Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪੰਜਾਬੀ ਸੂਬਾ ਅੰਦੋਲਨ

ਭਾਰਤਪੀਡੀਆ ਤੋਂ

ਪੰਜਾਬੀ ਸੂਬਾ ਲਹਿਰ ਭਾਰਤ ਦੇ ਸਾਬਕਾ ਪੂਰਬੀ ਪੰਜਾਬ ਰਾਜ ਵਿੱਚ 1950ਵਿਆਂ ਵਿੱਚ ਇੱਕ ਪੰਜਾਬੀ-ਬਹੁਗਿਣਤੀ ਸੂਬੇ ਦੀ ਰਚਨਾ ਦੇ ਉਦੇਸ਼ ਲਈ ਅਕਾਲੀ ਦਲ ਦੀ ਅਗਵਾਈ ਵਿੱਚ ਚਲਿਆ ਅੰਦੋਲਨ ਸੀ। ਇਸ ਦੇ ਨਤੀਜੇ ਵਜੋਂ ਪੰਜਾਬੀ-ਬਹੁਗਿਣਤੀ ਪੰਜਾਬ ਰਾਜ, ਹਿੰਦੀ-ਬਹੁਗਿਣਤੀ ਹਰਿਆਣਾ ਰਾਜ ਅਤੇ ਸੰਘੀ ਖੇਤਰ ਚੰਡੀਗੜ੍ਹ ਦੇ ਗਠਨ ਵਿੱਚ ਨਿਕਲਿਆ। ਲਹਿਰ ਨਤੀਜੇ ਦੇ ਤੌਰ ਤੇ ਪੂਰਬੀ ਪੰਜਾਬ ਦੇ ਕੁਝ ਪਹਾੜੀ ਬਹੁਗਿਣਤੀ ਹਿੱਸੇ ਹਿਮਾਚਲ ਪ੍ਰਦੇਸ਼ ਨਾਲ ਵੀ ਮਿਲਾ ਦਿੱਤੇ ਗਏ।

ਪਿਛੋਕੜ

 ਭਾਰਤ ਅਤੇ ਪਾਕਿਸਤਾਨ ਵਿੱਚ ਜੱਦੀ ਪੰਜਾਬੀ ਬੋਲਣ ਵਾਲਿਆਂ ਦੀ ਵੰਡ ਦਰਸਾਉਂਦਾ ਇੱਕ ਨਕਸ਼ਾ

1950ਵਿਆਂ ਵਿੱਚ, ਭਾਰਤ ਭਰ ਦੇ ਭਾਸ਼ਾਈ ਸਮੂਹਾਂ ਨੇ ਅੱਡ ਅੱਡ ਰਾਜਾਂ ਦੀ ਮੰਗ ਕੀਤੀ, ਜਿਸ ਦਾ ਨਤੀਜਾ ਦਸੰਬਰ 1953 ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਵਿੱਚ ਨਿਕਲਿਆ। ਉਸ ਸਮੇਂ ਭਾਰਤ ਦੇ ਪੰਜਾਬ ਰਾਜ ਵਿੱਚ ਅਜੋਕੇ ਰਾਜ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ (ਕੁਝ ਹਿੱਸੇ) ਨਾਲੇ ਚੰਡੀਗੜ੍ਹ ਸ਼ਾਮਲ ਸਨ। ਇਸ ਹਿੰਦੂ-ਬਹੁਗਿਣਤੀ ਵਾਲੇ ਪੰਜਾਬ ਦੀ ਵੱਡੀ ਗਿਣਤੀ ਵਿੱਚ ਸਿੱਖ ਰਹਿੰਦੇ ਸਨ।

