Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਰਾਣੀ ਲਕਸ਼ਮੀਬਾਈ

ਭਾਰਤਪੀਡੀਆ ਤੋਂ

ਫਰਮਾ:ਗਿਆਨਸੰਦੂਕ ਸ਼ਾਸਕ

ਝਾਂਸੀ ਦੀ ਰਾਣੀ ਲਕਸ਼ਮੀਬਾਈ ਇਸ ਅਵਾਜ਼ ਬਾਰੇ ਉਚਾਰਨ{{#ifeq:|no|| }}(ਮਰਾਠੀ: झाशीची राणी लक्ष्मीबाई, ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 29 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।

ਮੁੱਢਲਾ ਜੀਵਨ

ਮਨੂੰ ਦੀ ਮਾਂ ਉਸ ਨੂੰ ਬਚਪਨ ਵਿੱਚ ਹੀ ਛੱਡ ਗਈ ਅਤੇ ਪਿਤਾ ਨੇ ਮਾਂ ਬਣ ਕੇ ਉਸ ਦਾ ਪਾਲਣ ਪੋਸ਼ਣ ਕੀਤਾ ਅਤੇ ਸ਼ਿਵਾ ਜੀ ਜਿਹੇ ਬਹਾਦਰਾਂ ਦੀਆਂ ਗਾਥਾਵਾਂ ਸੁਣਾਈਆਂ | ਉਸ ਨੂੰ ਦੇਖ ਕੇ ਅਜਿਹਾ ਲਗਦਾ ਸੀ ਕਿ ਜਿਵੇਂ ਉਹ ਆਪ ਬਹਾਦਰੀ ਦੀ ਅਵਤਾਰ ਹੋਵੇ ਅਤੇ ਜਦੋਂ ਉਹ ਬਚਪਨ ਵਿੱਚ ਸ਼ਿਕਾਰ ਖੇਡਦੀ, ਨਕਲੀ ਜੰਗ ਦੇ ਮੈਦਾਨ ਨੂੰ ਉਸਾਰਦੀ ਤਾਂ ਉਸ ਦੀਆਂ ਤਲਵਾਰਾਂ ਦੇ ਵਾਰ ਵੇਖ ਕੇ ਮਰਾਠੇ ਵੀ ਖੁਸ਼ ਹੋ ਜਾਂਦੇ ਸਨ | ਰਾਣੀ ਲਕਸ਼ਮੀ ਬਾਈ ਦਾ ਜਨਮ ਸ਼ਾਇਦ 19 ਨਵੰਬਰ 1828[1][2][3] ਨੂੰ ਕਾਸ਼ੀ (ਬਨਾਰਸ) ਵਿੱਚ ਮਹਾਰਾਸ਼ਟਰ ਦੇ ਰਹਿਣ ਵਾਲ਼ੇ ਇੱਕ ਬ੍ਰਹਮਣ ਮੋਰੋਪੰਤ ਤਾਂਬੇ ਦੇ ਘਰ ਹੋਇਆ। ੪ ਸਾਲ ਦੀ ਉਮਰ ਵਿੱਚ ਉਸਦੀ ਮਾਂ ਮਰ ਗਈ। ਉਸਨੂੰ ਘਰ ਵਿੱਚ ਈ ਤਾਲੀਮ ਦਿੱਤੀ ਗਈ। ਉਸ ਦਾ ਪਿਓ ਬੀਥੋਰ ਰਿਆਸਤ ਦੇ ਪੇਸ਼ਵਾ ਬਾਜੀ ਰਾਓ ੨ ਦੇ ਦਰਬਾਰ ਚ ਕੰਮ ਕਰਦਾ ਸੀ ਤੇ ਫ਼ਿਰ ਉਹ ਝਾਂਸੀ ਦੇ ਮਹਾਰਾਜਾ ਰਾਜਾ ਬਾਲ ਗੰਗਾਧਰ ਰਾਓ ਨਿਵਾਲਕਰ ਦੇ ਦਰਬਾਰ ਚ ਆ ਗਿਆ। ਉਥੇ ਹੀ ਉਸਨੇ ਸ਼ਾਸਤਰਾਂ ਅਤੇ ਸ਼ਸਤਰਾਂ ਦੀ ਸਿੱਖਿਆ ਹਾਸਲ ਕੀਤੀ।[4] ੧੪ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਨਾਲ਼ ਹੋ ਗਿਆ। ਵਿਆਹ ਦੇ ਮਗਰੋਂ ਉਸਨੂੰ ਲਕਸ਼ਮੀਬਾਈ ਦਾ ਨਾਂ ਦਿੱਤਾ ਗਿਆ।

