ਮੈੈਂ ਰੋ ਨਾ ਲਵਾਂ ਇੱਕ ਵਾਰ!
ਫਰਮਾ:Unreferenced ਫਰਮਾ:ਗਿਆਨਸੰਦੂਕ ਨਿੱਕੀ ਕਹਾਣੀ ਮੈੈਂ ਰੋ ਨਾ ਲਵਾਂ ਇੱਕ ਵਾਰ! ਵਰਿਆਮ ਸਿੰਘ ਸੰਧੂ ਦੀ ਲਿਖੀ ਇੱਕ ਲੰਮੀ ਕਹਾਣੀ ਹੈ। ਇਹ ਸਿਰਜਣਾ-200 ਵਿਚ ਛਪੀ ਹੈ।
ਕਹਾਣੀ ਦਾ ਮੁੱਖ ਪਾਤਰ ਨਿੰਦਰ ਵਰਿਆਮ ਸਿੰਘ ਸੰਧੂ ਦੀ ਇੱਕ ਹੋਰ ਕਹਾਣੀ ਨੌੰ ਬਾਰਾਂ ਦਸ ਪਹਿਲਾਂ ਪਾਠਕਾਂ ਸਾਹਮਣੇ ਪੇਸ਼ ਚੁੱਕਾ ਹੈ। ਉਹ ਬੇਜ਼ਮੀਨੇ ਖੇਤ ਮਜ਼ਦੂਰ ਮਜ਼ਹਬੀ ਸਿੱਖ ਪਰਿਵਾਰ ਦਾ ਮੁੰਡਾ ਹੈ। ਜਵਾਨ ਹੁੰਦਾ ਹੈ ਤਾਂ ਜਿਸ ਸੰਸਾਰ ਵਿੱਚ ਉਹ ਵਿਚਰ ਰਿਹਾ ਹੈ ਉਸ ਵਿੱਚ ਹੱਡ ਭੰਨ ਮਿਹਨਤ, ਜਿਸਮਾਨੀ ਤੌਰ ਤੇ ਚੰਗੀ ਦਿੱਖ ਦੇ ਬਾਵਜੂਦ ਵੀ ਉਸਦੀਆਂ ਸਧਾਰਨ ਜਿਸਮਾਨੀ ਤੇ ਮਾਨਸਿਕ ਲੋੜਾਂ ਦੀ ਪੂਰਤੀ ਦੇ ਆਸਾਰ ਉਸ ਨੂੰ ਨਜ਼ਰ ਆਉਣ ਤੋਂ ਹੱਟ ਜਾਂਦੇ ਹਨ। ਵੀ ਸੀ ਆਰ ਅਤੇ ਟੀ ਵੀ 'ਤੇ ਫਿਲਮਾਂ ਵੇਖਣ ਨਾਲ਼ ਨਿੰਦਰ ਇੱਕ ਸੁਪਨਈ ਸੰਸਾਰ ਦਾ ਨਿਰਮਾਣ ਕਰ ਲੈਂਦਾ ਹੈ।