ਮਾਝੀ
| ਮਾਝੀ | |
|---|---|
| Majhi | |
| ਜੱਦੀ ਬੁਲਾਰੇ | ਮੁੱਖ ਤੌਰ ਉੱਤੇ ਭਾਰਤ ਅਤੇ ਪਾਕਿਸਤਾਨ |
| ਇਲਾਕਾ | ਲਾਹੌਰ, ਅੰਮ੍ਰਿਤਸਰ, ਗਰੁਦਾਸਪੁੁਰ |
ਮੂਲ ਬੁਲਾਰੇ | ਮਝੈਲ |
| ਭਾਸ਼ਾਈ ਪਰਿਵਾਰ | ਹਿੰਦ-ਪਾਕਿਸਤਾਨ
|
| ਬੋਲੀ ਦਾ ਕੋਡ | |
| ਆਈ.ਐਸ.ਓ 639-3 | phr (ਹੋਰ ਉਪਭਾਸ਼ਾਵਾਂ ਸ਼ਾਮਲ ਹਨ) |
![]() | |
ਮਾਝੀ ਇਹ ਪੰਜਾਬੀ ਭਾਸ਼ਾ ਦੀ ਇਕ ਉਪਬੋਲੀ ਹੈ। ਇਹ ਲਾਹੌਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਲਾਇਲਪੁਰ, ਸਿਆਲਕੋਟ, ਰਾਵਲਪਿੰਡੀ, ਕਰਨਾਲ ਆਦਿ ਕਈ ਜਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਹ ਬੋਲੀ ਪੰਜਾਬੀ ਭਾਸ਼ਾ ਦੇ ਕੁਲ ਬੁਲਾਰਿਆਂ ਵਲੋਂ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਬੋਲੀ ਵੀ ਹੈ। ਇਸ ਬੋਲੀ ਨੂੰ ਬੋਲਣ ਵਾਲੀ ਕਿੰਨੀ ਹੀ ਆਬਾਦੀ ੪੭ ਤੋਂ ਬਾਅਦ ਵੱਖ ਵੱਖ ਥਾਂਵਾਂ ਤੇ ਜਾ ਕੇ ਵੱਸ ਚੁੱਕੀ ਹੈ ਇਸ ਲਈ ਇਸ ਦੀ ਕੋਈ ਇਕ ਸਰਹੱਦ ਜਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।
