More actions
ਮੁਇਜ਼ ਉੱਦੀਨ ਬਹਿਰਾਮ (1236) ਇੱਕ ਮੁਸਲਮਾਨ ਤੁਰਕੀ ਸ਼ਾਸਕ ਸੀ, ਜੋ ਦਿੱਲੀ ਦਾ ਛੇਵਾਂ ਸੁਲਤਾਨ ਬਣਿਆ। ਉਹ ਗ਼ੁਲਾਮ ਖ਼ਾਨਦਾਨ ਵਿੱਚੋਂ ਸੀ। ਬਹਿਰਾਮ ਇਲਤੁਤਮਿਸ਼ ਦਾ ਪੁੱਤਰ ਅਤੇ ਰਜੀਆ ਸੁਲਤਾਨ ਦਾ ਮਤਰੇਆ ਭਰਾ ਸੀ।[1] ਉਹ ਹਿੰਦੁਸਤਾਨ ਦੀ ਸਲਤਨਤ ਦਾ ਛੇਵਾਂ ਸੁਲਤਾਨ ਸੀ ਜੋ ਖ਼ਾਨਦਾਨ ਗ਼ੁਲਾਮਾਂ ਨਾਲ ਤਾੱਲੁਕ ਰੱਖਦੀ ਹੈ। ਜਦੋਂ ਰਜ਼ੀਆ ਬਠਿੰਡਾ ਵਿੱਚ ਠਹਿਰੀ ਹੋਈ ਸੀ ਤਾਂ ਬਹਿਰਾਮ ਨੇ ਚਾਲੀ ਅਮੀਰ ਸਰਦਾਰਾਂ ਦੀ ਮਦਦ ਨਾਲ ਆਪਣੀ ਬਾਦਸ਼ਾਹੀ ਦਾ ਐਲਾਨ ਕਰ ਦਿੱਤਾ। ਰਜ਼ੀਆ ਨੇ ਆਪਣੇ ਸ਼ੌਹਰ ਅਤੇ ਬਠਿੰਡਾ ਦੇ ਸਰਦਾਰ ਮੁਲਕ ਅਲਤੋਨੀਹ ਦੇ ਨਾਲ ਮਿਲ ਕੇ ਤਖ਼ਤ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਲੇਕਿਨ ਗਿਰਫਤਾਰ ਕਰ ਲਈ ਗਈ ਅਤੇ ਮਾਰ ਦਿੱਤੀ ਗਈ।
ਬਹਿਰਾਮ ਸ਼ਾਹ ਦਾ ਦੋ ਸਾਲਾ ਦੌਰ ਬਦਅਮਨੀ ਦਾ ਦੌਰ ਰਿਹਾ ਕਿਉਂਕਿ ਚਾਲੀ ਅਮੀਰ ਇੱਕ ਦੂਜੇ ਦੇ ਖਿਲਾਫ ਸਾਜਿਸ਼ਾਂ ਵਿੱਚ ਮਸਰੂਫ ਰਹੇ। ਉਹ ਬਾਦਸ਼ਾਹ ਦੇ ਹੁਕਮ ਨੂੰ ਵੀ ਤਸਲੀਮ ਨਹੀਂ ਕਰਦੇ ਸਨ। ਉਸ ਦੇ ਦੌਰ ਦਾ ਅਹਿਮ ਵਾਕਿਆ ਮੰਗੋਲਾਂ ਦਾ ਲਾਹੌਰ ਉੱਤੇ ਹਮਲਾ ਹੈ। ਮੁਗ਼ਲ ਸਰਦਾਰ ਓਗ਼ਦਾਈ ਖ਼ਾਨ ਨੇ ਗਜ਼ਨੀ ਅਤੇ ਕੰਨੋਜ਼ ਉੱਤੇ ਕਬਜ਼ਾ ਜਮਾ ਲੈਣ ਦੇ ਬਾਅਦ ਆਪਣੇ ਜਰਨੈਲ ਦਾਇਆਰ ਨੂੰ ਲਾਹੌਰ ਹਮਲਾ ਕਰਨ ਲਈ ਰਵਾਨਾ ਕੀਤਾ। ਸੁਲਤਾਨ ਦਿੱਲੀ ਦੇ ਕੋਲ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਸੀ ਉਸ ਦੇ ਅਮੀਰ ਸਾਜਿਸ਼ਾਂ ਵਿੱਚ ਮਸਰੂਫ ਸਨ ਇਸ ਲਈ ਪੰਜਾਬ ਅਤੇ ਲਾਹੌਰ ਦੀ ਰੱਖਿਆ ਸੰਭਵ ਨਹੀਂ ਸੀ। 1240 ਦੇ ਸਿਆਲਾਂ ਵਿੱਚ ਮੰਗੋਲਾਂ ਨੇ ਸਿੰਧ ਵਾਦੀ ਉੱਤੇ ਹਮਲਾ ਕਰ ਦਿੱਤਾ। ਉਹਨਾਂ ਨੇ ਵਸੀਅ ਪੈਮਾਨੇ ਉੱਤੇ ਤਬਾਹੀ ਫੈਲਾਈ ਔਰਤਾਂ, ਬੱਚੇ, ਮਰਦ, ਬੁਢੇ ਸਭ ਉਹਨਾਂ ਦੇ ਜੁਲਮ ਦਾ ਨਿਸ਼ਾਨਾ ਬਣੇ। ਲਾਹੌਰ ਅਤੇ ਇਸ ਦੇ ਆਲੇ ਦੁਆਲੇ ਦੀਆਂ ਸਭਨਾਂ ਬਸਤੀਆਂ ਨੂੰ ਤਬਾਹ ਕਰਨ ਦੇ ਬਾਅਦ ਉਹ ਵਾਪਸ ਚਲੇ ਗਏ। 31 ਦਸੰਬਰ 1241 ਨੂੰ ਮੰਗੋਲ ਜਰਨੈਲ ਦਾਇਆਰ ਇੱਕ ਹਾਦਸੇ ਵਿੱਚ ਮਾਰਿਆ ਗਿਆ। ਬਹਿਰਾਮ ਸ਼ਾਹ ਆਪਣੇ ਰਾਜ ਦੇ ਦੋ ਸਾਲਾ ਦੌਰ ਦੇ ਬਾਅਦ 15 ਮਈ 1242 ਨੂੰ ਆਪਣੀ ਹੀ ਫੌਜ ਦੇ ਹੱਥੋਂ ਮਾਰਿਆ ਗਿਆ। ਇਸ ਦੇ ਮਾਰੇ ਜਾਣ ਦੇ ਬਾਅਦ ਸੁਲਤਾਨ ਰੁਕਨ ਉੱਦੀਨ ਫਿਰੋਜ਼ ਸ਼ਾਹ ਦੇ ਬੇਟੇ ਅਲਾਓ ਉੱਦੀਨ ਮਸਊਦ ਸ਼ਾਹ ਨੇ ਸੱਤਾ ਸੰਭਾਲ ਲਈ।
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Sen, Sailendra (2013). A Textbook of Medieval Indian History. Primus Books. pp. 74–76. ISBN 978-9-38060-734-4.