਸੀੜ੍ਹਾ

ਭਾਰਤਪੀਡੀਆ ਤੋਂ

{{#ifeq:{{{small}}}|left|}}

ਸੀੜ੍ਹਾ (ਅੰਗਰੇਜ਼ੀ:Seerha) ਪੰਜਾਬ ਦੇ ਜੱਟ ਭਾਈਚਾਰੇ ਦਾ ਇਕ ਗੋਤ ਹੈ।

==ਇਤਿਹਾਸ==ਸੀੜਾ ਪੰਜਾਬ ਤੇ ਹਰਿਅਾਣਾ ਦੇ ਜੱਟਾਂ ਦਾ ਗੋਤ ਹੈ,ੲਿਹ ਤੂਰ ਜੱਟਾਂ ਦੀ ੲਿਕ ਸ਼ਾਖ ਹੈ।ਇਨ੍ਹਾਂ ਦੀ ਅੱਲ ਸੀੜੇ ਪੈਣ ਕਰਕੇ ਹੀ ਗੋਤ ਦੇ ਤੌਰ ਤੇ ਪਰਚਲਿਤ ਹੋ ਗੲੀ।ਕੁਝ ਸੀੜੇ ਅਾਪਣਾ ਗੋਤ ਤੂਰ ਵੀ ਲਿਖਦੇ ਹਨ। ਤੂਰ,ਤੰਵਰ ਜਾਂ ਤੋਮਰ ੲਿਕੋ ਹੀ ਗੋਤ ਹੈ,ਪੰਜਾਬ ਵਿੱਚ ੲਿਸਨੂੰ ਤੂਰ ਕਿਹਾ ਜਾਂਦਾ ਹੈ। ਤੂਰ ਹੁਣ ਖੋਸੇ,ਕੰਧੋਲੇ,ਸੀੜੇ,ਨੈਨ,ਭਿੰਡਰ,ਗਰਚੇ,ਢੰਡੇ ਕੲੀ ੳੁਪਗੋਤਾਂ ਵਿੱਚ ਵੰਡੇ ਗੲੇ ਹਨ।ਰਾਜਾ ਅਨੰਗਪਾਲ ਵੀ ੲਿਸ ਕਬੀਲੇ ਨਾਲ ਸਬੰਧਿਤ ਸੀ, ਤੂਰ ਦਿੱਲੀ ਦਾ ਰਾਜ ਖੁਸਣ ਮਗਰੋਂ ਪੰਜਾਬ, ਹਰਿਆਣਾ ‘ਤੇ ਰਾਜਸਥਾਨ ਵਿੱਚ ਆ ਕੇ ਭਾਰੀ ਗਿਣਤੀ ਵਿੱਚ ਆਬਾਦ ਹੋ ਗਏ ਸਨ। ਹਰਿਆਣੇ ਦੇ ਜਿਲਾ ਕੈਥਲ ਦੇ ੲਿਲਾਕੇ ਵਿੱਚ ਕੲੀ ਪਿੰਡਾਂ ਵਿੱਚ ਸੀੜੇ ਬਹੁਗਿਣਤੀ ਹਨ।ਪਿਹੋਵਾ ੲਿਲਾਕੇ 'ਚ ਵੀ ੲਿਨਾਂ ਦੇ ਕੲੀ ਪਿੰਡ ਹਨ। ਹੁਣ ਮੁਹਾਲੀ ਦੀ ਹੱਦ ਨਾਲ ਲਗਦਾ ਯੂਟੀ ਚੰਡੀਗੜ੍ਹ ਦਾ ਪਿੰਡ ਪਲਸੋਰਾ 1300 ਵਿੱਘਿਆਂ ਦੇ ਵਿਸ਼ਾਲ ਰਕਬੇ ਤੋਂ ਸੁੰਘੜ ਕੇ ਮਹਿਜ਼ 30 ਵਿੱਘਿਆਂ ਤੱਕ ਸੀਮਤ ਰਹਿ ਗਿਆ ਹੈ। ਇਥੇ ਵਸੇ ਜੱਟਾਂ ਦਾ ਗੋਤ ਸੀੜ੍ਹਾ ਹੈ, ਮਿੱਥ ਹੈ ਕਿ ਇਹ ਪਿੰਡ ਚੀਕਾ (ਹਰਿਆਣਾ) ਤੋਂ ਉਠ ਕੇ ਆਈ ਢਾਣੀ ਨੇ ਵਸਾਇਆ ਸੀ। ਜ਼ਿਲਾ ਫਤਹਿਗੜ੍ਹ ਸਾਹਿਬ ਦਾ ਪਿੰਡ ਬਧੌਛੀ ਕਲਾਂ ਸੀੜੇ ਜੱਟਾਂ ਦਾ ਪਿੰਡ ਹੈ। ਕੁਝ ਸੀੜੇ ਬਠਿੰਡਾ ਦੇ ਇਲਾਕੇ ਵਿਚ ਵਸਦੇ ਹਨ।