ਰਵਿੰਦਰ ਭੱਠਲ
ਰਵਿੰਦਰ ਭੱਠਲ ਪੰਜਾਬੀ ਭਾਸ਼ਾ ਦਾ ਇੱਕ ਸ਼ਾਇਰ ਹੈ ਜੋ ਸਤਰਵਿਆਂ ਤੋਂ ਹੁਣ ਤੱਕ ਸਰਗਰਮ ਹੈ ।ਉਸਦਾ ਜਨਮ ਬਰਨਾਲੇ ਦੇ ਨਜਦੀਕ ਇੱਕ ਪਿੰਡ ਵਿਚ ਹੋਇਆ ਅਤੇ ਅਜਕਲ ਉਹ ਲੁਧਿਆਣਾ ਸ਼ਹਿਰ ਵਿਚ ਰਹੀ ਰਿਹਾ ਹੈ।ਕੁਝ ਸਮਾਂ ਪਹਿਲਾਂ ਉਸ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ਚਿਤਵਣੀ ਪ੍ਰਕਾਸ਼ਤ ਹੋਈ ਹੈ।[1]ਪ੍ਰੋ .ਰਵਿੰਦਰ ਭੱਠਲ ਅਪ੍ਰੈਲ 2018 ਨੂੰ ਹੋਈ ਚੋਣ ਵਿੱਚ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ ਹਨ।[2]
ਕਾਵਿ ਵੰਨਗੀ
<poem> ਨਜ਼ਮ ਗਿੱਲੀ ਮਿੱਟੀ
ਲੋਕਾਂ ਦਾ ਕਾਹਦਾ ਭਰੋਸਾ ਉਹ ਤਾਂ ਜਿੱਧਰ ਚਾਹੋ ਜਿਵੇਂ ਚਾਹੋ ਜਦੋਂ ਚਾਹੋ ਉਵੇਂ ਢਲ ਜਾਂਦੇ ਹਨ
ਲੋਕ ਤਾਂ ਗਿੱਲੀ ਮਿੱਟੀ ਹੁੰਦੇ ਹਨ ਬਸ ਤੁਹਾਡੇ ਹੱਥਾਂ ‘ਚ ਜੁਗਤ ਹੋਵੇ,ਕਲਾ ਹੋਵੇ ਬੋਲਾਂ ‘ਚ ਜਾਦੂ ਹੋਵੇ ਛਲ ਫਰੇਬ ਜਿਹਾ ਫਿਰ ਗਿੱਲੀ ਮਿੱਟੀ ਜਿਵੇਂ ਚਾਹੋ ਉਵੇਂ ਆਕਾਰ ਧਾਰ ਲੈਂਦੀ ਹੈ।
ਜੇਕਰ ਸੁੱਕਣ 'ਤੇ ਆਵੇ ਥੋੜ੍ਹਾ ਜਿਹਾ ਪਾਣੀ ਦਾ ਤਰੌਂਕਾ ਦਿਓ ਉਹ ਢਲ ਜਾਏਗੀ ਨਰਮ ਪੈ ਜਾਏਗੀ ਤੁਹਾਡਾ ਮਨ ਚਾਹਿਆ ਰੂਪ ਧਾਰ ਲਵੇਗੀ ਲੋਕਾਂ ਦਾ ਕੀ ਹੈ ਉਹ ਤਾਂ ਗਿੱਲੀ ਮਿੱਟੀ ਹਨ ਹੱਥ ਦੇ ਸਹਾਰੇ ਤੇ ਅੱਖ ਦੇ ਇਸ਼ਾਰੇ ਨਾਲ ਹੀ ਬਦਲ ਜਾਂਦੇ ਹਨ ਲੋਕ ਤਾਂ ਗਿੱਲੀ ਮਿੱਟੀ ਹਨ।
</poem>
ਹਵਾਲੇ
- ↑ http://punjabitribuneonline.com/2014/08/%E0%A8%AA%E0%A9%81%E0%A8%B8%E0%A8%A4%E0%A8%95-%E0%A8%9C%E0%A8%BE%E0%A8%A3-%E0%A8%AA%E0%A8%9B%E0%A8%BE%E0%A8%A3-22/
- ↑ http://punjabitribuneonline.com/2018/04/%E0%A8%B8%E0%A9%81%E0%A8%B0%E0%A8%BF%E0%A9%B0%E0%A8%A6%E0%A8%B0-%E0%A8%95%E0%A9%88%E0%A8%B2%E0%A9%87-%E0%A8%B8%E0%A9%80%E0%A8%A8%E0%A9%80%E0%A8%85%E0%A8%B0-%E0%A8%AE%E0%A9%80%E0%A8%A4-%E0%A8%AA/