More actions
ਸ਼ਰਦ ਅਲੋਕ ਪ੍ਰਸਿਧ ਕਵੀ, ਲੇਖਕ ਅਤੇ ਸਾਹਿਤਕ ਪੱਤਰਕਾਰ ਹੈ। ਉਹ ਪਿਛਲੇ ਇੱਕੀ ਸਾਲਾਂ ਤੋਂ ਨਾਰਵੇ ਵਿੱਚ ਹਿੰਦੀ ਦੀਆਂ ਪੱਤਰਕਾਵਾਂ ਜਾਣ ਪਰਿਚਯ ਅਤੇ ਸਪਾਇਲ (ਦਰਪਣ) ਦਾ ਸੰਪਾਦਨ ਕਰ ਰਿਹਾ ਹੈ। ਸ਼ਰਦ ਆਲੋਕ ਦਾ ਅਸਲੀ ਨਾਮ ਡਾ. ਸੁਰੇਸ਼ਚੰਦਰ ਸ਼ੁਕਲ ਹੈ। ਉਹ ਅਨੇਕ ਭਾਸ਼ਾਵਾਂ ਵਿੱਚ ਲਿਖਦਾ ਹੈ। ਹਿੰਦੀ ਵਿੱਚ ਉਸਦੇ ਸੱਤ ਕਾਵਿ ਸੰਗ੍ਰਿਹ ਅਤੇ ਇੱਕ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਉਰਦੂ ਵਿੱਚ ਇੱਕ ਕਹਾਣੀ ਸੰਗ੍ਰਿਹ ਅਤੇ ਨਾਰਵੇਜੀਅਨ ਭਾਸ਼ਾ ਵਿੱਚ ਵੀ ਇੱਕ ਕਾਵਿ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕਿਆ ਹੈ।
ਰਚਨਾਵਾਂ
ਕਾਵਿ ਸੰਗ੍ਰਹਿ
- ਰਜਨੀ
- ਨੰਗੇ ਪਾਂਵੋਂ ਕਾ ਸੁਖ
- ਨੀੜ ਮੇਂ ਫੰਸੇ ਪੰਖ
- ਗਲੋਮਾ ਸੇ ਗੰਗਾ ਤੱਕ
ਕਹਾਣੀ ਸੰਗ੍ਰਹਿ
- ਸਰਹੱਦੋਂ ਕੇ ਪਾਰ
- ਅਰਥਰਾਤਰੀ ਕਾ ਸੂਰਜ
- ਪਰਵਾਸੀ ਕਹਾਣੀਆਂ
ਅਨੁਵਾਦ
- ਗੁੜੀਆ ਕਾ ਘਰ (ਮੂਲ ਲੇਖਕ ਇਬਸਨ)