ਫਰਮਾ:Infobox language ਭੋਜਪੁਰੀ ਇੱਕ ਭਾਰਤੀ ਭਾਸ਼ਾ ਹੈ ਜੋ ਭਾਰਤ ਦੇ ਬਿਹਾਰ ਸੂਬੇ ਵਿੱਚ ਬੋਲੀ ਜਾਂਦੀ ਹੈ। ਇਹ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਬੋਲੀ ਬਿਹਾਰ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੁਆਂਢੀ ਦੇਸ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ। ਭਾਸ਼ਾਈ ਪਰਵਾਰ ਦੇ ਪੱਧਰ ਉੱਤੇ ਇਹ ਇੱਕ ਆਰੀਆ ਭਾਸ਼ਾ ਹੈ। ਭੋਜਪੁਰੀ ਆਪਣੀ ਸ਼ਬਦਾਵਲੀ ਲਈ ਮੁੱਖ ਤੌਰ 'ਤੇ ਸੰਸਕ੍ਰਿਤ ਅਤੇ ਹਿੰਦੀ ਉੱਤੇ ਨਿਰਭਰ ਹੈ ਕੁੱਝ ਸ਼ਬਦ ਇਸਨੇ ਉਰਦੂ ਕੋਲੋਂ ਵੀ ਉਧਾਰ ਲਏ ਹਨ।

ਬੋਲਣ ਵਰਤਣ ਵਾਲਿਆਂ ਦੀ ਗਿਣਤੀ

ਭੋਜਪੁਰੀ ਜਾਣਨ - ਸਮਝਣ ਵਾਲਿਆਂ ਦਾ ਵਿਸਥਾਰ ਸੰਸਾਰ ਦੇ ਸਾਰੇ ਮਹਾਂਦੀਪਾਂ ਉੱਤੇ ਹੈ ਜਿਸਦਾ ਕਾਰਨ ਬਰਤਾਨਵੀ ਰਾਜ ਦੇ ਦੌਰਾਨ ਉੱਤਰੀ ਭਾਰਤ ਤੋਂ ਅੰਗਰੇਜਾਂ ਦੁਆਰਾ ਲੈ ਜਾਏ ਗਏ ਮਜਦੂਰ ਹਨ ਜਿਹਨਾਂ ਦੇ ਵੰਸ਼ਜ ਹੁਣ ਜਿੱਥੇ ਉਹਨਾਂ ਦੇ ਪੂਰਵਜ ਗਏ ਸਨ ਉਥੇ ਹੀ ਵਸ ਗਏ ਹਨ। ਇਨ੍ਹਾਂ ਵਿੱਚ ਸੂਰੀਨਾਮ, ਗੁਯਾਨਾ, ਤਰਿਨੀਦਾਦ ਅਤੇ ਟੋਬੈਗੋ, ਫਿਜੀ ਆਦਿ ਦੇਸ਼ ਪ੍ਰਮੁੱਖ ਹਨ। ਭਾਰਤ ਦੇ ਜਨਗਣਨਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 3 .3 ਕਰੋੜ ਲੋਕ ਭੋਜਪੁਰੀ ਬੋਲਦੇ ਹਨ। ਪੂਰੇ ਸੰਸਾਰ ਵਿੱਚ ਭੋਜਪੁਰੀ ਜਾਣਨ ਵਾਲਿਆਂ ਦੀ ਗਿਣਤੀ ਲਗਭਗ 5 ਕਰੋੜ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