ਰੱਲਾ
ਰੱਲ੍ਹਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ।[1] 2001 ਵਿੱਚ ਰੱਲਾ ਦੀ ਅਬਾਦੀ 7054 ਸੀ। ਇਸ ਦਾ ਖੇਤਰਫ਼ਲ 28.7 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਬਰਨਾਲਾ ਸੜਕ ਦੇ ਨਜ਼ਦੀਕ ਵਸਿਆ ਹੋਇਆ ਹੈ। ਪਿੰਡ ਦਾ ਜ਼ਮੀਨੀ ਚੱਕ 7093 ਏਕੜ ਅਤੇ ਅਬਾਦੀ 8000 ਦੇ ਕਰੀਬ ਹੈ। ਇਹ ਪਿੰਡ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਨਾਨਕਾ ਪਿੰਡ ਵੀ ਹੈ।
ਇਤਿਹਾਸ
ਪਿੰਡ ਰੱਲ੍ਹਾ ਸਰਦਾਰ ਜਿਊਣ ਸਿੰਘ ਦੇ ਸਪੁੱਤਰ ਰੱਲ੍ਹਾ ਦੇ ਨਾਂ ਉੱਪਰ ਅੱਜ ਤੋਂ ਲਗਪਗ 550 ਸਾਲ ਪਹਿਲਾਂ ਵਸਿਆ ਸੀ। ਪਿੰਡ ਵਿੱਚੋਂ ਪੰਜਾਬ ਅਤੇ ਹਰਿਆਣਾ ਵਿੱਚ ਲਗਪਗ 40 ਦੇ ਕਰੀਬ ਪਿੰਡ ਬੱਝੇ ਹੋਏ ਹਨ। ਜ਼ਿਆਦਾਤਰ ਗਿਣਤੀ ਚਹਿਲ ਭਾਈਚਾਰੇ ਦੀ ਹੈ। ਪਿੰਡ ਨੂੰ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਸ ਜਗ੍ਹਾ ਉੱਪਰ ਗੁਰੂਘਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਕੀਤੀ ਸੇਵਾ ਤੋਂ ਖੁਸ਼ ਹੋ ਕੇ ਨੌਵੇਂ ਪਾਤਸ਼ਾਹ ਨੇ ਅਸ਼ੀਰਵਾਦ ਦਿੱਤਾ ਸੀ ਕਿ ਪਿੰਡ ਦੀਆਂ ਬੇਟੀਆਂ ਦੀ ਗੋਦ ਸੁਲੱਖਣੀ ਰਹੇਗੀ। ਗੁਰੂ ਜੀ ਦਾ ਅਸ਼ੀਰਵਾਦ ਹੋਣ ਸਦਕਾ ਪਿੰਡ ਵਿੱਚ ਵੱਖ-ਵੱਖ ਸਮਿਆਂ ਦੌਰਾਨ 10 ਰਾਜਿਆਂ ਦੀ ਸ਼ਾਦੀ ਹੋਈ ਹੈ। ਇੱਕ ਰਾਜੇ ਵੱਲੋਂ ਜੁੱਤੀ ਲੁਕੋਣ ਦੀ ਰਸਮ ਸਬੰਧੀ ਕਥਾ ਦਾ ਜ਼ਿਕਰ ਵੀ ਹੈ। ਸੱਤ ਵਿੱਢਾ ਖੂਹ ਉਪਰੋਂ ਛੱਤਿਆ ਗਿਆ ਹੈ। ਤ੍ਰਿੰਝਣਾਂ ਵਿੱਚ ਚਰਖੇ ਦੇ ਤੰਦ ਕੱਢਣ ਲਈ ਦਰਵਾਜ਼ੀ ਅੱਜ ਵੀ ਮੌਜੂਦ ਹੈ। ਇਹ ਪਿੰਡ ਦੀਆਂ ਪੰਜ ਪੱਤੀਆਂ ਹਨ, ਪਿੰਡ ਦਾ ਪੁਰਾਤਨ ਦਰਵਾਜ਼ਾ ਹੈ।
ਸਿੱਖਿਆ ਸਥਾਨ ਅਤੇ ਧਾਰਮਿਕ
