ਮੱਤੜ
| ਮੱਤੜ | |
|---|---|
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Haryana" does not exist.ਹਰਿਆਣਾ, ਭਾਰਤ ਵਿੱਚ ਸਥਿਤੀ | |
| |
| ਦੇਸ਼ | |
| ਰਾਜ | ਹਰਿਆਣਾ |
| ਜ਼ਿਲ੍ਹਾ | ਸਿਰਸਾ ਜ਼ਿਲ੍ਹਾ |
| ਭਾਸ਼ਾਵਾਂ | |
| • ਸਰਕਾਰੀ | ਹਿੰਦੀ |
| ਟਾਈਮ ਜ਼ੋਨ | ਭਾਰਤੀ ਮਿਆਰੀ ਸਮਾਂ (UTC+5:30) |
| ਪਿਨ | 125078 |
ਮੱਤੜ ਸਿਰਸਾ ਜ਼ਿਲ੍ਹਾ ਦਾ ਪਿੰਡ ਹੈ। ਇਹ ਪਿੰਡ 450 ਸਾਲ ਪਹਿਲਾਂ ਮੱਤਾ ‘ਮੁਸਲਮਾਨ’ ਦੇ ਨਾਂ ’ਤੇ ਬੱਝਿਆ ਸੀ। ਪਿੰਡ ਦੇ ਕਰੀਬ 1600 ਵਸਨੀਕ 300 ਘਰਾਂ ਵਿੱਚ ਰਹਿੰਦੇ ਹਨ। ਅਨਪੜ੍ਹਤਾ ਕਾਰਨ ਨੌਕਰੀ ਕਰਨ ਦੀ ਬਜਾਇ ਬਹੁਗਿਣਤੀ ਪਿੰਡ ਵਾਸੀ ਇਥੋਂ ਦੇ 1860 ਏਕੜ ਰਕਬੇ ’ਤੇ ਖੇਤੀ ਉਪਰ ਨਿਰਭਰ ਹਨ। ਪਿੰਡ ਦੀ ਜ਼ਮੀਨ ਨੂੰ ਭਾਖੜਾ ਮੇਨ ਬ੍ਰਾਂਚ ਤੋਂ 15 ਦਿਨ ਹੀ ਪਾਣੀ ਮਿਲਦਾ ਹੈ। ਘੱਗਰ ਦੇ ਕੰਢੇ ’ਤੇ ਵਸਿਆ ਹੋਣ ਕਰਕੇ ਇਸ ਵਾਰ ਆਏ ਹੜ੍ਹਾਂ ਕਾਰਨ 40 ਸਰਕਾਰੀ ਕਲੋਨੀਆਂ, 500 ਏਕੜ ਰਕਬਾ ਤੇ 60 ਟਿਊਬਵੈੱਲ ਮੋਟਰਾਂ ਵੀ ਹੜ੍ਹ ਦੀ ਭੇਟ ਚੜ੍ਹ ਜਾਂਦੀਆਂ ਹਨ। ਪਿੰਡ ਨੂੰ ਹੜ੍ਹ ਤੋਂ ਬਚਾਉਣ ਲਈ ਪਿੰਡ ਵਾਸੀਆਂ ਨੇ ਇਸ ਦੇ ਚਾਰੇ ਪਾਸੇ 12 ਕਿਲੋਮੀਟਰ ਲੰਬਾਈ ਵਾਲਾ ਬੰਨ੍ਹ ਬਣਾਇਆ ਹੋਇਆ ਹੈ।
| ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
|---|---|---|---|---|---|
| ਸਿਰਸਾ | 125078 |
ਪਿੰਡ ਬਾਰੇ ਜਾਣਕਾਰੀ
ਆਬਾਦੀ ਸੰਬੰਧੀ ਅੰਕੜੇ
| ਵਿਸ਼ਾ[1] | ਕੁੱਲ | ਮਰਦ | ਔਰਤਾਂ |
|---|---|---|---|
| ਘਰਾਂ ਦੀ ਗਿਣਤੀ | 542 | ||
| ਆਬਾਦੀ | 1,552 | 840 | 712 |
| ਬੱਚੇ (0-6) | 196 | 109 | 87 |
| ਅਨੁਸੂਚਿਤ ਜਾਤੀ | 714 | 387 | 327 |
| ਪਿਛੜੇ ਕਵੀਲੇ | 0 | 0 | 0 |
| ਸਾਖਰਤਾ | 50.44 % | 56.63 % | 43.20 % |
| ਕੁਲ ਕਾਮੇ | 664 | 456 | 208 |
| ਮੁੱਖ ਕਾਮੇ | 663 | 181 | 0 |
