Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪ੍ਰਭਜੋਤ ਸਿੰਘ

ਭਾਰਤਪੀਡੀਆ ਤੋਂ

ਫਰਮਾ:Infobox field hockey player ਪ੍ਰਭਜੋਤ ਸਿੰਘ (ਜਨਮ 14 ਅਗਸਤ 1980) ਭਾਰਤੀ ਹਾਕੀ ਟੀਮ ਦਾ ਇੱਕ ਫਾਰਵਰਡ ਖਿਡਾਰੀ ਹੈ। ਉਹ ਆਪਣੀ ਤੇਜ਼ ਅਤੇ ਹਮਲਾਵਰ ਖੇਡ ਲਈ ਜਾਣਿਆ ਜਾਂਦਾ ਹੈ।

ਨਿੱਜੀ ਜ਼ਿੰਦਗੀ

ਪ੍ਰਭਜੋਤ ਦਾ ਜਨਮ ਗੁਰਦਾਸਪੁਰ, ਪੰਜਾਬ, ਭਾਰਤ ਵਿੱਚ ਹੋਇਆ ਅਤੇ ਉਸਨੇ ਡੀ.ਏ.ਵੀ. ਤੋਂ ਗ੍ਰੈਜੂਏਸ਼ਨ ਕੀਤੀ।[1]

ਕਰੀਅਰ

ਪ੍ਰਭਜੋਤ 2001 ਵਿੱਚ ਪੁਰਸ਼ ਹਾਕੀ ਕੌਮੀ ਟੀਮ ਵਿੱਚ ਸ਼ਾਮਲ ਹੋਏ ਹਨ। ਉਹ 2004 ਦੇ ਏਥਨਜ਼ ਓਲੰਪਿਕ ਵਿੱਚ ਕੌਮੀ ਟੀਮ ਦਾ ਹਿੱਸਾ ਸੀ, ਜਿੱਥੇ ਭਾਰਤ 7 ਵੇਂ ਸਥਾਨ ਤੇ ਰਿਹਾ।

ਹਾਕੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਉਹ ਇੰਡੀਅਨ ਆਇਲ ਵਿੱਚ ਇੱਕ ਅਧਿਕਾਰੀ ਵੀ ਹਨ।

ਉਹ 2012 ਵਿੱਚ ਵਰਲਡ ਸੀਰੀਜ਼ ਹਾਕੀ ਵਿੱਚ ਸ਼ੇਰ-ਏ-ਪੰਜਾਬ ਦੀ ਟੀਮ ਦਾ ਕਪਤਾਨ ਸੀ।

ਅਵਾਰਡ

ਉਸ ਨੂੰ 2008 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਕਿਉਂਕਿ ਉਸ ਨੇ ਇੱਕ ਭਾਰਤੀ ਸਟਰਾਈਕਰ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।[2]

ਵਿਵਾਦ

ਐਫ.ਆਈ.ਐਚ. ਵਿਸ਼ਵ ਕੱਪ 2010 ਦੌਰਾਨ, ਉਸਨੇ ਅਰਜਨਟੀਨਾ ਦੇ ਖਿਲਾਫ 2-4 ਦੀ ਹਾਰ ਦੇ ਨਾਲ ਘਰੇਲੂ ਭੀੜ ਨੂੰ ਵਿਚਕਾਰਲੀ ਉਂਗਲ ਦਿਖਾਈ। ਬਾਅਦ ਵਿੱਚ ਉਸਨੇ ਇਸ ਐਕਸ਼ਨ ਲਈ ਮੁਆਫੀ ਮੰਗੀ।[3]

ਹਾਕੀ ਵਰਲਡ ਕੱਪ ਵਿੱਚ ਭਾਰਤ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ ਕਿਉਂਕਿ ਟੂਰਨਾਮੈਂਟ ਵਿੱਚ ਟੀਮ 8 ਵੇਂ ਸਥਾਨ 'ਤੇ ਰਹੀ ਸੀ।[4]

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Hockey Olympian". Zee News. 2009-02-18. Retrieved 2010-10-16. 
  2. "National sports awards given away". The Hindu. 2008-08-30. Archived from the original on 2008-09-03. Retrieved 2010-10-16. 
  3. "Prabhjot Singh sorry for showing finger to crowd". Times of India. 2010-03-20. Retrieved 2010-10-26. 
  4. "Hockey player Prabhjot Singh shows middle finger to the crowd".