ਲੱਡਾ
| ਲੱਡਾ | |
|---|---|
| ਪਿੰਡ | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Punjab" does not exist.ਪੰਜਾਬ, ਭਾਰਤ ਵਿੱਚ ਸਥਿਤੀ | |
| |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
| ਨੇੜੇ ਦਾ ਸ਼ਹਿਰ | ਧੂਰੀ |
ਲੱਡਾ ਜ਼ਿਲ੍ਹਾ ਸੰਗਰੂਰ ਵਿੱਚ ਤਹਿਸੀਲ ਧੂਰੀ ਦਾ ਇੱਕ ਪਿੰਡ ਹੈ। ਜੋ ਧੂਰੀ ਰੇਲਵੇ ਸਟੇਸ਼ਨ ਤੋਂ 7 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।[1]
ਇਤਿਹਾਸ
ਇੱਕ ਗੁੱਜਰ ਲਾਡਾ ਨੇ 1500 ਈ. ਦੇ ਨੇੜੇ ਇਸ ਪਿੰਡ ਦੀ ਨੀਂਹ ਰੱਖੀ। ਉਸ ਸਮੇਂ ਲੋਧੀਆਂ ਦੇ ਰਾਜ ਤੋਂ ਬਾਅਦ ਬਾਬਰ ਨੇ ਇੱਥੇ ਆਪਣਾ ਰਾਜ ਸਥਾਪਿਤ ਕੀਤਾ। ਇਹ ਇਲਾਕਾ ਲਾਹੌਰ ਦਿੱਲੀ ਦੇ ਨੇੜੇ ਸੀ ਅਤੇ ਇੱਥੋਂ ਦੀ ਜ਼ਮੀਨ ਚੰਗੀ ਸੀ। ਜਿਸ ਕਰ ਕੇ ਲਾਡਾ ਨੇ ਇੱਥੇ ਆਪਣੀ ਰਿਆਸਤ ਬਣਾਉਣ ਦੀ ਯੋਜਨਾ ਬਣਾਈ। ਪਰ ਇਸ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮਹਾਰਾਜਾ ਭੁਪਿੰਦਰ ਸਿੰਘ ਨੇ ਇਸ ਪਿੰਡ ਵਿੱਚ ਆਪਣੀ ਇੱਕ ਆਲੀਸ਼ਾਨ ਕੋਠੀ ਬਣਾਈ। ਇਸ ਪਿੰਡ ਵਿੱਚ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਯਾਦ ਵਿੱਚ ਇੱਕ ਗੁਰੂਦੁਆਰਾ ਹੈ। ਇਸ ਪਿੰਡ ਵਿੱਚ ਹੋਰ ਵੀ ਕਈ ਮਹੱਤਵਪੂਰਨ ਥਾਵਾਂ ਹਨ ਜਿਵੇਂ ਗੁੱਗਾ ਜ਼ਾਹਰ ਪੀਰ ਦੀ ਮਾੜੀ, ਬਰਾਗੀ ਸਾਧਾਂ ਦਾ ਡੇਰਾ ਜਿਸ ਨੂੰ ਮਾਈ ਡੇਰਾ ਵੀ ਕਹਿਆ ਜਾਂਦਾ ਹੈ, ਡੇਰਾ ਭਗਵਾਨ ਦਾਸ ਅਤੇ ਡੇਰਾ ਭਗਤ ਭਗਵਾਨ। ਨਵਾਬ ਮਲੇਰਕੋਟਲਾ ਨੇ ਲੱਡਾ ਵਿੱਚ ਇੱਕ ਗੁੱਗੇ ਦੀ ਮਾੜੀ ਬਣਾਈ ਅਤੇ ਇਸ ਉੱਪਰ ਸੋਨੇ ਦਾ ਕਲਸ ਵੀ ਚੜ੍ਹਾਇਆ। ਇਸ ਮਾੜੀ ਉੱਤੇ ਅੱਜ ਵੀ ਲੋਕ ਸੁੱਖਾਂ ਸੁੱਖਦੇ ਹਨ।
ਹਵਾਲੇ
- ↑ ਡਾ. ਕਿਰਪਾਲ ਸਿੰਘ ਅਤੇ ਡਾ. ਹਰਿੰਦਰ ਕੌ੍ਰ. ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਓੁਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 419. ISBN 978-81-302-0271-6.