ਰਾਗ ਮਾਲੀ ਗਉੜਾ
ਰਾਗ ਮਾਲੀ ਗਉੜਾ ਨੂੰ ਮਰਵਾ ਥਾਟ ਵਿੱਚ ਸ਼੍ਰੇਣੀਵਧ ਕੀਤਾ ਗਿਆ ਹੈ। ਇਸ ਰਾਗ ਸਾਮ ਨੂੰ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 20ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀਆਂ 14 ਰਚਨਾਵਾਂ ਅਤੇ ਭਗਤ ਨਾਮਦੇਵ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 984 ਤੋਂ ਪੰਨਾ 988 ਤੱਕ, ਰਾਗ ਮਾਲੀ ਗਉੜਾ ਵਿੱਚ ਦਰਜ ਹਨ।[1]
ਸਕੇਲ | ਨੋਟਸ |
---|---|
ਅਰੋਹੀ | ਸਾ ਰੇ ਸਾ ਨੀ ਧਾ ਸਾ ਰੇ ਗਾ ਨੀ ਪਾ ਧਾ ਧਾ ਸਾ |
ਅਵਰੋਹ | ਸਾ ਨੀ ਧਾ ਪਾ ਮਾ ਧਾ ਮਾ ਗਾ ਰੇ ਸਾ |
ਵਾਦੀ | ਰੇ |
ਸਮਵਾਦੀ | ਪਾ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਰਾਮਦਾਸ ਜੀ | 6 |
ਗੁਰੂ ਅਰਜਨ ਦੇਵ ਜੀ | 8 |
ਭਗਤ ਨਾਮਦੇਵ | 2 |
ਹਵਾਲੇ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