More actions
ਸੁਰਿੰਦਰ ਸਿੰਘ ਤੇਜ (2018-08-12). "ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…". ਪੰਜਾਬੀ ਟ੍ਰਿਬਿਊਨ. Retrieved 2018-08-13.
ਰਜਿਆ ਅਲ - ਦਿਨ ( ੧੨੦੫ - ੧੨੪੦ ) (ਫਾਰਸੀ/ਉਰਦੁ : رضیہ سلطانہ), ਸ਼ਾਹੀ ਨਾਮ “ਜਲਾਲਾਤ ਉਦ - ਦਿਨ ਰਜਿਆ” (ਫਾਰਸੀ/ਉਰਦੁ : جلالۃ الدینرضیہ), ਇਤਹਾਸ ਵਿੱਚ ਜਿਸਨੂੰ ਆਮ ਤੌਰ ਤੇ: “ਰਜ਼ੀਆ ਸੁਲਤਾਨ” ਜਾਂ “ਰਜਿਆ ਸੁਲਤਾਨਾ” ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦਿੱਲੀ ਸਲਤਨਤ ਦੀ ਸੁਲਤਾਨ ਸੀ । ਰਜ਼ੀਆ ਨੇ ੧੨੩੬ ਵਲੋਂ ੧੨੪੦ ਤੱਕ ਦਿੱਲੀ ਸਲਤਨਤ ਉੱਤੇ ਸ਼ਾਸਨ ਕੀਤਾ। ਤੁਰਕੀ ਮੂਲ ਦੀ ਰਜਿਆ ਨੂੰ ਹੋਰ ਮੁਸਲਮਾਨ ਰਾਜਕੁਮਾਰੀਆਂ ਦੀ ਤਰ੍ਹਾਂ ਫੌਜ ਦਾ ਅਗਵਾਈ ਅਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਅਭਿਆਸ ਕਰਾਇਆ ਗਿਆ, ਤਾਂ ਕਿ ਜਰੁਰਤ ਪੈਣ ਉੱਤੇ ਉਸਦਾ ਇਸਤੇਮਾਲ ਕੀਤਾ ਜਾ ਸਕੇ। ਰਜ਼ੀਆ ਸੁਲਤਾਨਾ ਮੁਸਲਮਾਨ ਅਤੇ ਤੁਰਕੀ ਇਤਹਾਸ ਦੀ ਪਹਿਲੀ ਔਰਤ ਸ਼ਾਸਕ ਸੀ। ਉਹ ਗ਼ੁਲਾਮ ਖ਼ਾਨਦਾਨ ਤੋਂ ਸੀ। ਇਸਲਾਮਿਕ ਸੱਭਿਅਤਾ ਦੇ ਇਤਿਹਾਸ ਵਿੱਚ ਰਾਜ ਕਰਨ ਵਾਲੀਆਂ ਕੁਝ ਕੁ ਮਹਿਲਾਵਾਂ ਵਿੱਚੋਂ ਰਜ਼ੀਆ ਸੁਲਤਾਨ ਦਾ ਨਾਂ ਸਭ ਤੋਂ ਉਪਰ ਹੈ।
ਜਨਮ ਅਤੇ ਬਚਪਨ
ਰਾਜਗੱਦੀ
