Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੋਗਾ ਗੋਲੀ ਕਾਂਡ

ਭਾਰਤਪੀਡੀਆ ਤੋਂ

ਮੋਗਾ ਘੋਲ ਇੱਕ ਅਜਿਹਾ ਜੁਝਾਰੂ ਵਿਦਿਆਰਥੀ ਸੰਘਰਸ਼ ਹੈ ਜੋ ਪੰਜਾਬ ਦੇ ਘੁੱਗ ਵਸਦੇ ਮੋਗਾ ਸ਼ਹਿਰ ਦੇ ਪੰਜ ਅਤੇ ਸੱਤ ਅਕਤੂਬਰ1972 ਨੂੰ ਲਹੂ-ਲੁਹਾਣ ਕੀਤੇ ਜਾਣ ਤੋਂ ਬਾਅਦ ਪੂਰੇ ਸੂਬੇ ਨੂੰ ਆਪਣੇ ਕਲਾਵੇ ‘ਚ ਲੈਂਦਿਆਂ ਇੱਕ ਬਹੁਤ ਵੱਡੀ ਇਤਿਹਾਸਕ ਲੋਕ ਲਹਿਰ ਬਣ ਗਿਆ ਸੀ। ਪੀ.ਐਸ.ਯੂ. ਨੇ ਨੌਜਵਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਸਾਂਝੀ ਸੋਚ ਨਾਲ ਉਸਰੀਆਂ ਭਰਾਤਰੀ ਜਥੇਬੰਦੀਆਂ ਦੀ ਮਦਦ ਨਾਲ ਸੰਘਰਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ ਸੀ।

ਕਾਂਡ ਦਾ ਪਿਛੋਕੜ

ਮੋਗਾ ਗੋਲੀ ਕਾਂਡ ਦਾ ਪਿਛੋਕੜ ਇੱਥੋਂ ਦੇ ਰੀਗਲ ਸਿਨੇਮੇ ਜੋ ਹੁਣ ਸ਼ਹੀਦੀ ਯਾਦਗਾਰ ਹੈ, ਵਿੱਚ ਟਿਕਟਾਂ ਦੀ ਬਲੈਕ ਕੀਤੇ ਜਾਣ ਦੇ ਮੁੱਦੇ ਤੋਂ ਸ਼ੁਰੂ ਹੋਇਆ ਸੀ। ਸਟੂਡੈਂਟਸ ਵੈਲਫੇਅਰ ਕਮੇਟੀ ਅਤੇ ਏ.ਆਈ.ਐਸ.ਐਫ. ਵੱਲੋਂ ਵੀ ਮੀਟਿੰਗਾਂ ਕਰ ਕੇ ਸਿਨੇਮਾ ਮਨੋਰੰਜਨ ਲਈ ਤਿੰਨ ਮੰਗਾਂ ਰੱਖੀਆਂ ਗਈਆਂ ਸਨ।

  1. ਵਿਦਿਆਰਥੀਆਂ ਨੂੰ ਫ਼ਿਲਮਾਂ ਵੇਖਣ ਵਾਸਤੇ ਟਿਕਟਾਂ ਵਿੱਚ ਰਿਆਇਤ ਹੋਵੇ।
  2. ਟਿਕਟਾਂ ਲੈਣ ਵਾਸਤੇ ਵਿਦਿਆਰਥੀਆਂ ਲਈ ਵੱਖਰੀ ਟਿਕਟ-ਖਿੜਕੀ ਬਣੇ
  3. ਸਿਨੇਮੇ ਦੀਆਂ ਟਿਕਟਾਂ ਦੀ ਬਲੈਕ ਰੋਕੀ ਜਾਵੇ।

