More actions
ਮੌਲਾਨਾ ਅਬਦੀ ਦਾ ਪੂਰਾ ਨਾਮ ਮੌਲਾਨਾ ਮੁਹੰਮਦ ਅਬਦੁੱਲਾ ਅਬਦੀ ਸੀ। ਉਸ ਦੇ ਪਿਤਾ ਦਾ ਨਾਮ ਮੀਆਂ ਜਾਨ ਮੁਹੰਮਦ ਸੀ। ਉਸ ਦਾ ਜਨਮ ਪਿੰਡ ਮਲਕਾ ਹਾਂਸ, ਤਹਿਸੀਲ ਪਾਕਪਟਨ, ਜ਼ਿਲ੍ਹਾ ਮਿੰਟਗੁਮਰੀ, ਜੋ ਕਿ ਅੱਜਕੱਲ ਪਾਕਿਸਤਾਨ 'ਚ ਹੈ ਉੱਥੇ ਹੋਇਆ। ਇਸੇ ਪਿੰਡ 'ਚ ਹੀ ਵਾਰਿਸ ਸ਼ਾਹ ਨੇ ਆਪਣਾ ਕਿੱਸਾ ਹੀਰ-ਰਾਂਝਾ ਦੀ ਰਚਨਾ ਕੀਤੀ। ਉਹਨਾਂ ਦੇ ਜਨਮ ਅਤੇ ਮੌਤ ਤਰੀਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਮੌਲਾਨਾ ਬਖ਼ਤ ਕੁਸ਼ਤਾ ਨੇ ਇਸ ਨੂੰ ਜਹਾਂਗੀਰ ਦਾ ਸਮਕਾਲੀ ਕਿਹਾ ਹੈ ਅਤੇ ਇਸ ਦੀ ਮੌਤ ਔਰੰਗਜ਼ੇਬ ਦੇ ਸਮੇਂ ਹੋਈ ਦੱਸੀ ਗਈ ਹੈ। ਉਹ ਸ਼ਰਾਅ ਦੀ ਵਿਆਖਿਆ ਦਾ ਉਸਤਾਦ ਮੰਨਿਆ ਜਾਂਦਾ ਸੀ। ਚਾਲੀ ਵਰ੍ਹੇ ਤੱਕ ਇਸ ਨੇ ਜਿੰਨੀ ਵੀ ਰਚਨਾ ਕੀਤੀ ਉਹ ਸਾਰੀ ਬਾਗ ਅਨਵਾਹ ਨਾਮ ਹੇਠ ਦਰਜ਼ ਹੈ।[1]
ਰਚਨਾ ਦਾ ਨਮੂਨਾ
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ। ਵਿਚੇ ਬੇੜੇ ਛੇੜੇ ਕੱਪਰ, ਬਿਨ ਮਲਾਹ ਮੁਹਾਣੇ। ਚੌਦਾਂ ਤਬਕ ਦਿਲੇ ਦੇ ਅੰਦਰ, ਤੰਬੂ ਵਾਂਗਣ ਤਾਣੇ। ਜੇ ਕੋਈ ਮਹਿਰਮ ਦਿਲ ਦਾ ਹੋਵੇ, ਸੋਈ ਰੱਬ ਪਛਾਣੇਂ।[2]