13ਵੀਂ ਸਦੀ ਵਿੱਚ ਇਲਤੁਤਮਿਸ਼ ਨੇ ਆਪਣੇ ਪੁੱਤਰਾਂ ’ਚੋਂ ਇੱਕ ਪੁੱਤਰ ਨੂੰ ਆਪਣਾ ਰਾਜ ਭਾਗ ਸੰਭਾਲਣਾ ਸੀ ਪਰ ਉਸ ਨੇ ਆਪਣੇ ਨਾਕਾਬਲ ਪੁੱਤਰਾਂ ਦੀ ਥਾਂ ਆਪਣੀ ਧੀ ਰਜ਼ੀਆ ਨੂੰ ਦਿੱਲੀ ਦੀ ਵਾਗਡੋਰ ਸੰਭਾਲ ਦਿੱਤੀ। ਉੱਚ ਵਰਗ ਦੇ ਮੁਸਲਿਮ ਲੋਕਾਂ ਦਾ ਇਲਤੁਤਮਿਸ਼ ਵੱਲੋਂ ਨਾਮਜ਼ਦ ਕੀਤੀ ਮਹਿਲਾ ਉਤਰਾਧਿਕਾਰੀ ਨੂੰ ਕਬੂਲ ਕਰਨ ਦਾ ਇਰਾਦਾ ਨਹੀਂ ਸੀ। ਇਸ ਲਈ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਰੁਕਨ-ਉਦ-ਦੀਨ ਫਿਰੋਜ਼ਸ਼ਾਹ ਨੂੰ ਤਖ਼ਤ ’ਤੇ ਬਿਠਾ ਦਿੱਤਾ। ਰੁਕਨ-ਉਦ-ਦੀਨ ਨੇ ਛੇ ਕੁ ਮਹੀਨੇ ਰਾਜ ਕੀਤਾ ਸੀ ਕਿ ਰਜ਼ੀਆ ਲੋਕਾਂ ਦੀ ਸਹਾਇਤਾ ਨਾਲ 1236 ਈ. ਵਿੱਚ ਆਪਣੇ ਭਰਾ ਨੂੰ ਹਰਾ ਕੇ ਦਿੱਲੀ ਸਲਤਨਤ ਦੀ ਸ਼ਾਸਕ ਬਣ ਗਈ ਤੇ ਮਈ 1240 ਤੱਕ ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ਰਹੀ। ਉਸ ਨੂੰ ਰਜ਼ੀਆ ਅਲ-ਦੀਨ ਵੀ ਕਿਹਾ ਜਾਂਦਾ ਸੀ। ਉਸ ਦੇ ਤਖ਼ਤ ਦਾ ਨਾਂ ਜਲਾਲਤ-ਉਦ-ਦੀਨ ਰਜ਼ੀਆ ਸੀ।[1] ਗ਼ੁਲਾਮਸ਼ਾਹੀ (ਮਮਲੂਕ) ਘਰਾਣੇ ਦੇ ਸੁਲਤਾਨ ਸ਼ਮਸੂਦੀਨ ਅਲਤਮਸ਼ ਦੀ ਬੇਟੀ ਰਜ਼ੀਆ ਨੇ ਭਾਵੇਂ 1236 ਤੋਂ 1240 ਤਕ ਦਿੱਲੀ ਦੀ ਸਲਤਨਤ ਉੱਤੇ ਰਾਜ ਕੀਤਾ, ਫਿਰ ਵੀ ਆਮ ਪ੍ਰਭਾਵ ਇਹੋ ਹੈ ਕਿ ਸ਼ਾਹੀ ਔਰਤਾਂ ਦੀ ਭੂਮਿਕਾ ਸਿਰਫ਼ ਜ਼ਨਾਨੇ ਤਕ ਹੀ ਸੀਮਤ ਹੁੰਦੀ ਸੀ, ਰਾਜ ਪ੍ਰਬੰਧ ਵਿੱਚ ਉਨ੍ਹਾਂ ਦਾ ਨਾ ਦਖ਼ਲ ਸੀ ਅਤੇ ਨਾ ਹੀ ਕੋਈ ਰੋਲ ਸੀ। ਅਸਲੀਅਤ ਇਹ ਨਹੀਂ ਸੀ।[2]
ਗੁਣਵਾਨ ਸ਼ਾਸਕ