ਵਿਆਹ

ਮਨੂੰ ਦਾ ਵਿਆਹ ਝਾਂਸੀ ਦੇ ਰਾਜੇ ਗੰਗਾਧਰ ਰਾਓ ਦੇ ਨਾਲ ਹੋਇਆ | ਉਹ ਰਾਣੀ ਬਣੀ | ਉਸ ਦਾ ਪਤੀ ਹਮੇਸ਼ਾ ਵਿਲਾਸਿਤਾ ਵਿੱਚ ਡੁੱਬਾ ਰਹਿੰਦਾ ਸੀ | ਲਕਸ਼ਮੀ ਬਾਈ ਦੇ ਇੱਕ ਪੁੱਤਰ ਵੀ ਪੈਦਾ ਹੋਇਆ, ਉਹ ਤਿੰਨ ਮਹੀਨੇ ਦਾ ਹੀ ਦੁਨੀਆ ਤੋਂ ਚਲਾ ਗਿਆ |

ਆਪਣੀ ਝਾਂਸੀ ਨਹੀਂ ਦੇਵਾਂਗੀ

ਇਸ ਵਿਚਕਾਰ ਰਾਜਾ ਗੰਗਾਧਰ ਰਾਓ ਵੀ ਸਵਰਗ ਸਿਧਾਰ ਗਏ ਅਤੇ ਤਤਕਾਲੀਨ ਗਰਵਨਰ ਜਨਰਲ ਲਾਰਡ ਡਲਹੌਜੀ ਨੂੰ ਝਾਂਸੀ ਰਾਜ ਹੜਪ ਕਰਨ ਦਾ ਮੌਕਾ ਮਿਲ ਗਿਆ | ਰਾਣੀ ਨੇ ਪਤੀ ਦੇ ਜੀਵਨ ਕਾਲ ਵਿੱਚ ਹੀ ਪੁੱਤ ਗੋਦ ਲਿਆ, ਜਿਸ ਦਾ ਨਾਂਅ ਦਾਮੋਦਰ ਰਾਓ ਰੱਖਿਆ ਗਿਆ | ਅੰਗਰੇਜ਼ ਸ਼ਾਸਕਾਂ ਨੇ ਗੋਦ ਲਈ ਗਈ ਔਲਾਦ ਨੂੰ ਵਾਰਿਸ ਮੰਨਣ ਤੋਂ ਮਨ੍ਹਾ ਕਰ ਦਿੱਤਾ | ਜਦੋਂ ਰਾਣੀ ਨੂੰ ਪੈਨਸ਼ਨ ਲੈ ਕੇ ਝਾਂਸੀ ਛੱਡਣ ਦਾ ਆਦੇਸ਼ ਸੁਣਾਇਆ ਗਿਆ ਤਾਂ ਉਦੋਂ ਰਾਣੀ ਦੇ ਮੂੰਹੋਂ ਭਾਰਤ ਦੀ ਆਤਮਾ ਹੀ ਗਰਜ਼ ਉਠੀ | ਉਸ ਨੇ ਕਿਹਾ¸ਆਪਣੀ ਝਾਂਸੀ ਨਹੀਂ ਦੇਵਾਂਗੀ|

ਅਜ਼ਾਦੀ ਦੀ ਲੜਾਈ

ਇਸ ਤੋਂ ਬਾਅਦ ਫ਼ੌਜੀ ਕ੍ਰਾਂਤੀ ਹੋਈ, ਮਹਾਰਾਣੀ ਝਾਂਸੀ ਨੇ ਬਹਾਦਰੀ ਨਾਲ ਲੜਾਈ ਦੀ ਅਗਵਾਈ ਕੀਤੀ | ਇਸ ਆਜ਼ਾਦੀ ਦੀ ਜੰਗ ਵਿੱਚ ਰਾਣੀ ਦੇ ਬਹਾਦੁਰ ਸਾਥੀ ਤਾਂਤਿਆ ਟੋਪੇ, ਅਜੀਮੁੱਲਾ, ਅਹਿਮਦ ਸ਼ਾਹ ਮੌਲਵੀ, ਰਘੁਨਾਥ ਸਿੰਘ, ਜਵਾਹਰ ਸਿੰਘ, ਰਾਮਚੰਦਰ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋਏ | ਲਕਸ਼ਮੀ ਬਾਈ ਦੀ ਬਹੁਤ ਵੱਡੀ ਸ਼ਕਤੀ ਉਸ ਦੀਆਂ ਸਹੇਲੀਆਂ ਸਨ ਜੋ ਚੰਗੀਆਂ ਫ਼ੌਜੀ ਹੀ ਨਹੀਂ, ਸੈਨਾਪਤੀ ਬਣ ਗਈਆਂ ਸਨ | ਵਿਆਹ ਤੋਂ ਬਾਅਦ ਸਾਰੀਆ ਰਾਣੀਆ ਨੂੰ ਮਿਤਰ ਬਣਾਇਆਂ ਅਤੇ ਉਨ੍ਹਾਂ ਨੂੰ ਲੜਾਈ ਵਿੱਦਿਆ ਸਿਖਾਈ | ਗੌਸ ਖਾਂ ਅਤੇ ਖੁਦਾ ਬਖਸ਼ ਜਿਹੇ ਤੋਪਚੀਆਂ ਦਾ ਨਾਂਅ ਵੀ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਨੇ ਅੰਤਿਮ ਸਾਹ ਤੱਕ ਆਜ਼ਾਦੀ ਲਈ ਵੀਰ ਰਾਣੀ ਦਾ ਸਾਥ ਦਿੱਤਾ |