ਅਚਾਨਕ ਇੱਕ ਘਟਨਾ ਘਟੀ। ਹਰਜੀਤ ਸਿੰਘ ਅਤੇ ਸਵਰਨ ਸਿੰਘ ਵਾਲਾ ਅੰਤਾਂ ਦਾ ਕਾਫ਼ਲਾ ਕਿਵੇਂ ਨਾ ਕਿਵੇਂ ਡੀ.ਸੀ. ਚੀਮੇ ਅਤੇ ਐਸ.ਪੀ.ਫ਼ਰੀਦਕੋਟ ਕੋਲ ਪਹੁੰਚ ਗਿਆ। ਉਸਨੇ ਹਰਜੀਤ ਅਤੇ ਹੋਰ ਸੰਗਰਾਮੀਆਂ ਪ੍ਰਤੀ ਅਜਿਹੇ ਗਲਤ ਸ਼ਬਦ ਕਹੇ ਜੋ ਅਣਖੀਲੇ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦੇ। ਹਰਜੀਤ ਦਾ ਨੌਜਵਾਨ ਖ਼ੂਨ ਉਬਾਲਾ ਖਾ ਗਿਆ ਅਤੇ ਉਸ ਨੇ ਪੂਰੇ ਜ਼ੋਰ ਨਾਲ ਡਾਂਗ ਡੀ.ਸੀ. ਚੀਮੇ ਦੇ ਮੌਰਾਂ ਵਿੱਚ ਮਾਰੀ। ਉਸਨੇ ਲੜਖੜਾ ਕੇ ਡਿੱਗਦਿਆਂ-ਡਿੱਗਦਿਆਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਡੀ.ਸੀ.ਅਤੇ ਐਸ.ਪੀ. ਦੀ ਰੱਖਿਆ ਪੰਕਤੀ ‘ਚੋਂ ਇੱਕ ਨੇ ਸਿੱਧੀ ਗੋਲੀ ਹਰਜੀਤ ਦੇ ਮਾਰੀ ਤੇ ਦੂਜੇ ਨੇ ਸਵਰਨ ਦੇ। ਪਲਾਂ-ਛਿਣਾਂ ਵਿੱਚ ਹੀ ਇਹ ਸੰਗਰਾਮੀ ਸਾਥੀ ਸ਼ਹੀਦ ਹੋ ਗਏ ਅਤੇ ਇਸ ਮੌਕੇ ਪੁਲਿਸ ਨੇ ਅੰਧਾ-ਧੁੰਦ ਗੋਲੀਆਂ ਚਲਾਈਆਂ। ਜਿਸ ਨਾਲ ਬਹੁਤ ਸਾਰੇ ਜੁਝਾਰੂ ਅਤੇ ਕਈ ਆਮ ਸ਼ਹਿਰੀ ਵੀ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀਆਂ ਨੂੰ ਪੱਲੇਦਾਰਾਂ ਦੀਆਂ ਰੇਹੜੀਆਂ ‘ਤੇ ਲੱਦ-ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਜਖ਼ਮੀਆਂ ਨਾਲ ਭਰ ਗਿਆ।

ਮੰਗ

  1. ਮੋਗਾ ਗੋਲੀ ਕਾਂਡ ਦੀ ਨਿਰਪੱਖ ਜਾਂਚ ਕਿਸੇ ਰਿਟਾਇਰਡ ਜੱਜ ਤੋਂ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ |
  2. ਰੀਗਲ ਸਿਨੇਮੇ ਨੂੰ ਸ਼ਹੀਦੀ ਯਾਦਗਾਰ ਬਣਾਉਣ
  3. ਪੰਜਾਬ ਭਰ ਦੇ ਵਿਦਿਆਰਥੀਆਂ ਅਤੇ ਮੋਗਾ ਘੋਲ ਨਾਲ ਸਬੰਧਤ ਹੋਰ ਵਿਅਕਤੀਆਂ ਤੇ ਬਣੇ ਮੁਕੱਦਮੇ ਵਾਪਸ ਲਏ ਜਾਣ।
  4. ਪ੍ਰਿੰਸੀਪਲ ਨਾਂ ਕੱਟੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਹੀਂ ਸੱਦੇਗਾ ਅਤੇ ਵਿਦਿਆਰਥੀ ਬਿਨਾਂ ਕਿਸੇ ਵਿਤਕਰੇ ਦੇ ਅਰਜ਼ੀਆਂ ਲੈ ਕੇ ਮੁੜ ਦਾਖਲ ਕੀਤੇ ਜਾਣਗੇ।

ਇਸ ਸਦਭਾਵਨਾ ਵਾਲੇ ਮਾਹੌਲ ਨੇ ਤਲਖ਼ ਵਾਤਾਵਰਨ ਨੂੰ ਸ਼ਾਂਤ ਕਰ ਦਿੱਤਾ ਅਤੇ ਭਖਦੀ ਮੋਗਾ ਕਾਂਡ ਐਜੀਟੇਸ਼ਨ ਸ਼ਾਂਤਮਈ ਅਤੇ ਜਮਹੂਰੀ ਲਹਿਰ ਵਿੱਚ ਬਦਲ ਗਈ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">

ਬਾਹਰੀ ਕੜੀਆਂ