ਰਜ਼ੀਆ ਸੁਲਤਾਨ ਆਪਣੇ ਸਾਮਰਾਜ ਅਤੇ ਉਸ ਨਾਲ ਸਬੰਧਤ ਮੁੱਦਿਆਂ ਨਾਲ ਸਮਰਪਿਤ ਭਾਵਨਾ ਨਾਲ ਜੁੜੀ ਹੋਈ ਸੀ। ਉਹ ਬੜੀ ਉਦਾਰ ਦਿਲ, ਕਲਿਆਣਕਾਰੀ ਤੇ ਨਿਆਂ ਪਸੰਦ ਸ਼ਾਸਕ ਵਜੋਂ ਮਸ਼ਹੂਰ ਹੋਈ। ਪ੍ਰਸ਼ਾਸਨਿਕ ਮਾਮਲਿਆਂ ਨੂੰ ਨਜਿੱਠਣ ਵਿੱਚ ਉਹ ਬੜੀ ਮਾਹਰ ਸੀ। ਉਹ ਵਧੀਆ ਆਗੂ ਹੀ ਨਹੀਂ ਸਗੋਂ ਲੜਾਕੂ ਵੀ ਸੀ। ਉਸ ਵੇਲੇ ਦੀਆਂ ਹੋਰ ਮੁਸਲਿਮ ਰਾਜਕੁਮਾਰੀਆਂ ਵਾਂਗ ਉਸ ਨੂੰ ਵੀ ਫੌਜਾਂ ਦੀ ਅਗਵਾਈ ਕਰਨ ਅਤੇ ਰਾਜਧਾਨੀ ਦਾ ਪ੍ਰਸ਼ਾਸਨ ਚਲਾਉਣ ਦੀ ਸਿਖਲਾਈ ਪ੍ਰਦਾਨ ਕੀਤੀ ਗਈ।[3] ਦੇਸ਼ ’ਤੇ ਹਕੂਮਤ ਕਰਨ ਲਈ ਉਸ ਨੇ ਮਰਦਾਵੀਂ ਦਿੱਖ ਧਾਰਨ ਕੀਤੀ। ਉਹ ਜਦੋਂ ਵੀ ਲੋਕਾਂ ਸਾਹਮਣੇ ਜਾਂਦੀ, ਸ਼ਾਹੀ ਦਰਬਾਰ ਸਜਾਉਂਦੀ ਜਾਂ ਯੁੱਧ ਦੇ ਮੈਦਾਨ ਵਿੱਚ ਜਾਂਦੀ-ਮਰਦਾਂ ਵਾਲੀ ਪੁਸ਼ਾਕ ਪਹਿਨ ਕੇ ਜਾਂਦੀ। ਰਜ਼ੀਆ ਨੇ ਕਿਸੇ ਤੁਰਕ ਦੀ ਥਾਂ ਇਥੋਪੀਅਨ ਗੁਲਾਮ ਜਲਾਲ-ਉਦ-ਦੀਨ ਯਕੂਤ ਨੂੰ ਆਪਣਾ ਨਿੱਜੀ ਸਲਾਹਕਾਰ ਬਣਾ ਲਿਆ ਤੇ ਸਭ ਤੋਂ ਵੱਧ ਉਸ ’ਤੇ ਵਿਸ਼ਵਾਸ ਕਰਨ ਲੱਗੀ। ਉਸ ਨੇ ਯਕੂਤ ਨੂੰ ਸ਼ਾਹੀ ਤਬੇਲਿਆਂ ਦਾ ਨਿਗਰਾਨ ਵੀ ਬਣਾ ਦਿੱਤਾ।
ਵਿਰੋਧ ਦਾ ਸਮਾਂ
ਰਜ਼ੀਆ ਤੁਰਕਾਂ ਦੀ ਸ਼ਕਤੀ ਨੂੰ ਲਲਕਾਰਨ ਲੱਗੀ ਤਾਂ ਉਨ੍ਹਾਂ ਨੇ ਇੱਕ ਔਰਤ ਨੂੰ ਆਪਣੀ ਸ਼ਾਸਕ ਸਵੀਕਾਰਨ ਦੀ ਥਾਂ ਰੋਸ ਪ੍ਰਗਟ ਕਰਨਾ ਸ਼ੁਰੂ ਦਿੱਤਾ। ਉਹ ਉਸ ਦੇ ਵਿਰੁੱਧ ਮਨਸੂਬੇ ਘੜਨ ਲੱਗੇ। 1239 ਵਿੱਚ ਲਾਹੌਰ ਦੇ ਤੁਰਕ ਗਵਰਨਰ ਨੇ ਰਜ਼ੀਆ ਵਿਰੁੱਧ ਬਗ਼ਾਵਤ ਕਰ ਦਿੱਤੀ। ਜਦੋਂ ਰਜ਼ੀਆ ਨੇ ਉਸ ਵਿਰੁੱਧ ਕੂਚ ਕੀਤਾ ਤਾਂ ਪਹਿਲਾਂ ਤਾਂ ਉਹ ਡਰਦਾ ਮਾਰਾ ਭੱਜ ਗਿਆ ਅਤੇ ਫਿਰ ਉਸ ਨੇ ਰਜ਼ੀਆ ਤੋਂ ਮੁਆਫ਼ੀ ਮੰਗ ਲਈ। ਰਜ਼ੀਆ ਦੇ ਬਚਪਨ ਦਾ ਸਾਥੀ ਤੇ ਬਠਿੰਡੇ ਦਾ ਗਵਰਨਰ ਮਲਿਕ ਅਲਤੂਨੀਆ ਉਨ੍ਹਾਂ ਹੋਰ ਪ੍ਰਾਂਤਕ ਗਵਰਨਰਾਂ ਨਾਲ ਰਲ ਕੇ ਵਿਦਰੋਹ ਵਿੱਚ ਸ਼ਾਮਲ ਹੋ ਗਿਆ ਜਿਹੜੇ ਉਸ ਦੇ ਸੱਤਾ-ਅਧਿਕਾਰ ਨੂੰ ਮੰਨਣ ਤੋਂ ਇਨਕਾਰੀ ਸਨ। ਰਜ਼ੀਆ ਨੇ ਬਠਿੰਡੇ ਵਿੱਚ ਹਥਿਆਰਬੰਦ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਸਿੱਟੇ ਵਜੋਂ ਰਜ਼ੀਆ ਤੇ ਅਲਤੂਨੀਆ ਵਿਚਕਾਰ ਜੰਗ ਹੋਈ। ਰਜ਼ੀਆ ਦਾ ਵਫ਼ਾਦਾਰ ਸਲਾਹਕਾਰ ਯਕੂਤ ਮਾਰਿਆ ਗਿਆ। ਉਸ ਨੂੰ ਦਿੱਲੀ ਦੀ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੇ ਭਰਾ ਬਹਿਰਾਮ ਸ਼ਾਹ ਨੂੰ ਸੁਲਤਾਨ ਬਣਾ ਦਿੱਤਾ। ਰਜ਼ੀਆ ਨੂੰ ਕੈਦੀ ਬਣਾ ਲਿਆ।
ਸੰਘਰਸ਼ ਦਾ ਜੀਵਨ
ਮੌਤ ਦੇ ਪੰਜਿਆਂ ਤੋਂ ਬਚਣ ਲਈ ਰਜ਼ੀਆ ਅਲਤੂਨੀਆ ਨਾਲ ਵਿਆਹ ਕਰਾਉਣ ਲਈ ਸਹਿਮਤ ਹੋ ਗਈ। ਰਜ਼ੀਆ ਤੇ ਅਲਤੂਨੀਆ ਦੋਵੇਂ ਇਕ-ਦੂਜੇ ਨੂੰ ਚਾਹੁਣ ਲੱਗ ਪਏ ਸਨ। ਰਜ਼ੀਆ ਤੇ ਅਲਤੂਨੀਆ ਦੋਵਾਂ ਨੇ ਜੰਗ ਰਾਹੀਂ ਬਹਿਰਾਮ ਸ਼ਾਹ ਤੋਂ ਸਲਤਨਤ ਵਾਪਸ ਲੈਣੀ ਚਾਹੀ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਤੁਰਕਾਂ ਨੇ ਉਨ੍ਹਾਂ ਨੂੰ ਮੈਦਾਨ ਛੱਡਣ ਲਈ ਮਜਬੂਰ ਕਰ ਦਿੱਤਾ। ਅਗਲੇ ਦਿਨ ਉਹ ਕੈਥਲ ਪੁੱਜ ਗਏ ਜਿੱਥੇ ਉਨ੍ਹਾਂ ਦੀਆਂ ਬਾਕੀ ਫੌਜਾਂ ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ। ਦੋਵੇਂ ਜਾਟਾਂ ਦੇ ਹੱਥਾਂ ਵਿੱਚ ਆ ਗਏ, ਪਹਿਲਾਂ ਠੱਗੇ ਗਏ ਅਤੇ ਫਿਰ 14 ਅਕਤੂਬਰ, 1240 ਨੂੰ ਮਾਰੇ ਗਏ। ਜਿਸ ਕਿਸਾਨ ਨੇ ਉਸ ਨੂੰ ਖਾਣਾ ’ਤੇ ਸੌਣ ਲਈ ਛੱਤ ਪ੍ਰਦਾਨ ਕੀਤੀ, ਉਸੇ ਨੇ ਉਸ ਨੂੰ ਸੁੱਤੀ ਪਈ ਨੂੰ ਮਾਰ ਦਿੱਤਾ ਸੀ। ਉਸ ਦੇ ਭਰਾ ਬਹਿਰਾਮ ਸ਼ਾਹ ਨੂੰ ਵੀ ਅਯੋਗ ਹੋਣ ਕਾਰਨ ਬਾਅਦ ਵਿੱਚ ਗੱਦੀਉਂ ਲਾਹ ਦਿੱਤਾ।
