ਲਾਲਿਆਂ ਵਾਲੀ

ਭਾਰਤਪੀਡੀਆ ਤੋਂ

ਫਰਮਾ:ਜਾਣਕਾਰੀਡੱਬਾ ਬਸਤੀ

ਲਾਲਿਆਂ ਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਲਾਲਿਆਂ ਵਾਲੀ ਦੀ ਅਬਾਦੀ 1651 ਸੀ। ਇਸ ਦਾ ਖੇਤਰਫ਼ਲ 7.05 ਕਿ. ਮੀ. ਵਰਗ ਹੈ।

ਇਤਿਹਾਸ

ਲਾਲਿਆਂ ਵਾਲੀ ਇੱਕ ਬਹੁਤ ਪੁਰਾਣਾ ਪਿੰਡ ਹੈ। ਜੋ ਨੀਵੀਂ ਥਾਂ ਉੱਪਰ ਇੱਕ ਢਾਬ ਤੇ ਵਸਿਆ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਇੱਕ ਜਿੱਦ ਬੈਂਸ ਦਾ ਸਿੱਟਾ ਹੈ। ਝੁਨੀਰ ਦੇ ਕੁਝ ਚਹਿਲਾਂ ਨੇ ਥੋੜੀ ਦੂਰੀ ਤੇ ਪਿੰਡ ਸਾਹਨੇਵਾਲੀ ਬਣਾ ਲਿਆ। ਫਿਰ ਝੁਨੀਰ ਦੇ ਕੁਝ ਨਿਵਾਸੀਆਂ ਨੇ ਜਿੱਦ ਕਾਰਨ ਇੱਕ ਅਤਿ ਨੀਵੀਂ ਢਾਬ ਵਿੱਚ ਕੁਝ ਬੰਦੇ ਲੁਕਾ ਦਿੱਤੇ, ਤਾਂ ਕੇ ਚਹਿਲਾਂ ਨੂੰ ਓਹਨਾ ਬਾਰੇ ਕੁਛ ਪਤਾ ਨਾਂ ਚੱਲੇ। ਜਦੋਂ ਪਿੰਡਾ ਦੀ ਹੱਦਬੰਦੀ ਕਰਨ ਲਈ ਸਰਕਾਰੀ ਅਫ਼ਸਰ ਆਇਆ। ਅਫ਼ਸਰ ਨੇ ਜਦੋਂ ਉਹਨਾ ਬਾਰੇ ਪੁੱਛਿਆ ਤਾਂ ਉਹਨਾ ਨੇ ਕਿਹਾ ਕਿ ਉਹ ਸਿਕਲੀਗਰ ਹਨ। ਅਫ਼ਸਰ ਚਲਿਆ ਗਿਆ ਅਤੇ ਲਾਲਿਆਂ ਵਾਲੀ ਪਿੰਡ ਦੀ ਹੱਦਬੰਦੀ ਹੋ ਗਈ। ਇਸ ਪਿੰਡ ਦੀ ਹੱਦ ਸਾਹਨੇਵਾਲ ਨਾਲ ਲਗਦੀ ਹੈ। ਇਸ ਪਿੰਡ ਪਿਛੋਕੜ ਇੱਕ ਦੰਤ ਕਥਾ ਨਾਲ ਵੀ ਜੁੜਦਾ ਹੈ। ਇੱਕ ਭੋਏ ਨਾਂਮ ਦਾ ਵਿਅਕਤੀ ਦਾ ਮੁਕਲਾਵਾ ਲੁੱਟਣ ਲਈ ਮੁਸਲਮਾਨਾ ਨੇ ਇਸ ਉੱਪਰ ਹਮਲਾ ਕਰ ਦਿੱਤਾ। ਲੜਾਈ ਵਿੱਚ ਇਸ ਬਹਾਦਰ ਦਾ ਸਰ ਕੱਟ ਗਿਆ। ਲੋਕਾਂ ਨੇ ਇਸ ਦੀ ਸਮਾਧ ਬਣਾ ਲਈ ਅਤੇ ਮਾਨਤਾ ਕਰਨ ਲੱਗੇ। ਜੋ ਹੁਣ ਤਕ ਵੀ ਚਲ ਰਹੀ ਹੈ। ਇੱਥੇ ਹਾੜ ਮਹੀਨੇ ਦੀ ਚੋਦ੍ਸ ਨੂੰ ਮੇਲਾ ਲਗਦਾ ਹੈ।

ਹੋਰ ਦੇਖੋ

ਹਵਾਲੇ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.  Check date values in: |access-date= (help)

ਫਰਮਾ:ਮਾਨਸਾ ਜ਼ਿਲ੍ਹਾ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਲੂਆ ਗ਼ਲਤੀ: callParserFunction: function "#coordinates" was not found।