| ਦਰਮਿਆਨੇ ਕਮਕਾਜੀ ਲੋਕ | 1 | 1 | 0 |
ਪਿੰਡ ਵਿੱਚ ਆਰਥਿਕ ਸਥਿਤੀ
ਪਿੰਡ ਵਿੱਚ ਮੁੱਖ ਥਾਵਾਂ
ਇਸ ਪਿੰਡ ਵਿੱਚ ਪਿੱਪਲ ਵਾਲਾ ਖੂਹ, ਡੇਰੇ ਵਿੱਚ ਵਣ ਦੇ ਦਰੱਖਤ ਪਿੰਡ ਦੀ ਵਿਰਾਸਤੀ ਨਿਸ਼ਾਨੀ ਹਨ।
ਧਾਰਮਿਕ ਥਾਵਾਂ
ਪਿੰਡ ਵਿੱਚ ਬਾਲਮੀਕੀ ਮੰਦਰ, ਦੇਵੀ ਮੰਦਰ, ਪੀਰਖਾਨਾ ਤੇ ਡੇਰਾ ਬਾਬਾ ਪਰੇਮ ਗਿਰਜੀ ਹਨ।
ਇਤਿਹਾਸਿਕ ਥਾਵਾਂ
ਸਹਿਕਾਰੀ ਥਾਵਾਂ
ਸਰਕਾਰੀ ਹਾਈ ਸਕੂਲ ਹੈ ਪਰ ਹਰਿਆਣੇ ਵਿੱਚ ਪੜ੍ਹਾਈ ਦਾ ਮਾਧਿਅਮ ਹਿੰਦੀ ਹੋਣ ਕਾਰਨ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਇਸ ਪਿੰਡ ਦੇ ਵਿਦਿਆਰਥੀਆਂ ਨੂੰ ਮਾਨਸਾ ਜਾਂ ਸਰਦੂਲਗੜ੍ਹ ਜ਼ਿਆਦਾ ਢੁੱਕਦਾ ਹੈ। ਪੰਜਾਬ ਵਿੱਚ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਣ ਕਾਰਨ ਇਨ੍ਹਾਂ (ਹਰਿਆਣੇ) ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਵਿੱਚ ਕਾਫੀ ਦਿੱਕਤ ਆਉਂਦੀ ਹੈ। ਇਸ ਕਾਰਨ ਇਸ ਪਿੰਡ ਤੋਂ ਇਲਾਵਾ ਇਸ ਖੇਤਰ ਦੇ ਵਿਦਿਆਰਥੀਆਂ ਦਾ ਸਿੱਖਿਆ ਦਾ ਪੱਧਰ ਕਮਜ਼ੋਰ ਹੀ ਰਹਿੰਦਾ ਹੈ।
ਪਿੰਡ ਵਿੱਚ ਖੇਡ ਗਤੀਵਿਧੀਆਂ
ਪਿੰਡ ਵਾਸੀਆਂ ਵੱਲੋਂ ਉਕਤ ਡੇਰੇ ਵਿੱਚ 1 ਫੱਗਣ ਤੋਂ 5 ਫੱਗਣ ਤੱਕ ਬਾਬਾ ਪਰੇਮ ਗਿਰਜੀ ਦੀ ਯਾਦ ਵਿੱਚ ਹਰ ਸਾਲ ਮੇਲੇ ਦੌਰਾਨ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ।
ਪਿੰਡ ਵਿੱਚ ਸਮਾਰੋਹ
ਪਿੰਡ ਦੀਆ ਮੁੱਖ ਸਖਸ਼ੀਅਤਾਂ
ਫੋਟੋ ਗੈਲਰੀ
ਪਹੁੰਚ
ਇਹ ਪਿੰਡ ਤਹਿਸੀਲ ਬਾਰਗੁਡਾ, ਹਿਸਾਰ ਡਵੀਜ਼ਨ ਵਿੱਚ ਹੈ। ਇਹ ਪਿੰਡ ਸਿਰਸਾ ਤੋਂ 26 ਕਿਲੋਮੀਟਰ, ਅਤੇ ਰਾਜਧਾਨੀ ਚੰਡੀਗੜ੍ਹ ਤੋਂ 223 ਦੀ ਦੂਰੀ ਤੇ ਹੈ। ਇਸ ਪਿੰਡ ਦੇ ਨੇੜੇ ਦੇ ਪਿੰਡ ਰੰਗਾ, ਰੋਹਨ, ਰੋੜੀ, ਅਲਕਾਂ, ਪਾਨੀਹਾਰੀ ਹਨ। ਇਹ ਪਿੰਡ ਬਠਿੰਡਾ ਰੇਲਵੇ ਸਟੇਸ਼ਨ ਤੋਂ 69 ਕਿਲੋਮੀਟਰ ਦੀ ਦੂਰੀ ਤੇ ਹਨ।
ਹਵਾਲੇ
- ↑ "Census2011". 2011. Retrieved 20 ਜੁਲਾਈ 2016. Check date values in:
|access-date=(help)