Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੋਹਨ ਗਿੱਲ

ਭਾਰਤਪੀਡੀਆ ਤੋਂ

ਫਰਮਾ:Infobox writer


ਮੋਹਨ ਗਿੱਲ ਪੰਜਾਬੀ ਕਵੀ ਅਤੇ ਹਾਇਕੂ ਲੇਖਕ ਹੈ ਜੋ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿੰਦਾ ਹੈ। ਕਵਿਤਾ ਤੋਂ ਬਿਨਾਂ ਉਸ ਨੇ ਵਾਰਤਕ ਅਤੇ ਹਾਸ-ਵਿਅੰਗ ਲਿਖਣ 'ਤੇ ਵੀ ਹੱਥ ਅਜਮਾਈ ਕੀਤੀ ਹੈ। ਲਿਖਣ ਦੇ ਨਾਲ ਨਾਲ ਉਹ ਕੈਨੇਡਾ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦਾ ਹੈ।

ਜੀਵਨ ਵੇਰਵਾ

ਮੋਹਨ ਗਿੱਲ ਦਾ ਜਨਮ 3 ਮਈ 1953 ਨੂੰ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਡੇਹਲੋਂ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸ. ਜਗੀਰ ਸਿੰਘ ਅਤੇ ਮਾਤਾ ਦਾ ਨਾਮ ਸ੍ਰੀਮਤੀ ਦਲੀਪ ਕੌਰ ਸੀ।

ਉਹਨਾਂ ਨੇ ਆਪਣਾ ਬਚਪਨ ਆਪਣੇ ਪਿੰਡ ਵਿੱਚ ਹੀ ਗੁਜ਼ਾਰਿਆ। ਉਹ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਮੋਹਨ ਗਿੱਲ ਦੇ ਮਾਪੇ ਬੇਸ਼ਕ ਅਾਪ ਅਨਪੜ੍ਹ ਸਨ ਿਫਰ ਵੀ ਉਹ ਆਪਣੇ ਬੱਚਿਆ ਨੂੰ ਪੜਾਉਣਾ ਚਾਹੁੰਦੇ ਸਨ, ਕਿਉਂਕਿ ਉਹਨਾਂ ਨੂੰ ਸਿੱਖਿਆ ਦੀ ਮਹੱਤਤਾ ਦਾ ਿਗਅਾਨ ਸੀ। ਮੋਹਨ ਗਿੱਲ ਅੱਠਵੀਂ ਜਮਾਤ ਤੱਕ ਆਪਣੇ ਪਿੰਡ, ਡੇਹਲੋਂ, ਦੇ ਸਕੂਲ ਵਿੱਚ ਪੜ੍ਹੇ, ਿਫਰ ਉਹਨਾਂ ਨੇ ਦਸਵੀਂ ਮੰਡੀ ਬਹਾਦਰ ਗੜ੍ਹ ਦੇ ਖਾਲਸਾ ਸਕੂਲ ਤੋਂ ਕੀਤੀ, ਬੀ ਏ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਤੋਂ ਅਤੇ ਅੰਗ੍ਰੇਜ਼ੀ ਦੀ ਐੱਮ ਏ ਗੋਰਮਿੰਟ ਕਾਲਜ ਲੁਧਿਆਣੇ ਤੋਂ ਕੀਤੀ। ਫਿਰ ਨਾਗਪੁਰ ਯੂਨੀਵਰਸਿਟੀ ਤੋਂ ਇਕ ਸਾਲ ਦਾ ਡੀ. ਪੀ. ਡੀ. ਦਾ ਡਿਪਲੋਮਾ ਕੀਤਾ।

ਮੋਹਨ ਗਿੱਲ ਸੰਨ 1977 ਵਿੱਚ ਵਿਆਹ ਦੇ ਆਧਾਰ 'ਤੇ ਕੈਨੇਡਾ ਆ ਗਏ। ਕੈਨੇਡਾ ਆ ਕੇ ਸੰਨ 1986 ਤੱਕ ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪ੍ਰਿੰਸ ਜਾਰਜ ਵਿੱਚ ਰਹੇ ਅਤੇ ਸੰਨ 1987 ਵਿੱਚ ਸਰੀ ਆ ਗਏ। ਹੁਣ ਮੋਹਨ ਗਿੱਲ ਸਰੀ, ਕੈਨੇਡਾ ਵਿੱਚ ਆਪਣੀ ਪਤਨੀ ਮਨਜੀਤ ਨਾਲ ਰਹਿੰਦੇ ਹਨ। ਉਹਨਾਂ ਦੀ ਇਕ ਬੇਟੀ ਕਮਲਪ੍ਰੀਤ ਹੈ ਜੋ ਕੈਨੇਡਾ ਵਿੱਚ ਅਾਪਣੇ ਪਰਿਵਾਰ ਨਾਲ ਰਹਿੰਦੀ ਹੈ। [1]