ਕੰਮ
ਰਜ਼ੀਆ ਦਾ ਮੰਨਣਾ ਸੀ ਕਿ ਧਰਮ ਦੇ ਅੰਗਾਂ ਨਾਲੋਂ ਧਰਮ ਦੇ ਮੂਲ ਉਦੇਸ਼ ਵਿੱਚ ਵਿਸ਼ਵਾਸ ਰੱਖਣਾ ਜ਼ਿਆਦਾ ਮਹੱਤਵਪੂਰਨ ਹੈ। ਦੱਖਣੀ ਏਸ਼ੀਆ ਦੀ ਪਹਿਲੀ ਮੁਸਲਿਮ ਸੁਲਤਾਨ ਮਹਿਲਾ ਰਜ਼ੀਆ ਨੇ ਕਈ ਸਕੂਲ, ਸਿੱਖਿਆ ਸੰਸਥਾਵਾਂ ਅਤੇ ਪਬਲਿਕ ਲਾਇਬ੍ਰੇਰੀਆਂ ਖੋਲ੍ਹੀਆਂ ਜਿਨ੍ਹਾਂ ਵਿੱਚ ਕੁਰਾਨ ਸਮੇਤ ਉੱਚ ਕੋਟੀ ਦੇ ਦਾਰਸ਼ਨਿਕਾਂ ਦੀਆਂ ਪੁਸਤਕਾਂ ਸ਼ਾਮਲ ਸਨ। ਉਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਵਿਗਿਆਨ, ਦਰਸ਼ਨ, ਪੁਲਾੜ ਅਤੇ ਸਾਹਿਤ ਦੇ ਖੇਤਰ ਵਿੱਚ ਹਿੰਦੂਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਸੀ।
ਮੌਤ
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Gloria Steinem (Introduction), Herstory: Women Who Changed the World, eds. Deborah G. Ohrn and Ruth Ashby, Viking, (1995) p. 34-36. ISBN 978-0sex670854349
- ↑ ਸੁਰਿੰਦਰ ਸਿੰਘ ਤੇਜ (2018-08-12). "ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…". ਪੰਜਾਬੀ ਟ੍ਰਿਬਿਊਨ. Retrieved 2018-08-13.
- ↑ Table of Delhi Kings: Muazzi Slave King The Imperial Gazetteer of India, 1909, v. 2, p. 368..