ਮੈਲਾ ਆਂਚਲ
ਫਰਮਾ:Infobox book ਮੈਲਾ ਆਂਚਲ (1954) ਫਣੀਸ਼ਵਰ ਨਾਥ ਰੇਣੂ ਦਾ ਪਹਿਲਾ ਤੇ ਸ਼ਾਹਕਾਰ ਹਿੰਦੀ ਨਾਵਲ ਹੈ। 1954 ਵਿੱਚ ਪ੍ਰਕਾਸ਼ਿਤ ਇਸ ਨਾਵਲ ਦਾ ਪਲਾਟ ਬਿਹਾਰ ਰਾਜ ਦੇ ਪੂਰਨੀਆ ਜਿਲ੍ਹੇ ਦੇ ਮੇਰੀਗੰਜ ਦੀ ਪੇਂਡੂ ਜਿੰਦਗੀ ਨਾਲ ਜੁੜਿਆ ਹੈ। ਇਹ ਆਜਾਦ ਹੁੰਦੇ ਅਤੇ ਉਸਦੇ ਤੁਰੰਤ ਬਾਅਦ ਦੇ ਭਾਰਤ ਦੇ ਰਾਜਨੀਤਕ, ਆਰਥਕ, ਅਤੇ ਸਾਮਾਜਕ ਮਾਹੌਲ ਦੀ ਪੇਂਡੂ ਝਲਕ ਹੈ। ਰੇਣੂ ਦੇ ਅਨੁਸਾਰ,"ਇਸ ਵਿੱਚ ਫੁਲ ਵੀ ਹੈ, ਸੂਲ ਵੀ ਹੈ, ਧੂੜ ਵੀ ਹੈ, ਗੁਲਾਬ ਵੀ ਅਤੇ ਚਿੱਕੜ ਵੀ ਹੈ। ਮੈਂ ਕਿਸੇ ਕੋਲੋਂ ਦਾਮਨ ਬਚਾਕੇ ਨਿਕਲ ਨਹੀਂ ਸਕਿਆ।"[1] ਇਸ ਵਿੱਚ ਗਰੀਬੀ , ਰੋਗ, ਭੁਖਮਰੀ, ਜਹਾਲਤ, ਧਰਮ ਦੀ ਆੜ ਵਿੱਚ ਹੋ ਰਹੇ ਵਿਭਚਾਰ, ਸ਼ੋਸ਼ਣ, ਭੇਖੀ ਅਡੰਬਰਾਂ, ਅੰਧਵਿਸ਼ਵਾਸਾਂ ਆਦਿ ਦਾ ਚਿਤਰਣ ਹੈ। ਸ਼ਿਲਪ ਪੱਖੋਂ ਇਸ ਵਿੱਚ ਫਿਲਮ ਦੀ ਤਰ੍ਹਾਂ ਘਟਨਾਵਾਂ ਇੱਕ ਦੇ ਬਾਅਦ ਇੱਕ ਵਾਪਰ ਕੇ ਵਿਲੀਨ ਹੋ ਜਾਂਦੀਆਂ ਹਨ ਅਤੇ ਅਗਲੀ ਆਰੰਭ ਹੋ ਜਾਂਦੀ ਹੈ। ਇਹ ਘਟਨਾ ਪ੍ਰਧਾਨ ਨਾਵਲ ਹੈ ਪਰ ਇਸ ਵਿੱਚ ਕੋਈ ਕੇਂਦਰੀ ਚਰਿੱਤਰ ਜਾਂ ਕਥਾ ਨਹੀਂ ਹੈ। ਇਸ ਵਿੱਚ ਨਾਟਕੀ ਅਤੇ ਕਿੱਸਾਗੋਈ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ।
ਹਿੰਦੀ ਦਾ ਪਹਿਲਾ ਆਂਚਲਿਕ ਨਾਵਲ
ਮੈਲਾ ਆਂਚਲ ਨੂੰ ਹਿੰਦੀ ਵਿੱਚ ਆਂਚਲਿਕ ਨਾਵਲਾਂ ਦੇ ਆਰੰਭ ਦਾ ਸਿਹਰਾ ਵੀ ਪ੍ਰਾਪਤ ਹੈ। ਖੁਦ ਰੇਣੂ ਨੇ ਨਾਵਲ ਦੀ ਭੂਮਿਕਾ ਵਿੱਚ ਹਿੰਦੀ ਨਾਵਲ ਜਗਤ ਵਿੱਚ ਪ੍ਰਵੇਸ਼ ਕਰ ਰਹੀ ਇਸ ਨਵੀਨਤਾ ਦਾ ਐਲਾਨ ਕੀਤਾ ਸੀ: ਯਹ ਹੈ ਮੈਲਾ ਆਂਚਲ, ਏਕ ਆਂਚਲਿਕ ਉਪਨਿਆਸ।[2]
ਕਥਾਨਕ
ਮੈਲਾ ਆਂਚਲ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਸਕਾ ਨਾਇਕ ਕੋਈ ਵਿਅਕਤੀ (ਪੁਰਖ ਜਾਂ ਔਰਤ) ਨਹੀਂ ਹੈ, ਪੂਰਾ ਦਾ ਪੂਰਾ ਅਂਚਲ ਹੀ ਇਸਦਾ ਨਾਇਕ ਹੈ। ਦੂਜੀ ਪ੍ਰਮੁੱਖ ਗੱਲ ਇਹ ਹੈ ਕਿ ਮਿਥਿਲਾਂਚਲ ਦੀ ਪਿੱਠਭੂਮੀ ਤੇ ਰਚੇ ਇਸ ਨਾਵਲ ਵਿੱਚ ਉਸ ਅਂਚਲ ਦੀ ਭਾਸ਼ਾ ਵਿਸ਼ੇਸ਼ ਦਾ ਜਿਆਦਾ ਤੋਂ ਜਿਆਦਾ ਪ੍ਰਯੋਗ ਕੀਤਾ ਗਿਆ ਹੈ। ਇਹ ਪ੍ਰਯੋਗ ਇੰਨਾ ਸਾਰਥਕ ਹੈ ਕਿ ਉਹ ਉੱਥੇ ਦੇ ਲੋਕਾਂ ਦੀਆਂ ਇੱਛਾਵਾਂ-ਆਕਾਂਖਿਆਵਾਂ, ਰੀਤੀ-ਰਿਵਾਜ਼, ਪਰਵ-ਤਿਉਹਾਰ, ਸੋਚ-ਵਿਚਾਰ, ਨੂੰ ਪੂਰੀ ਪਰਮਾਣਿਕਤਾ ਦੇ ਨਾਲ ਪਾਠਕ ਦੇ ਸਾਹਮਣੇ ਪੇਸ਼ ਕਰਦਾ ਹੈ।
ਹਵਾਲੇ
- ↑ "मैला आँचल, फणीश्वरनाथ रेणु - प्रथम संस्करण की भूमिका". Archived from the original on 2012-07-16. Retrieved 2012-11-18.
- ↑ anchal' ki rachanaprakriya By Deveśa Ṭhākura