More actions
ਮਹਿੰਦਰ ਸਾਥੀ 'ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ' ਚਰਚਿਤ ਸ਼ਿਅਰ ਦਾ ਰਚੇਤਾ ਪੰਜਾਬੀ ਗ਼ਜ਼ਲਕਾਰ ਸੀ।[1]
ਮਹਿੰਦਰ ਸਾਥੀ ਦਾ ਜਨਮ ਮੋਗੇ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੇ ਇੱਕ ਕਿਰਤੀ ਪਰਿਵਾਰ ਵਿਚ ਹੋਇਆ ਸੀ। ਰੁਜ਼ਗਾਰ ਦੀ ਤਲਬ ਵਿਚ ਉਹ ਕਸਬਾ ਮੋਗਾ ’ਚ ਆ ਟਿਕਿਆ ਅਤੇ ਫ਼ੈਕਟਰੀਆਂ ’ਚ ਮਿਹਨਤ ਮਜ਼ਦੂਰੀ ਕਰਦਾ ਰਿਹਾ।
ਗ਼ਜ਼ਲ ਸੰਗ੍ਰਹਿ
- ਜਲਾਵਤਨ ਰੁੱਤ ਪਰਤੇਗੀ
- ਜਦੋਂ ਤਕ ਰਾਤ ਬਾਕੀ ਹੈ
- ਪੱਤਝੜ
ਨਮੂਨਾ ਗ਼ਜ਼ਲ
<poem> ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ। ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ।
ਮਿਲੂ ਮਨਸੂਰ ਨੂੰ ਸੂਲੀ, ਤੇ ਵਿਸ਼ ਸੁਕਰਾਤ ਦੇ ਹਿੱਸੇ ਰਹੇਗਾ ਜੁਰਮ ਸੱਚ ਕਹਿਣਾ, ਜਦੋਂ ਤਕ ਰਾਤ ਬਾਕੀ ਹੈ।
ਪਸੀਨੇ ਦੀ ਤਾਂ ਗੱਲ ਛੱਡੋ, ਲਹੂ ਮਜ਼ਦੂਰ ਦਾ ਯਾਰੋ ਇਹ ਸਸਤਾ ਪਾਣੀਓਂ ਰਹਿਣਾ, ਜਦੋਂ ਤਕ ਰਾਤ ਬਾਕੀ ਹੈ।
ਬਣੇਗਾ ਇਸ਼ਕ ਮੇਰਾ ਓਦੋਂ ਤਕ ਬਾਰੂਦ ਦਾ ਖਾਜਾ ਤੇ ਤੇਰੇ ਹੁਸਨ ਨੇ ਵਿਕਣਾ, ਜਦੋਂ ਤਕ ਰਾਤ ਬਾਕੀ ਹੈ।
ਰਗੜ ਮੱਥਾ ਤੂੰ ਮੰਦਰ ਵਿਚ, ਜਾਂ ਮਸਜਿਦ ਵਿਚ ਤੂੰ ਕਰ ਸਿਜਦੇ ਤੇਰੇ ਦੁੱਖਾਂ ਨਹੀਂ ਮਿਟਣਾ, ਜਦੋਂ ਤਕ ਰਾਤ ਬਾਕੀ ਹੈ।
ਹਕੀਕਤ ਤਾਂ ਹੈ ਕਿ ਮਿਰਜ਼ੇ ਗਏ ਮਾਰੇ ਨੇ ਬੰਨ੍ਹ ਬੰਨ੍ਹ ਕੇ ਤੇ ਖ਼ਬਰੀਂ 'ਟਾਕਰਾ ' ਛਪਣਾ, ਜਦੋਂ ਤਕ ਰਾਤ ਬਾਕੀ ਹੈ।
ਹਨੇਰੇ ਦੀ ਅਦਾਲਤ ਵਿਚ, ਹੈ ਕੀ ਫ਼ਰਿਆਦ ਦਾ ਫ਼ਾਇਦਾ ਤੂੰ ਕਰ ਸੰਗਰਾਮ ਐ ਸਜਣਾ, ਜਦੋਂ ਤਕ ਰਾਤ ਬਾਕੀ ਹੈ।
ਮੇਰਾ ਮੱਥਾ ਰਹੂ ਭੱਥਾ ਇਹ ਬਣਿਆਂ ਰੋਹ ਦੇ ਤੀਰਾਂ ਦਾ ਨਹੀਂ ਇਸ ਤਿਊੜੀ ਨੇ ਮਿਟਣਾ, ਜਦੋਂ ਤਕ ਰਾਤ ਬਾਕੀ ਹੈ
ਲੜਨਗੇ ਨਾਲ ਤੇਰੇ ਐ ਹਨੇਰੇ ! ਅੰਤ ਤਕ 'ਸਾਥੀ ' ਇਨਾਂ ਨਈਂ ਚੈਣ ਸੰਗ ਬਹਿਣਾ, ਜਦੋਂ ਤਕ ਰਾਤ ਬਾਕੀ ਹੈ।</poem>
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "'ਮਸ਼ਾਲਾਂ ਬਾਲ ਕੇ ਚੱਲਣਾ' ਦਾ ਹੋਕਾ ਦੇਣ ਵਾਲੇ ਮਹਿੰਦਰ ਸਾਥੀ ਨਹੀਂ ਰਹੇ". www.deshclick.com. Retrieved 2021-05-16.