More actions
ਫਰਮਾ:Infobox Hindu temple ਭੋਜੇਸ਼ਵਰ ਮੰਦਰ ( ਜਿਹਨੂੰ ਭੋਜਪੁਰ ਮੰਦਰ ਵੀ ਕਹਿੰਦੇ ਹਨ) ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਲੱਗਭੱਗ 30 ਕਿਲੋਮੀਟਰ ਦੂਰ ਸਥਿਤ ਭੋਜਪੁਰ ਨਾਮਕ ਪਿੰਡ ਵਿੱਚ ਬਣਿਆ ਇੱਕ ਹਿੰਦੂ ਮੰਦਰ ਹੈ। ਇਹ ਮੰਦਰ ਬੇਤਵਾ ਨਦੀ ਦੇ ਤਟ ਤੇ ਵਿੰਧਿਆ ਪਰਬਤ ਲੜੀਆਂ ਦੇ ਵਿਚਕਾਰ ਇੱਕ ਪਹਾੜੀ ’ਤੇ ਵੱਸਿਆ ਹੈ। ਮੰਦਰ ਦੀ ਉਸਾਰੀ ਅਤੇ ਇਹਦੇ ਸ਼ਿਵਲਿੰਗ ਦੀ ਸਥਾਪਨਾ ਧਾਰ ਦੇ ਪ੍ਰਸਿੱਧ ਪਰਮਾਰ ਰਾਜਾ ਭੋਜ (1010 - 1053) ਨੇ ਕਰਵਾਈ ਸੀ। ਉਹਨਾਂ ਦੇ ਨਾਂ ਤੇ ਹੀ ਇਹਨੂੰ ਭੋਜਪੁਰ ਮੰਦਰ ਜਾਂ ਭੋਜੇਸ਼੍ਵਰ ਮੰਦਰ ਵੀ ਆਖਿਆ ਜਾਂਦਾ ਹੈ, ਹਾਲਾਂਕਿ ਕੁੱਝ ਦੰਤਕਥਾਵਾਂ ਮੁਤਾਬਕ ਇਹ ਥਾਂ ਦੇ ਮੂਲ ਮੰਦਰ ਦੀ ਸਥਾਪਨਾ ਪਾਂਡਵਾਂ ਵੱਲੋਂ ਮੰਨੀ ਜਾਂਦੀ ਹੈ। ਇਹਨੂੰ "ਉੱਤਰੀ ਭਾਰਤ ਦਾ ਸੋਮਨਾਥ" ਵੀ ਕਿਹਾ ਜਾਂਦਾ ਹੈ। ਇੱਥੇ ਦੇ ਸ਼ਿਲਾ ਲੇਖਾਂ ਤੋਂ 11ਵੀਂ ਸਦੀ ਦੀ ਹਿੰਦੂ ਮੰਦਰ ਉਸਾਰੀ ਦੇ ਆਰਕੀਟੈਕਚਰ ਦੀ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਪੱਤਾ ਚੱਲਦਾ ਹੈ ਕਿ ਗੁੰਬਦ ਦੀ ਵਰਤੋਂ ਭਾਰਤ ਵਿੱਚ ਇਸਲਾਮ ਦੇ ਆਗਮਨ ਤੋਂ ਪਹਿਲਾ ਵੀ ਹੁੰਦੀ ਰਹੀ ਸੀ। ਇਹ ਅਧੂਰੇ ਮੰਦਰ ਮੁਕੰਮਲ ਬਣਾਉਣ ਦੀ ਯੋਜਨਾ ਨੂੰ ਨੇੜੇ ਵਾਲੀਆਂ ਪੱਥਰ-ਸ਼ਿਲਾਵਾਂ ਤੇ ਉੱਕਰਿਆ ਗਿਆ ਹੈ। ਇਹਨਾਂ ਨਕਸ਼ਾ ਡਾਇਆਗ੍ਰਾਮਾਂ ਮੁਤਾਬਕ ਇੱਥੇ ਇੱਕ ਸ਼ਾਨਦਾਰ ਮੰਦਰ ਕੈਂਪਸ ਬਣਾਉਣ ਦੀ ਯੋਜਨਾ ਸੀ, ਜਿਹਦੇ ਵਿੱਚ ਢੇਰਾਂ ਹੋਰ ਮੰਦਰ ਵੀ ਬਣਾਏ ਜਾਣ ਵਾਲ਼ੇ ਸਨ। ਇਹਦੇ ਸਫਲਤਾਪੂਰਕ ਮੁਕੰਮਲ ਹੋ ਜਾਣ ਤੇ ਇਹ ਮੰਦਰ ਕੈਂਪਸ ਭਾਰਤ ਦੇ ਸਭ ਤੋਂ ਵੱਡੇ ਮੰਦਰ ਕੈਂਪਸਾਂ ਵਿੱਚੋਂ ਇੱਕ ਬਣ ਗਿਆ। ਮੰਦਰ ਕੈਂਪਸ ਨੂੰ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਵੱਲੋਂ ਰਾਸ਼ਟਰੀ ਅਹਿਮੀਅਤ ਦਾ ਸਮਾਰਕ ਦੇ ਤੌਰ 'ਤੇ ਪਛਾਣਿਆ ਗਿਆ ਹੈ ਅਤੇ ਇਹਦਾ ਮੁਰੰਮਤ ਕਾਰਜ ਕਰਕੇ ਇਹਨੂੰ ਫਿਰ ਤੋਂ ਉਹੀ ਰੂਪ ਦੇਣ ਦੀ ਕਾਮਿਆਬ ਕੋਸ਼ਿਸ਼ ਕੀਤੀ ਗਈ। ਮੰਦਰ ਦੇ ਬਾਹਰ ਲੱਗੇ ਪੁਰਾਤੱਤਵ ਵਿਭਾਗ ਦੇ ਸ਼ਿਲਾ ਲੇਖ ਮੁਤਾਬਕ ਇਹ ਮੰਦਰ ਦਾ ਸ਼ਿਵਲਿੰਗ ਭਾਰਤ ਦੇ ਮੰਦਰਾਂ ਵਿੱਚ ਸਭ ਤੋਂ ਉੱਚਾ ਅਤੇ ਵਿਸ਼ਾਲ ਸ਼ਿਵਲਿੰਗ ਹੈ। ਇਸ ਮੰਦਰ ਦਾ ਪ੍ਰਵੇਸ਼ ਦੁਆਰ ਵੀ ਕਿਸੇ ਹਿੰਦੂ ਭਵਨ ਦੇ ਦਰਵਾਜ਼ਿਆਂ ਵਿੱਚੋਂ ਸਭ ਤੋਂ ਵੱਡਾ ਹੈ। ਮੰਦਰ ਦੇ ਨੇੜੇ ਹੀ ਇਸ ਮੰਦਰ ਨੂੰ ਸਮਰਪਿਤ ਇੱਕ ਪੁਰਾਤੱਤਵ ਅਜਾਇਬ ਘਰ ਵੀ ਬਣਿਆ ਹੈ। ਮਹਾਂ ਸ਼ਿਵਰਾਤਰੀ ਦੇ ਮੌਕੇ ਤੇ ਸਟੇਟ ਗੌਰਮਿੰਟ ਵੱਲੋਂ ਇੱਥੇ ਹਰ ਸਾਲ ਭੋਜਪੁਰ ਉਤਸਵ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਇਤਿਹਾਸ
ਮਿਥਿਹਾਸਿਕ ਰਾਏ
ਇਸ ਰਾਏ ਮੁਤਾਬਕ ਮਾਤਾ ਕੁੰਦੀ ਵੱਲੋਂ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਪਾਂਡਵਾਂ ਨੇ ਇਸ ਮੰਦਰ ਦੀ ਉਸਾਰੀ ਇੱਕ ਰਾਤ ਵਿੱਚ ਹੀ ਪੂਰੀ ਕਰਨ ਦਾ ਸੰਕਲਪ ਲਿਆ ਜਿਹੜਾ ਪੂਰਾ ਨਹੀਂ ਹੋ ਸਕਿਆ। ਇਸ ਕਰਕੇ ਇਹ ਮੰਦਰ ਅੱਜ ਤੱਕ ਅਧੂਰਾ ਹੈ।[1][2]
ਇਤਿਹਾਸਕ ਰਾਏ