ਸਾਹਿਤਕ ਸਫਰ

ਉਹਨਾਂ ਨੇ ਸਕੂਲ ਪੜ੍ਹਦਿਆਂ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਕਾਲਜ ਪਹੁੰਚ ਕੇ ਇਹ ਲਿਖਣ ਦਾ ਸ਼ੌਕ ਹੋਰ ਵੀ ਤਿੱਖਾ ਹੋ ਗਿਆ ਅਤੇ ਉਹ ਕਾਲਜ ਦੇ ਕਵਿਤਾ ਮੁਕਾਬਲਿਆਂ ਵਿੱਚ ਆਪਣੀਆਂ ਲਿਖੀਆਂ ਕਵਿਤਾਵਾਂ ਪੜ੍ਹਨ ਲੱਗੇ। ਕਾਲਜ ਪੜ੍ਹਦਿਆਂ ਹੀ ਉਹ ਅਖਬਾਰਾਂ, ਰਸਾਲਿਆਂ ਵਿੱਚ ਛਪਣ ਲੱਗੇ। ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਪੜ੍ਹਦੇ ਸਮੇਂ ਉਹ ਸੰਨ 70-72 ਤੱਕ ਕਾਲਜ ਦੇ ਮੈਗਜ਼ੀਨ ਪੰਜਾਬੀ ਸੈਕਸ਼ਨ ਦੇ ਸਹਾਇਕ ਸੰਪਾਦਕ ਅਤੇ ਸੰਨ 72-73 ਦੌਰਾਨ ਉਹ ਇਸ ਮੈਗਜ਼ੀਨ ਦੇ ਸੰਪਾਦਕ ਰਹੇ। ਉਹਨਾਂ ਦੀ ਪਹਿਲੀ ਪੁਸਤਕ "ਗਿਰਝਾਂ ਦੀ ਹੜਤਾਲ" 1995 ਵਿੱਚ ਛਪੀ। ਇਹ ਇਕ ਕਾਵਿ-ਨਾਟ ਹੈ। ਉਸ ਤੋਂ ਬਾਅਦ ਹੁਣ ਤੱਕ ਉਹ ਕਵਿਤਾ ਦੀਆਂ ਚਾਰ ਕਿਤਾਬਾਂ ਛਪਵਾ ਚੁੱਕੇ ਹਨ। ਪਿਛਲੇ ਕਾਫੀ ਸਮੇਂ ਤੋਂ ਉਹ ਕੈਨੇਡਾ ਤੋਂ ਛਪਦੇ ਹਫਤਾਵਾਰੀ ਅਖਬਾਰ "ਇੰਡੋਕੈਨੇਡੀਅਨ ਟਾਈਮਜ਼" ਲਗਾਤਾਰ ਕਾਲਮ ਲਿਖ ਰਹੇ ਹਨ। [2]

ਲਿਖਤਾਂ

  • ਗਿਰਝਾਂ ਦੀ ਹੜਤਾਲ (ਕਵਿਤਾ), ਲਾਹੌਰ ਬੁੱਕ ਸ਼ਾਪ ਲੁਧਿਆਣਾ, 1995
  • ਬਨਵਾਸ ਤੋਂ ਬਾਅਦ (ਕਵਿਤਾ)
  • ਤ੍ਰੇਲ ਤੁਪਕੇ (ਕਵਿਤਾ)
  • ਮੋਖਸ਼ (ਕਵਿਤਾ)
  • ਆਤਮ ਮੰਥਨ (ਵਾਰਤਕ ਪੁਸਤਕ)
  • ਨਮਕੀਨ ਰਸਗੁੱਲੇ (ਵਿਅੰਗ ਪੁਸਤਕ)

ਇਨਾਮ ਸਨਮਾਨ

  • ਕੈਨੇਡਾ ਕਾਊਂਸਲ ਟ੍ਰੈਵਲ ਗ੍ਰਾਂਟ, (2003)
  • ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ 'ਇਕਬਾਲ ਅਰਪਣ ਯਾਦਗਾਰੀ ਅਵਾਰਡ', (2014)

ਬਾਹਰਲੇ ਲਿੰਕ

ਸੱਜਰੀ ਹਵਾ ਦੇ ਬੁੱਲੇ ਵਰਗਾ ਸ਼ਾਇਰ: ਮੋਹਨ ਗਿੱਲ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 15ਵਾਂ ਸਾਲਾਨਾ ਸਮਾਗਮ 31 ਮਈ ਨੂੰ

ਮੋਹਨ ਗਿੱਲ ਨਾਲ ਇਕ ਮੁਲਾਕਾਤ

ਹਵਾਲੇ