ਅਕਾਲੀ ਦਲ, ਸਿੱਖ-ਦਬਦਬੇ ਵਾਲੀ ਸਿਆਸੀ ਪਾਰਟੀ, ਜੋ ਮੁੱਖ ਤੌਰ ਤੇ ਪੰਜਾਬ ਵਿੱਚ ਸਰਗਰਮ ਸੀ, ਪੰਜਾਬੀ ਸੂਬਾ ("ਪੰਜਾਬੀ ਸੂਬੇ") ਬਣਾਉਣ ਦੀ ਮੰਗ ਉਠਾਈ। ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਰਗੇ ਇਹ ਆਗੂ ਧਾਰਮਿਕ ਤੌਰ ਤੇ ਭਾਵੇਂ ਕੁਝ ਹੱਦ ਤੱਕ ਸਮਝ ਰਖਦੇ ਸਨ ਪਰ ਦੀ ਰਾਜਨੀਤੀ ਦੀ ਡੂੰਘੀ ਸਮਝ ਨਾਂ ਹੋਣ ਕਰਕੇ ਸਮੇਂ ਦੀ ਸਰਕਾਰ ਵੱਲੋਂ ਕੁਟਿਲਤਾ ਭਰਪੂਰ ਚੱਲੀ ਚਾਲ ਨੂੰ ਨਾਂ ਸਮਝ ਸਕੇ ਅਤੇ ਪੰਜਾਬ ਦੇ 3 ਟੋਟੇ ਕਰਵਾ ਬੈਠੇ ਨ ਵੰਬਰ 1966 ਵਿੱਚ ਇੰਦਰਾ ਗਾਂਧੀ ਨੇ ਭਾਸ਼ਾਈ ਆਧਾਰ ਉੱਤੇ ਪੰਜਾਬੀ ਸੂਬੇ ਦੇ ਗਠਨ ਦਾ ਐਲਾਨ ਕਰ ਦਿੱਤਾ। ਇਸ ਨੂੰ ਤੋੜ ਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਸੂਬੇ ਬਣਾ ਦਿੱਤੇ ਗਏ।[1]

ਪੰਜਾਬੀ ਬੋਲਦੇ ਸੂਬੇ ਦੀ ਹੱਦਬੰਦੀ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਨਾਲ ਨਿਆਂ ਨਹੀਂ ਕੀਤਾ। ਸਰਕਾਰ ਨੇ ਨਵੇਂ ਪੰਜਾਬ ਦੀ ਹੱਦ ਬੰਦੀ ਕਰਣ ਵਾਸਤੇ ਪੰਜਾਬੀ ਭਾਸ਼ਾ ਨੂੰ ਅਧਾਰ ਬਣਾਇਆ, ਜਿਸ ਵਿੱਚ ਇਹ ਸੁਝਾ ਦਿੱਤੇ ਗਏ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਦਿੱਤੇ ਜਾਣ ਅਤੇ ਹਿੰਦੀ ਬੋਲਦੇ ਇਲਾਕੇ ਅੱਡ ਕਰ ਦਿੱਤੇ ਜਾਣ, ਅਤੇ ਇਸੀ ਤਰ੍ਹਾਂ ਕੀਤਾ ਗਿਆ ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ । ਇਨ੍ਹਾਂ ਆਗੂਆਂ ਦੀ ਪੰਜਾਬੀ ਸੂਬੇ ਦੀ ਮੰਗ ਦੇ ਮਗਰ ਧਾਰਮਿਕ ਅਤੇ ਸਿੱਖਾਂ ਦੀ ਰਾਜਸੀ ਅਜ਼ਾਦੀ ਦੀ ਸੋਚ ਸੀ, ਇੱਕ ਅਜਿਹੇ ਰਾਜ, ਜਿੱਥੇ ਸਿੱਖਾਂ ਦੀ ਪਛਾਣ ਨੂੰ ਕਾਇਮ ਰੱਖਿਆ ਸਕਦਾ ਸੀ।[2]