ਝਾਂਸੀ ਦੇ ਕਿਲ੍ਹੇ ਤੇ ਕਬਜ਼ਾ

ਝਾਂਸੀ ਦੇ ਕਿਲੇ੍ਹ ਉੱਤੇ ਅੰਗਰੇਜ਼ ਕਦੇ ਵੀ ਅਧਿਕਾਰ ਨਹੀਂ ਸੀ ਕਰ ਸਕਦੇ, ਜੇਕਰ ਇੱਕ ਦੇਸ਼-ਧਰੋਹੀ ਦੁੱਲਾ ਜੂ ਅੰਗਰੇਜ਼ਾਂ ਨੂੰ ਰਸਤਾ ਨਾ ਦਿੰਦਾ | 12 ਦਿਨ ਝਾਂਸੀ ਦੇ ਕਿਲ੍ਹੇ ਤੋਂ ਰਾਣੀ ਮੁੱਠੀ ਭਰ ਫ਼ੌਜ ਦੇ ਨਾਲ ਅੰਗਰੇਜ਼ਾਂ ਨੂੰ ਟੱਕਰ ਦਿੰਦੀ ਰਹੀ ਪਰ ਦੇਸ਼ ਦੀ ਬਦਕਿਸਮਤੀ ਕਿ ਗਵਾਲੀਅਰ ਅਤੇ ਟਿਕਮਗੜ ਦੇ ਰਾਜਿਆਂ ਨੇ ਅੰਗਰੇਜ਼ੀ ਫ਼ੌਜ ਦੀ ਮਦਦ ਕੀਤੀ | ਰਾਣੀ ਦਾ ਆਪਣਾ ਹੀ ਇੱਕ ਫ਼ੌਜੀ ਅਧਿਕਾਰੀ ਦੁੱਲਾ ਜੂ ਅੰਗਰੇਜ਼ਾਂ ਨਾਲ ਮਿਲ ਗਿਆ ਨਹੀਂ ਤਾਂ ਕਦੀ ਵੀ ਝਾਂਸੀ ਅੰਗਰੇਜ਼ਾਂ ਦੇ ਹੱਥ ਨਾ ਜਾਂਦੀ | ਇਸ ਲੜਾਈ ਵਿੱਚ ਜਰਨਲ ਹਿਊ ਰੋਜ ਨਾਲ ਰਾਣੀ ਨੇ ਭੀਸ਼ਨ ਸੰਘਰਸ਼ ਕੀਤਾ | ਲੈਫਟਿਨੇਂਟ ਵਾਕਰ ਵੀ ਰਾਣੀ ਦੇ ਹੱਥੋਂ ਜ਼ਖ਼ਮੀ ਹੋ ਕੇ ਭੱਜਿਆ | ਅੰਤ ਵਿੱਚ ਰਾਣੀ ਨੂੰ ਝਾਂਸੀ ਦਾ ਕਿਲ੍ਹਾ ਛੱਡਣਾ ਪਿਆ|