ਇਹ ਰਾਏ ਮੁਤਾਬਕ ਅਜਿਹੀ ਮਾਨਤਾ ਹੈ ਕਿ ਮੰਦਰ ਦੀ ਉਸਾਰੀ, ਕਲਾ ਅਤੇ ਆਰਕੀਟੈਕਚਰ ਦੇ ਮਹਾਨ ਰੱਖਿਅਕ ਮੱਧ-ਭਾਰਤ ਦੇ ਪਰਮਾਰ ਵੰਸ਼ੀ ਰਾਜਾ ਭੋਜਦੇਵ ਨੇ 11ਵੀਂ ਸਦੀ ਵਿੱਚ ਕਰਵਾਈ।[1][3][4][5] ਪਰੰਪਰਾਵਾਂ ਅਤੇ ਵੱਖ ਵੱਖ ਮਾਨਤਾਵਾਂ ਮੁਤਾਬਕ ਉਹਨਾਂ ਨੇ ਹੀ ਭੋਜਪੁਰ ਅਤੇ ਹੁਣ ਟੁੱਟੀ ਹੋਈ ਇੱਕ ਡੈਮ ਦੀ ਉਸਾਰੀ ਵੀ ਕਰਵਾਈ।ਫਰਮਾ:Sfn ਮੰਦਰ ਦੀ ਉਸਾਰੀ ਕਦੇ ਪੂਰੀ ਨਹੀਂ ਹੋ ਪਾਈ, ਇਸ ਲਈ ਇੱਥੇ ਇੱਕ ਫਾਊਂਡੇਸ਼ਨ ਪੱਥਰ ਜਾਂ ਬੁਨਿਆਦੀ ਚਿੰਨ੍ਹ ਦੀ ਗੈਰ ਹਾਜ਼ਰੀ ਹੈ। ਅਜੇ ਵੀ ਇਸ ਇਲਾਕੇ ਦਾ ਨਾਂ ਭੋਜਪੁਰ ਹੀ ਹੈ ਜਿਹੜੇ ਰਾਜਾ ਭੋਜ ਦੇ ਨਾਂ ਦੇ ਨਾਲ਼ ਹੀ ਜੁੜਿਆ ਹੈ।[6] ਕੁੱਝ ਮਾਨਤਾਵਾਂ ਅਨੁਸਾਰ ਇਹ ਮੰਦਰ ਦੀ ਉਸਾਰੀ ਇੱਕ ਹੀ ਰਾਤ ਵਿੱਚ ਹੋਣਾ ਚਾਹੀਦੀ ਸੀ ਪਰ ਇਹਦੀ ਛੱਤ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਸਵੇਰਾ ਹੋ ਗਿਆ, ਇਸ ਲਈ ਕੰਮ ਅਧੂਰਾ ਰਹਿ ਗਿਆ।[1]
ਰਾਜਾ ਭੋਜ ਵੱਲੋਂ ਉਸਾਰੀ ਦੀ ਮਾਨਤਾ ਨੂੰ ਥਾਂ ਦੇ ਦਸਤਕਾਰੀ ਕੰਮ ਤੋਂ ਵੀ ਹਿਮਾਇਤ ਮਿਲਦੀ ਹੈ, ਜਿਹਨਾਂ ਦੀ ਕਾਰਬਨ ਉਮਰ ਗਿਣਤੀ ਇਹਨਾਂ ਨੂੰ 11ਵੀਂ ਸਦੀ ਦਾ ਹੀ ਤਸਦੀਕ ਕਰਦੀ ਹੈ।ਫਰਮਾ:Sfn ਭੋਜਪੁਰ ਦੇ ਨੇੜੇ ਇੱਕ ਜੈਨ ਮੰਦਰ ਵਿੱਚ, ਜਿਹਦੇ ਉੱਤੇ ਉਹਨਾਂ ਦਸਤਕਾਰੀ ਦੇ ਪਛਾਣ ਨਿਸ਼ਾਨ ਹਨ, ਜਿਹਨਾਂ ਦੇ ਉੱਤੇ ਇਸ ਸ਼ਿਵ ਮੰਦਰ ਅਧਾਰਿਤ ਹੈ; ਉਹਨਾਂ ਦੇ ਉੱਤੇ 1035 ਈ ਦੀ ਹੀ ਉਸਾਰੀ ਤਾਰੀਖ ਅੰਕਿਤ ਹੈ। ਵੱਖਰੇ ਸਾਹਿਤਿਕ ਕੰਮਾਂ ਤੋਂ ਇਲਾਵਾ, ਇੱਥੇ ਇਤਿਹਾਸਕ ਸਬੂਤ ਵੀ ਸਾਲ 1035 ਈ ਵਿੱਚ ਰਾਜਾ ਭੋਜ ਦੇ ਸ਼ਾਸਨ ਦੀ ਪੁਸ਼ਟੀ ਕਰਦੇ ਹਨ। ਰਾਜਾ ਭੋਜ ਵੱਲੋਂ ਜਾਰੀ ਕੀਤੇ ਗਏ ਮੋਦਸ ਕਾਪਰ ਸ਼ੀਟ (ਤਾਮਰ ਪੱਤਰ 1010-11 ਈ), ਉਹਨਾਂ ਦੇ ਰਾਜਕਵਿ ਦਸ਼ਬਾਲ ਰਚਿਤ ਚਿੰਤਾਮਨੀ ਸਾਰਣਿਕਾ (1055 ਈ) ਆਦਿ ਇਸ ਪੁਸ਼ਟੀ ਦੇ ਹਾਮੀ ਹਨ। ਇਹ ਮੰਦਰ ਦੇ ਨੇੜੇ ਵਾਲੇ ਇਲਾਕਿਆਂ ਦੇ ਵਿੱਚ ਕਦੇ ਤਿੰਨ ਡੈਮ ਅਤੇ ਇੱਕ ਸਰੋਵਰ ਹੋਇਆ ਕਰਦੇ ਸਨ। ਇੰਨ੍ਹੇ ਵੱਡੇ ਸਰੋਵਰ ਅਤੇ ਤਿੰਨ ਵੱਡੀਆਂ ਡੈਮਾਂ ਦੀ ਉਸਾਰੀ ਕੋਈ ਤਾਕਤਵਰ ਰਾਜਾ ਹੀ ਕਰਵਾ ਸਕਦੀ ਸੀ। ਪੁਰਾਤੱਤਵ ਵਿਗਿਆਨੀ ਕਿਰੀਟ ਮਨਕੋਡੀ ਇਹ ਮੰਦਰ ਦੇ ਉਸਾਰੀ ਕਾਲ਼ ਨੂੰ ਰਾਜਾ ਭੋਜ ਦੇ ਸ਼ਾਸਨ ਦੇ ਦੂਜੇ ਅੱਧ ਦੌਰਾਨ, ਲੱਗਭੱਗ 11ਵੀਂ ਸਦੀ ਦੇ ਵਿਚਕਾਰ ਦਾ ਦੱਸਦੇ ਹਨ।ਫਰਮਾ:Sfn
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 1.2 शिवजी का ऐसा मन्दिर, जिसका निर्माण सुबह होने के कारण रह गया अधूरा। समाचार-इण्डिया।१६-०९-२०१४
- ↑ "भोजेश्वर नाथ का अनोखा है यह मन्दिर" (in ਹਿੰਦੀ ਬੋਲੀ). हिन्दी रसायन.
- ↑ "भोजपुर" (एचटीएम) (in ਹਿੰਦੀ ਬੋਲੀ). इंदिरा गाँधी राष्ट्रीय कला केन्द्र.
- ↑ "भोजपुर" (in ਹਿੰਦੀ ਬੋਲੀ). रायसेन कृषि उपज मंडी समिति.
- ↑ राजा भोज ने कराया था केदारनाथ मन्दिर का निर्माण।वेबदुनिया।अनिरुद्ध जोशी 'शतायु'|अभिगमन तिथि:६-०२-२०१७
- ↑ विलिस, माइकल (२००१). "Inscriptions from Udayagiri: locating domains of devotion, patronage and power in the eleventh century". साउथ इण्डियन स्टडीज़ (in ਅੰਗ੍ਰੇਜੀ ਬੋਲੀ). १७ (१): ४१–५३. Check date values in:
|date=
(help)