ਪਰ ਜਿਸ ਤਰੀਕੇ ਨਾਲ ਅੱਜ ਪੰਜਾਬ ਵਿਚੋਂ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸੁਨਿਹਰੀ ਇਤਿਹਾਸ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਜੈਂਸੀਆਂ ਵੱਲੋਂ ਇੱਕ ਸਾਜਿਸ਼ ਅਧੀਨ ਖਤਮ ਕੀਤਾ ਜਾ ਰਿਹਾ ਹੈ ਉਸ ਹਿਸਾਬ ਨਾਲ ਉਹ ਦਿਨ ਦੂਰ ਨਹੀਂ ਲੱਗ ਰਿਹਾ ਜਦੋਂ ਮੁੜ ਤੋਂ ਪੰਜਾਬ ਦੀ ਨਵੀਂ ਹੱਦ ਬੰਦੀ ਫਿਰ ਤੋਂ ਇਸੀ ਫਾਰਮੂਲੇ ਅਧੀਨ ਕੀਤੀ ਜਾਵੇਗੀ ਅਤੇ ਇਸ ਵਿਚੋਂ ਇੱਕ ਜਾਂ ਦੋ ਹੋਰ ਛੋਟੀਆਂ ਛੋਟੀਆਂ ਸਟੇਟਾਂ ਅਲੱਗ ਕਰ ਦਿੱਤੀਆਂ ਜਾਣਗੀਆਂ।

ਉਹ ਸਮੇਂ  ਸਿੱਖ ਇਹ ਵੀ ਮੰਗ ਨਹੀਂ ਕਰ ਸਕਣਗੇ ਕਿ ਸਿੱਖਾਂ ਦੀ ਬਹੁਗਿਣਤੀ ਵਾਲੇ ਇਲਾਕੇ ਸਿੱਖਾਂ ਨੂੰ ਦਿੱਤੇ ਜਾਣ ਕਿਉਂਕਿ ਜੇਕਰ ਉਸ ਸਮੇਂ ਇਹ ਸ਼ਰਤ ਰਖੀ ਗਈ ਕਿ ਜੋ ਸਾਬਤ ਸੂਰਤ ਹੋਵੇਗਾ ਉਸੀ ਨੂੰ ਸਿੱਖ ਮੰਨਿਆ ਜਾਵੇਗਾ ਤਾਂ ਅੱਜ ਪੰਜਾਬ ਦੀ 80 ਪਰਸੈਂਟ ਨੌਜਵਾਨੀ ਫੋਕੀ ਫੈਸ਼ਨਬਾਜ਼ੀ ਵਿੱਚ ਪੈ ਕੇ ਆਪਣੀਆਂ ਅਸਲੀ ਸੂਰਤਾਂ ਗਵਾਈ ਬੈਠੀ ਹੈ ਅਤੇ ਗਵਾ ਰਹੀ ਹੈ,  ਉਨ੍ਹਾਂ ਦੀ ਇਹ ਮੰਗ ਵੀ ਨਹੀਂ ਮੰਨੀ ਜਾਵੇਗੀ। ਅੱਜ ਅਸੀਂ ਇੰਨੇ ਅਵੇਸਲੇ ਹੋ ਚੁੱਕੇ ਹਾਂ ਕੇ ਜਿਸ ਟਾਹਣੀ ਤੇ ਖੜੇ ਹਾਂ ਉਸੀ ਨੂੰ ਆਪਣੇ ਹਥੀਂ ਵੱਡੀ ਜਾ ਰਹੇ ਹਾਂ ।

ਊੜੇ ਅਤੇ ਜੂੜੇ ਦੋਨਾਂ ਤੋਂ ਅਸੀਂ ਟੁੱਟ ਚੁੱਕੇ ਹਾਂ।

ਆਗੂ

ਅੰਦੋਲਨ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਲ ਸਨ:

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. ਕੇ.ਐੱਸ. ਚਾਵਲਾ. "ਪੰਜਾਬੀ ਸੂਬੇ ਦੀ ਸਿਰਜਣਾ ਦੀ ਕਹਾਣੀ". ਪੰਜਾਬੀ ਟ੍ਰਿਬਿਊਨ. 
  2. Brass, Paul R. (2005). Language, Religion and Politics in North India. iUniverse. p. 326. ISBN 978-0-595-34394-2.