ਸਰਦੂਲ ਸਿੰਘ ਕਵਾਤਰਾ
ਸਰਦੂਲ ਸਿੰਘ ਕਵਾਤਰਾ (ਜਾਂ ਸਰਦੂਲ ਕਵਾਤਰਾ) ਇੱਕ ਉੱਘੇ ਪੰਜਾਬੀ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ ਅਤੇ ਸੰਗੀਤਕਾਰ ਸਨ।[1] ਇਹਨਾਂ ਅੱਧੀ ਦਰਜਨ ਤੋਂ ਵੱਧ ਹਿੰਦੀ ਅਤੇ ਤਕਰੀਬਨ 25 ਪੰਜਾਬੀ ਫ਼ਿਲਮਾਂ ਦਾ ਸੰਗੀਤ ਦਿੱਤਾ।
ਜ਼ਿੰਦਗੀ
ਕਵਾਤਰਾ ਦਾ ਜਨਮ ਬਰਤਾਨਵੀ ਪੰਜਾਬ ਵਿੱਚ ਲਾਹੌਰ ਵਿਖੇ ਇੱਕ ਸਿੱਖ ਪਰਵਾਰ ਵਿੱਚ ਹੋਇਆ। ਇਹ ਬਚਪਨ ਤੋਂ ਹੀ ਸੰਗੀਤ ਦੇ ਸ਼ੁਕੀਨ ਸਨ। ਆਪਣੇ ਸਕੂਲੀ ਦਿਨਾਂ ਦੌਰਾਨ ਲਾਹੌਰ ਦੇ ਸਰਦਾਰ ਅਵਤਾਰ ਸਿੰਘ ਤੋਂ ਇਹਨਾਂ ਕਲਾਸੀਕਲ ਸੰਗੀਤ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ।[1] ਬਾਅਦ ਵਿੱਚ ਇੱਕ ਸਹਾਇਕ ਵਜੋਂ ਸੰਗੀਤਕਾਰ ਹੰਸਰਾਜ ਬਹਿਲ ਨਾਲ ਕੰਮ ਕਰਨ ਲੱਗੇ।
ਨਿੱਜੀ ਜ਼ਿੰਦਗੀ
ਇਹਨਾਂ ਨੂੰ ਆਪਣੇ ਤੋਂ ਦੋ ਕੁ ਸਾਲ ਵੱਡੀ ਇੱਕ ਮੁਸਲਮਾਨ ਕੁੜੀ ਨਾਲ ਮੁਹੱਬਤ ਸੀ[1] ਜਿਸਦੀ ਯਾਦ ਅਤੇ ਸੁਹੱਪਣ ਦੇ ਨਾਂ ਇਹਨਾਂ ਕਈ ਧੁਨਾਂ ਵੀ ਬਣਾਈਆਂ। 1947 ਵਿੱਚ ਇਹਨਾਂ ਲਾਹੌਰ ਛੱਡ ਦਿੱਤਾ ਪਰ ਆਪਣੀ ਮਹਿਬੂਬ ਦੀਆਂ ਯਾਦਾਂ ਇਹਨਾਂ ਦੇ ਦਿਲ ਵਿੱਚ ਧੜਕਦੀਆਂ ਰਹੀਆਂ ਜਿਸ ਕਰਕੇ ਇਹਨਾਂ ਖ਼ੁਦ ਕਬੂਲਿਆ ਕਿ ਮੁਹੱਬਤ ਤੋਂ ਬਿਨਾਂ ਓਹ ਵਧੀਆ ਸੰਗੀਤ ਨਹੀਂ ਬਣਾ ਸਕਦੇ।[1]
ਹਵਾਲੇ
- ↑ 1.0 1.1 1.2 1.3 "Folk music was his forte". ਦ ਟ੍ਰਿਬਿਊਨ. ਦਸੰਬਰ 14, 2008. Retrieved ਨਵੰਬਰ 27, 2012. Check date values in:
|access-date=, |date=(help)