Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮੇਹਰ ਸਿੰਘ ਅਲੀਪੁਰ

ਭਾਰਤਪੀਡੀਆ ਤੋਂ

ਬਾਬਾ ਮੇਹਰ ਸਿੰਘ ਅਲੀਪੁਰ ਭਾਰਤ ਦੀ ਆਝ਼ਾਦੀ ਤਹਿਰੀਕ ਦਾ ਇੱਕ ਅਣਗੌਲਿਆ ਆਜ਼ਾਦੀ ਕਾਰਕੁੰਨ ਸੀ ਜਿਸਨੇ ਗ਼ਦਰ ਲਹਿਰ , ਬੱਬਰ ਅਕਾਲੀ ਲਹਿਰ, ਹਿੰਦਸਤਾਨ ਛੱਡੋ ਤਹਿਰੀਕ ਵਿੱਚ ਅਹਿਮ ਹਿੱਸਾ ਪਾਇਆ ਤੇ ਸਾਰੀ ਉਮਰ ਆਜ਼ਾਦੀ ਲਈ ਜੱਦੋ-ਜਹਿਦ ਕੀਤੀ।[1]

ਮੁੱਢਲਾ ਜੀਵਨ ਅਤੇ ਆਜ਼ਾਦੀ ਤਹਿਰੀਕ

ਬਾਬਾ ਮੇਹਰ ਸਿੰਘ ਅਲੀਪੁਰ ਦਾ ਜਨਮ 1885 ਵਿੱਚ ਪਿੰਡ ਅਲੀਪੁਰ ਨੇੜੇ ਹਰੀਕੇ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਨਰਨ) ਵਿੱਚ ਬਾਪੂ ਗੁਲਾਬ ਸਿੰਘ ਅਤੇ ਮਾਂ ਚੰਦ ਕੌਰ ਦੇ ਘਰ ਹੋਇਆ। 13 ਅਪ੍ਰੈਲ 1919 ਨੂੰ ਜ਼ੱਲਿਆਂਵਾਲਾ ਬਾਗ ਵਿੱਚ ਵਿਸਾਖੀ ਦੀ ਤਕਰੀਬ ਦੀ ਤਿਆਰੀ ਹਿੱਤ ਬਾਬਾ ਜੀ 8 ਦਿਨ ਪਹਿਲਾਂ ਹੀ ਰਸਦਾਂ ਗੁੜ, ਛੋਲੇ ਲੈ ਕੇ ਪਹੁੰਚ ਗਏ। ਉਸ ਦਿਨ ਦੀ ਗੋਲੀਬਾਰੀ ਵਿੱਚ ਬਾਬਾ ਜੀ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਬਾਕੀਆਂ ਦੀ ਤਰ੍ਹਾਂ ਖੂਹ ਵਿੱਚ ਛਾਲ ਮਾਰ ਦਿੱਤੀ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹਨਾਂ ਨੇ ਕਾਫੀ ਸਮਾਂ ਗ਼ਦਰ ਲਹਿਰ ਦੇ ਕਾਰਕੁੰਨ ਦੇ ਤੌਰ ਤੇ ਕੰਮ ਕੀਤਾ। 1920 ਵਿੱਚ ਬੱਬਰ ਅਕਾਲੀ ਲਹਿਰ ਸ਼ਾਮਿਲ ਹੋ ਗਏ। 1924 ਵਿੱਚ ਭਾਈ ਫੇਰੂ ਸਿੰਘ ਮੋਰਚੇ ਵਿੱਚ ਗਿਰਫਤਾਰੀ ਦਿੱਤੀ ਤੇ ਮੁਲਤਾਨ ਜ਼ਿਲ੍ਹੇ ਵਿੱਚ 2 ਸਾਲ 6 ਮਹੀਨੇ ਦੀ ਕੈਦ ਕੱਟੀ। 1942 ਵਿੱਚ ਮਹਾਤਮਾ ਗਾਂਧੀ ਦੀ ਭਾਗਤ ਛੱਡੋ ਤਹਿਰੀਕ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ।

ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ, ਪ੍ਰਤਾਪ ਸਿੰਘ ਕੈਰੋਂ, ਬਾਬਾ ਜੀ ਨੂੰ ਨਿਸ਼ਾਨ ਪੱਤਰ  ਤੇ ਭਾਰਤ ਛੱਡੋ ਤਹਿਰੀਕ ਦਾ ਕਾਰਡ ਦਿੱਤਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਾਬਾ ਜੀ ਨੂੰ ਤਾਮਰ ਪੱਤਰ ਨਾਲ ਨਿਵਾਜਿਆ। ਉਹ 3 ਜੁਲਾਈ 1974 ਨੂੰ ਚੱਲਣਾ ਕਰ ਗਏ। ਹਰ ਸਾਲ 20 ਹਾੜ੍ਹ ਨੂੰ ਉਹਨਾਂ ਦੇ ਪਿੰਡ ਅਲੀਪੁਰ ਵਿੱਚ ਉਹਨਾਂ ਦੀ ਸਮਾਧੀ ਤੇ  ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ।

ਹਵਾਲੇ

  1. Service, Tribune News. "ਗੁੰਮਨਾਮ ਦੇਸ਼ ਭਗਤ ਬਾਬਾ ਮੇਹਰ ਸਿੰਘ ਅਲੀਪੁਰ". Tribuneindia News Service. Retrieved 2020-09-16.