ਗਵਾਂਢੀਆ ਤੋਂ ਮਦਦ

ਗਵਾਲਿਅਰ ਦੇ ਮਹਾਰਾਜਾ ਸਿੰਧੀਆ ਅਤੇ ਬਾਂਗਾ ਦੇ ਨਵਾਬ ਤੋਂ ਰਾਣੀ ਨੇ ਮਦਦ ਦੀ ਮੰਗ ਕੀਤੀ, ਉਹ ਸਹਿਮਤ ਨਹੀਂ ਹੋਏ | ਰਾਣੀ ਨੇ ਗਵਾਲੀਅਰ ਦੇ ਤੋਪਖਾਨੇ ਉੱਤੇ ਹਮਲਾ ਬੋਲ ਦਿੱਤਾ ਗਵਾਲੀਅਰ ਦੇ ਆਜ਼ਾਦੀ ਪ੍ਰੇਮੀ ਸੈਨਿਕਾਂ ਨੇ ਇਨ੍ਹਾਂ ਦਾ ਸਾਥ ਦਿੱਤਾ, ਫਤਹਿ ਵੀ ਮਿਲੀ | ਰਾਓ ਸਾਹਿਬ ਨੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਪਰ ਰਾਣੀ ਨੇ ਆਪਣੀਆਂ ਦੋ ਬਹਾਦੁਰ ਸਖੀਆਂ ਕਾਸ਼ੀ ਬਾਈ ਅਤੇ ਮਾਲਤੀ ਬਾਈ ਲੋਧੀ ਦੇ ਨਾਲ ਕੁਝ ਸੈਨਿਕਾਂ ਨੂੰ ਲੈ ਕੇ ਪੂਰਵੀ ਦਰਵਾਜ਼ੇ ਦਾ ਮੋਰਚਾ ਸੰਭਾਲ ਲਿਆ | 17 ਜੂਨ ਨੂੰ ਜਨਰਲ ਹਿਊ ਰੋਜ ਨੇ ਗਵਾਲੀਅਰ ਉੱਤੇ ਹਮਲਾ ਕੀਤਾ |

ਰਾਣੀ ਦਾ ਚਕਰਵਿਊ ਅਤੇ ਸਹੀਦੀ

ਅੰਗਰੇਜ਼ਾਂ ਦੀ ਸ਼ਕਤੀਸ਼ਾਲੀ ਫ਼ੌਜ ਵੀ ਰਾਣੀ ਦੇ ਚਕਰਵਿਊ ਨੂੰ ਤੋੜ ਨਹੀਂ ਸਕੀ | ਪਿੱਛੇ ਤੋਂ ਤੋਪਖਾਨੇ ਅਤੇ ਫ਼ੌਜੀ ਟੁੱਕੜੀ ਦੇ ਨਾਲ ਜਨਰਲ ਸਮਿਥ ਰਾਣੀ ਦਾ ਪਿੱਛਾ ਕਰ ਰਿਹਾ ਸੀ | ਇਸ ਸੰਘਰਸ਼ ਵਿੱਚ ਰਾਣੀ ਦੀ ਫ਼ੌਜੀ ਸਹੇਲੀ ਮੁੰਦਰ ਵੀ ਸ਼ਹੀਦ ਹੋ ਗਈ | ਰਾਣੀ ਘੋੜੇ ਨੂੰ ਦੌੜਾਉਂਦੀ ਚਲੀ ਆ ਰਹੀ ਸੀ, ਅਚਾਨਕ ਸਾਹਮਣੇ ਨਾਲਾ ਆ ਗਿਆ | ਘੋੜਾ ਉਸ ਵਿੱਚ ਡਿਗ ਪਿਆ | ਅੰਗਰੇਜ਼ ਸੈਨਿਕਾਂ ਨੇ ਰਾਣੀ ਨੂੰ ਘੇਰ ਲਿਆ | ਉਨ੍ਹਾਂ ਨੇ ਰਾਣੀ ਦੇ ਸਿਰ ਉੱਤੇ ਪਿੱਛੋਂ ਵਾਰ ਕੀਤਾ ਅਤੇ ਦੂਜਾ ਵਾਰ ਉਸ ਦੇ ਸੀਨੇ ਉੱਤੇ | ਚਿਹਰੇ ਦਾ ਹਿੱਸਾ ਕੱਟਣ 'ਤੇ ਇੱਕ ਅੱਖ ਨਿਕਲ ਕੇ ਬਾਹਰ ਆ ਗਈ | ਅਜਿਹੀ ਹਾਲਤ ਵਿੱਚ ਵੀ ਲਕਸ਼ਮੀ ਨੇ ਕਈ ਅੰਗਰੇਜ਼ ਘੁੜਸਵਾਰਾਂ ਨੂੰ ਪਰਲੋਕ ਭੇਜ ਦਿੱਤਾ, ਪਰ ਆਪ ਇਸ ਸੱਟ ਨਾਲ ਹੀ ਘੋੜੇ ਤੋਂ ਡਿੱਗ ਗਈ | ਰਾਣੀ ਲਕਸ਼ਮੀਬਾਈ ਦੇ ਨਾਲ ਇਹ ਦੁਰਘਟਨਾ ਨਵੇਂ ਘੋੜੇ ਦੇ ਕਾਰਨ ਵਾਪਰੀ, ਨਹੀਂ ਤਾਂ ਰਾਣੀ ਬਹੁਤ ਦੂਰ ਪਹੁੰਚ ਜਾਂਦੀ | ਅੰਤਿਮ ਸਮੇਂ ਵਿੱਚ ਵੀ ਰਾਣੀ ਲਕਸ਼ਮੀਬਾਈ ਨੇ ਰਘੁਨਾਥ ਸਿੰਘ ਨੂੰ ਕਿਹਾ ਮੇਰੇ ਸਰੀਰ ਨੂੰ ਗੋਰੇ ਛੂਹ ਨਾ ਸਕਣ | ਰਾਣੀ ਦੇ ਭਰੋਸੇਯੋਗ ਅੰਗ ਰੱਖਿਅਕਾਂ ਨੇ ਦੁਸ਼ਮਣ ਨੂੰ ਉਲਝਾਈ ਰੱਖਿਆ ਅਤੇ ਬਾਕੀ ਫ਼ੌਜੀ ਰਾਣੀ ਦੀ ਅਰਥੀ ਬਾਬਾ ਗੰਗਾ ਦਾਸ ਦੀ ਕੁਟਿਆ ਵਿੱਚ ਲੈ ਗਏ, ਜਿਥੇ ਰਾਣੀ ਨੇ ਪ੍ਰਾਣ ਤਿਆਗ ਦਿੱਤੇ | ਬਾਬਾ ਨੇ ਆਪਣੀ ਕੁਟਿਆ ਵਿੱਚ ਹੀ ਰਾਣੀ ਦੀ ਚਿਤਾ ਬਣਾ ਕੇ ਉਹਨੂੰ ਅਗਨ ਭੇਟ ਕਰ ਦਿੱਤਾ | ਰਘੁਨਾਥ ਸਿੰਘ ਵੈਰੀਆਂ ਨੂੰ ਭਰਮਾਉਣ ਲਈ ਰਾਤ ਭਰ ਬੰਦੂਕ ਚਲਾਉਂਦਾ ਰਿਹਾ ਅਤੇ ਅੰਤ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਇਆ, ਉਨ੍ਹਾਂ ਦੇ ਨਾਲ ਹੀ ਕਾਸ਼ੀ ਬਾਈ ਵੀ ਸ਼ਹੀਦ ਹੋਈ | ਇਹ ਦਿਨ 18 ਜੂਨ 1858 ਦਾ ਸੀ | ਜਿਸ ਨੇ ਆਜ਼ਾਦੀ ਦੀ ਲੜਾਈ ਲਈ ਡਟ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਸ਼ਹੀਦੀ ਦਾ ਜਾਪ ਪੀਤਾ|

