ਬਲਜਿੰਦਰ ਨਸਰਾਲੀ

ਭਾਰਤਪੀਡੀਆ ਤੋਂ

ਫਰਮਾ:Infobox writer ਬਲਜਿੰਦਰ ਨਸਰਾਲੀ (ਜਨਮ 13 ਜਨਵਰੀ 1969) ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਘਸਿਆ ਹੋਇਆ ਆਦਮੀ[1] ਉਸਦੀ ਚਰਚਿਤ ਕਹਾਣੀ ਹੈ, ਜਿਸ ਤੇ ਅਧਾਰਿਤ ਸੈਮੂਅਲ ਜੌਹਨ ਦਾ ਇਸੇ ਨਾਮ ਦਾ ਨੁੱਕੜ ਨਾਟਕ ਪੰਜਾਬ ਵਿੱਚ ਅਤੇ ਕੈਨੇਡਾ ਵਿੱਚ ਵੀ ਸੈਂਕੜੇ ਵਾਰ ਖੇਡਿਆ ਗਿਆ।

ਜੀਵਨ ਵੇਰਵੇ

ਬਲਜਿੰਦਰ ਦਾ ਪਿੰਡ ਨਸਰਾਲੀ (ਲੁਧਿਆਣਾ ਜ਼ਿਲ੍ਹਾ) ਹੈ। ਉਸਦਾ ਬਚਪਨ ਉਥੇ ਹੀ ਬੀਤਿਆ। ਪਿੰਡ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਕੀਤੀ ਅਤੇ ਅਗਲੀ ਪੜ੍ਹਾਈ ਪਹਿਲਾਂ ਖੰਨੇ ਅਤੇ ਫੇਰ ਪਟਿਆਲਾ ਤੋਂ ਕੀਤੀ। ਪਿੰਡ ਦੇ ਸਕੂਲ ਵਿੱਚ ਪੰਜਾਬੀ ਨਾਵਲਕਾਰ ਕਰਮਜੀਤ ਕੁੱਸਾ ਉਹਦਾ ਅਧਿਆਪਕ ਸੀ ਅਤੇ ਉਸ ਕੋਲੋਂ ਉਸਨੂੰ ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਲੱਗੀ।

ਰਚਨਾਵਾਂ

ਨਾਵਲ

  • ਹਾਰੇ ਦੀ ਅੱਗ (1990)[2]
  • ਵੀਹਵੀਂ ਸਦੀ ਦੀ ਆਖ਼ਰੀ ਕਥਾ'(2004,2014)

ਕਹਾਣੀ ਸੰਗ੍ਰਹਿ

  • ਡਾਕਖਾਨਾ ਖਾਸ (1995)[3]
  • ਔਰਤ ਦੀ ਸ਼ਰਨ ਵਿੱਚ

ਹੋਰ

  • ਸੱਭਿਆਚਾਰ ਸ਼ਾਸਤਰ (2006)
  • ਪੰਜਾਬੀ ਸਿਨੇਮਾ ਅਤੇ ਸਾਹਿਤ (2010)
  • ਫਾਂਸੀ ਦੇ ਫੰਦੇ ਤੱਕ - ਸੰਪਾਦਨ ਅਤੇ ਅਨੁਵਾਦ (2010)
  • ਅੰਬਰ ਪਰੀਆਂ

ਹਵਾਲੇ