ਪੰਜਾਬ ਸਕਿਲ ਡਿਵਲਪਮੈਂਟ ਮਿਸ਼ਨ

ਭਾਰਤਪੀਡੀਆ ਤੋਂ

ਫਰਮਾ:Infobox government agency ਪੰਜਾਬ ਹੁਨਰ ਵਿਕਾਸ ਮਿਸ਼ਨ ਫਰਮਾ:En ਨੂੰ ਪੰਜਾਬ, ਭਾਰਤ ਸਰਕਾਰ ਨੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮਾਂ ਦੀ ਗਤੀ ਵਿੱਚ ਤੇਜ਼ੀ ਲਿਆਉਣ ਲਈ ਨੋਡਲ ਅਦਾਰੇ ਦੇ ਤੌਰ 'ਤੇ ਥਾਪਿਆ ਹੈ। ਇਸ ਅਧੀਨ ਮੁੱਖ ਸਕੀਮਾਂ ਹਨ:

ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ DDU-GKY

ਕੌਮੀ ਸ਼ਹਿਰੀ ਰੋਟੀ ਰੋਜ਼ੀ ਮਿਸ਼ਨ NULM

ਖ਼ੂਬੀਆਂ:[1]

  • ਇਸ ਮਿਸ਼ਨ ਅਧੀਨ EST&P ਹੁਨਰ ਸਿਖਲਾਈ ਤੇ ਸਥਾਪਿਤੀ ਦੁਆਰਾ ਅਧੀਨ ਸ਼ਹਿਰੀ ਗ਼ਰੀਬਾਂ(ਗਰੀਬੀ ਰੇਖਾ ਤੋਂ ਥੱਲੇ) BPL ਨੂੰ ਰੁਜ਼ਗਾਰ ਯਾ ਨੌਕਰੀ ਉਪਲਬਧ ਕਰਾਉਣਾ ਹੈ।(BPL ਨੂੰ ਭਾਰਤ ਵਿੱਚ ਭੂਰੇ ਰੰਗ ਦਾ ਰਾਸ਼ਨ ਕਾਰਡ ਦਿੱਤਾ ਹੈ, ਰੰਗਾਨਾਥਨ ਕਮੇਟੀ ਰਿਪੋਰਟ ਮੂਜਬ ਔਸਤਨ 47 ਰੁਪਏ ਰੁਜ਼ਾਨਾ ਪ੍ਰਤੀ ਵਿਅਕਤੀ ਖਰਚ ਵਾਲਾ ਸ਼ਹਿਰੀ[2][3],ਜਿਸ ਦਾ ਸਲਾਨਾ 5 ਜੀਆਂ ਦੇ ਔਸਤਨ ਪਰਵਾਰ ਦਾ 67536 ਰੁਪਏ ਲਗਭਗ ਬਣਦਾ ਹੈ)
  • ਔਰਤਾਂ ਲਈ 30% ਅੰਗਹੀਣ ਲਈ 3% ਤੇ ਪਛੜੀਆਂ ਸ਼੍ਰੇਣੀਆਂ /ਜਾਤੀਆਂ ਲਈ ਜਨ ਸੰਖਿਆ ਦੇ ਅਨੁਪਾਤ ਵਿੱਚ, ਘੱਟ ਗਿਣਤੀਆਂ ਲਈ 15% ਰਾਖਵੇਂਕਰਨ ਦਾ ਪ੍ਰਾਵਿਧਾਨ ਹੈ।
  • ਕੋਰਸ ਲਗਭਗ 400/430 ਘੰਟੇ ਤਿੰਨ ਮਹੀਨਿਆਂ ਦੇ ਕਾਲ ਦੌਰਾਨ ਸਿਖਲਾਈ ਦੇਣ ਵਾਲਾ ਹੁੰਦਾ ਹੈ।
  • ਕਿਸੇ ਸਿਖਲਾਈ ਪ੍ਰੋਗਰਾਮ ਤੇ ਸਰਕਾਰ ਨੇ ਵੱਧ ਤੋਂ ਵੱਧ 15000 / 18000 ਰੁਪਏ ਖ਼ਰਚਾ ਕਰਨਾ ਹੈ ਜਿਸ ਵਿੱਚ ਕੋਰਸ ਫ਼ੀਸ, ਸਨਦੀਨਰਨ ਫ਼ੀਸ ਅਤੇ ਸਿੱਖਿਆਰਥੀ ਨੂੰ ਸਨਦ ਹਾਸਲ ਕਰਨ ਤੇ ਦਿੱਤਾ ਜਾਣ ਵਾਲਾ ਇਨਾਮ ਸ਼ਾਮਲ ਹੈ।[4] ਇਸ ਤੋਂ ਵੱਧ ਫ਼ੀਸ ਵਾਲੇ ਕੋਰਸ ਦਾ ਖ਼ਰਚਾ ਸਿੱਖਿਆਦਾਇਕ ਨੂੰ ਕੋਲ਼ੋਂ ਕਰਨ ਦਾ ਪ੍ਰਾਵਿਧਾਨ ਹੈ।
  • ਸਿੱਖਿਆਰਥੀਆਂ ਨੂੰ ਆਪਣਾ ਦਾਖਲਾ ਇਰਾਦਾ ਪੰਜਾਬ ਸਕਿਲ ਡਿਵਲਪਮੈਂਟ ਸਾਈਟ ਤੇ ਔਨਲਾਈਨ[5], ਜਾਂ ਸਿੱਖਿਆ ਦਾਤਾ ਕੋਲ ਆਪਣੀ ਹੁਣ ਤੱਕ ਕੀਤੀ ਪੜ੍ਹਾਈ, BPL ਸਥਿਤੀ, ਰਿਹਾਈਸ਼ੀ ਪਤਾ ਤੇ ਹੋਰ ਸੰਪਰਕ ਸਾਧਨਾਂ ਦੀ ਜਾਣਕਾਰੀ ਦੇ ਕੇ ; ਦਰਜ ਕਰਵਾਣ ਦਾ ਪ੍ਰਾਵਿਧਾਨ ਹੈ।

ਇਸ ਸਕੀਮ ਅਨੁਸਾਰ ਪੰਜਾਬ ਦੇ ਕਈ ਜਿੱਲ੍ਹਿਆਂ ਵਿੱਚ ਸਿਖਲਾਈ ਕੇਂਦਰਾਂ ਨੂੰ ਮਨਜ਼ੂਰੀ[6] ਦਿੱਤੀ ਗਈ ਹੈ ਜਿਹਨਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੋਜਿਸਟਿਕਸ ਸੈਕਟਰ ਦਾ ਇਨਵੈਂਟਰੀ ਕਲਰਕ ਕੋਰਸ ਜਾਰੀ ਹੈ।[7]

ਇਮਾਰਤਾਂ ਤੇ ਹੋਰ ਉਸਾਰੀ ਕਾਮਿਆਂ ਲਈ BOCW

ਪੂਰਵ ਸਿੱਖਿਅਤਾਂ ਦੀ ਮਾਨਤਾ RPL

ਹਵਾਲੇ