ਹਵਾਲੇ

{{#switch:{{#switch: | none = | = [[Image:{{#switch: commons | commons = Commons-logo.svg | meta|metawiki|m = Wikimedia Community Logo.svg | wikibooks|wbk|wb|b = Wikibooks-logo-en-noslogan.svg | wikiquote|quote|wqt|q = Wikiquote-logo-en.svg | wikipedia|wp|w = Wikipedia-logo-en.png | wikisource|source|ws|s = Wikisource-logo.svg | wiktionary|wkt|wdy|d = Wiktionary-logo.svg | wikinews|news|wnw|n = Wikinews-logo.svg | wikispecies|species = Wikispecies-logo.svg | wikiversity|wvy|v = Wikiversity-logo.svg | mediawiki|mw = Mediawiki.png | #default = Wikimedia-logo.svg }}|40x40px|link=|alt= ]] | #default = }} ||none=ਫਰਮਾ:Td |#default= }}

{{#if:

|

}}

{{#if: |

}}

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. Jhansi Ki Rani Lakshmibai Biography (gives birth date of 19 Nov 1835)
  2. Meyer, Karl E. & Brysac, Shareen Blair (1999) Tournament of Shadows. Washington, DC: Counterpoint; p. 138--"The Rani of Jhansi ... known to history as Lakshmi Bai, she was possibly only twelve in 1842 when she married the .. Rajah of Jhansi ..."
  3. The 177th anniversary of the Rani's birth according to the Hindu calendar was celebrated at Varanasi in November 2012: "Lakshmi Bai birth anniversary celebrated". Times of India. World News. 2012-11-13. Retrieved 6 December 2012. 
  4. "काशी की विभूतियाँ format= एचटीएम". टीडिल. Archived from the original on 2009-10-04. Retrieved 2012-12-18.