ਮਾਂਝੀ - ਦਾ ਮਾਉਨਟੇਨ ਮੈਨ

ਭਾਰਤਪੀਡੀਆ ਤੋਂ

ਫਰਮਾ:Infobox film ਮਾਂਝੀ - ਦਾ ਮਾਉਨਟੇਨ ਮੈਨ ਦਸਰਥ ਮਾਂਝੀ[1] ਦੇ ਜੀਵਨ ਤੇ ਆਧਾਰਿਤ ਇੱਕ ਬਾਲੀਵੁੱਡ ਫਿਲਮ ਹੈ। ਦਸਰਥ ਮਾਂਝੀ, ਜਿਸ ਨੂੰ "ਪਰਬਤ ਮਨੁੱਖ" ਵੀ ਕਹਿੰਦੇ ਹਨ, ਗਯਾ, ਬਿਹਾਰ, ਭਾਰਤ ਦੇ ਪਿੰਡ ਗਹਲੋਰ ਦਾ ਇੱਕ ਗਰੀਬ ਕਿਰਤੀ ਸੀ, ਜਿਸਨੇ 22 ਸਾਲ ਤੱਕ ਇਕੱਲੇ ਇੱਕ ਪਹਾੜ ਕੱਟ ਕੇ ਆਪਣੇ ਪਿੰਡ ਲਈ ਰਸਤਾ ਬਣਾਇਆ ਸੀ[2][3]। ਇਸ ਫਿਲਮ ਦਾ ਨਿਰਦੇਸ਼ਨ ਕੇਤਨ ਮਹਿਤਾ ਅਤੇ ਇਸ ਦਾ ਪ੍ਰਦਰਸ਼ਨ ਵਾਇਕੋਮ 18 ਮੋਸ਼ਨ ਪਿਕਚਰ ਅਤੇ ਐਨਐਫਡੀਸੀ ਇੰਡੀਆ ਨੇ ਸਾਂਝੇ ਤੌਰ ਤੇ ਕੀਤਾ।.[4][5][6][7]

ਇਸ ਫਿਲਮ ਵਿੱਚ ਨਵਾਜ਼ੁਦੀਨ ਸਿਦੀਕੀ ਨੇ ਦਸਰਥ ਮਾਂਝੀ ਅਤੇ ਰਾਧਿਕਾ ਆਪਟੇ ਨੇ ਉਸ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਦੁਨੀਆ ਭਰ ਵਿੱਚ 21 ਅਗਸਤ 2015 ਨੂੰ ਰੀਲੀਜ਼ ਹੋਈ। ਇਹ ਫਿਲਮ ਸਿਨੇਮਾ ਘਰਾਂ ਵਿੱਚ ਲੱਗਣ ਤੋਂ ਪਹਿਲਾ ਹੀ 10 ਅਗਸਤ 2015 ਨੂੰ ਇੰਟਰਨੇਟ ਤੇ ਲੀਕ ਹੋ ਗਈ। ਬਾਂਦਰਾ-ਕੁਰਲਾ ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ। 30 ਜੁਲਾਈ 2015 ਨੂੰ ਬਿਹਾਰ ਸਰਕਾਰ ਨੇ ਇਸ ਫਿਲਮ ਨੂੰ ਟੈਕਸ ਫਰੀ ਐਲਾਨ ਕੀਤਾ।

ਹਵਾਲੇ