ਬੱਚਿਆਂ ਦੀ ਪੜ੍ਹਾਈ, ਪਬਲਿਕ ਸਕੂਲ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਦੋ ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਸਰਕਾਰੀ ਹਾਈ ਸਕੂਲ (ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), 8 ਆਂਗਨਵਾੜੀ ਸੈਂਟਰ, ਮਾਈ ਭਾਗੋ ਗਰਲਜ਼ ਕਾਲਜ ਅਤੇ ਬਾਲਗ ਸਿੱਖਿਆ ਕੇਂਦਰ ਹਨ। ਪਿੰਡ ਵਿੱਚ ਇੱਕ ਸਰਕਾਰੀ ਉਪ ਸਿਹਤ ਕੇਂਦਰ, ਸਰਕਾਰੀ ਦਵਾਖ਼ਾਨਾ, ਰੱਲ੍ਹਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ, ਸਟੇਟ ਆਰਓ ਪਲਾਂਟ, ਇੱਕ ਵਾਟਰ ਵਰਕਸ, 66 ਕੇ.ਵੀ. ਬਿਜਲੀ ਗਰਿੱਡ, ਉਸਾਰੀ ਅਧੀਨ ਪਣ-ਬਿਜਲੀ ਪ੍ਰਾਜੈਕਟ, ਪੈਟਰੋਲ ਪੰਪ, ਬਹੁਤ ਸਾਰੇ ਡੇਰੇ ਸੰਤਾਂ ਦੇ, ਸ਼ਿਵਜੀ ਮਹਾਰਾਜ ਦੇ 2 ਮੰਦਰ, ਮਸਜਿਦ ਅਤੇ ਬਾਬਾ ਰਵੀਦਾਸ ਗੁਰੂਘਰ ਸ਼ਾਮਲ ਹਨ।
ਉੱਘੀਆਂ ਸ਼ਖ਼ਸੀਅਤਾਂ
ਪਿੰਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚ ਮੇਘ ਰਾਜ ਮਿੱਤਰ (ਤਰਕਸ਼ੀਲ ਸੁਸਾਇਟੀ, ਪ੍ਰਧਾਨ ਪੰਜਾਬ) ਮਨੁੱਖਤਾ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਣ ਲਈ ਵਿਸ਼ੇਸ਼ ਯੋਗਦਾਨ ਦੇ ਰਹੇ ਹਨ। ਲਾਲ ਸਿੰਘ, ਲੱਖਾ ਸਿੰਘ ਕਬੱਡੀ ਖਿਡਾਰੀ ਹੋਏ ਹਨ। ਆਜ਼ਾਦੀ ਘੁਲਾਟੀਏ ਸੰਤੋਖ ਸਿੰਘ, ਕਰਤਾਰ ਸਿੰਘ, ਕਾਮਾਗਾਟਾ ਲਹਿਰ ਦੇ ਮੋਢੀ ਸਿੰਨਰ ਸਿੰਘ, ਵਜ਼ੀਰ ਸਿੰਘ, ਭਾਰਤ-ਪਾਕਿ ਜੰਗ ਦੇ ਸ਼ਹੀਦ ਲਾਭ ਸਿੰਘ, ਸ਼ਹੀਦ ਗੁਰਜੰਟ ਸਿੰਘ, ਸ਼ਹੀਦ ਬਹਾਦਰ ਸਿੰਘ ਦੇਸ਼ ਦੀ ਸੇਵਾ ਲਈ ਕੁਰਬਾਨ ਹੋਏ ਹਨ।
ਹੋਰ ਦੇਖੋ
ਹਵਾਲੇ
- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013. Check date values in:
|access-date=(help)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ ਲੂਆ ਗ਼ਲਤੀ: callParserFunction: function "#coordinates" was not found।