ਪੁਲ ਕੰਜਰੀ
ਮਹਾਰਾਜਾ ਰਣਜੀਤ ਸਿੰਘ ਵੱਲੋਂ ਮਸ਼ਹੂਰ ਨ੍ਰਿਤਕੀ ਮੋਰਾਂ ਦੀ ਮੰਗ ’ਤੇ ਪੁਲ ਬਣਾਉਣ ਤੋਂ ਬਾਅਦ ਪਿੰਡ ‘ਗ਼ਰਜ਼ਪੁਰ’ ਦਾ ਨਾਂ ‘ਪੁਲ ਕੰਜਰੀ’ ਪੈ ਗਿਆ। ਪੁਲ ਬਣਨ ਤੋਂ ਬਾਅਦ ਅੰਮ੍ਰਿਤਸਰ-ਲਾਹੌਰ ਦਰਮਿਆਨ ਵਸਿਆ ਇਹ ਪਿੰਡ ਘੁੱਗ ਵਸਦਾ ਨਗਰ ਬਣ ਗਿਆ। ਮੁਲਕ ਦੀ ਵੰਡ ਤੋਂ ਬਾਅਦ ਪਾਕਿਸਤਾਨ ਤਰਫ਼ੋਂ ਹੋਏ ਕਬਾਇਲੀ ਹਮਲੇ ਨਾਲ ਸਾਂਝ ਦਾ ਪੁਲ ਐਸਾ ਟੁੱਟਿਆ ਕਿ ਸਾਰਾ ਨਗਰ ਹੀ ਉੱਜੜ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਵਿੱਚ ਉੱਲੂ ਬੋਲਣ ਲੱਗ ਪਏ। ਮੋਰਾਂ ਦੇ ਨ੍ਰਿਤ ਸਾਹਮਣੇ ਉਸ ਦਾ ਬਾਹੂਬਲ ਵੀ ਕਮਜ਼ੋਰ ਪੈਂਦਾ ਦਿੱਸਿਆ।
ਮੋਰਾਂ ਦਾ ਕਿੱਸਾ
ਬਾਦਸ਼ਾਹ ਸਲਾਮਤ ਰੋਜ਼-ਮੱਰਾ ਦੀ ਮਸਰੂਫ਼ੀਅਤ ਵਿੱਚੋਂ ਸਮਾਂ ਕੱਢ ਕੇ ਅੰਮ੍ਰਿਤਸਰ ਦੀ ਮਸ਼ਹੂਰ ਨ੍ਰਿਤਕੀ ਮੋਰਾਂ ਦਾ ਮੁਜਰਾ ਦੇਖਦਾ ਹੈ। ਸ਼ਾਮਿਆਨੇ, ਚਾਨਣੀਆਂ, ਛੌਲਦਾਰੀਆਂ ਅਤੇ ਤੰਬੂ-ਕਨਾਤਾਂ ਦੀ ਸੱਜ-ਧੱਜ ਅੱਖਾਂ ਚੁੰਧਿਆ ਦੇਣ ਵਾਲੀ ਹੈ। …ਦੂਜੀ ਕਤਾਰ ਵਿੱਚ ਮਿਲਖਾਂ ਅਤੇ ਜਗੀਰਾਂ ਵਾਲੇ…ਨਵਾਬਾਂ ਦੇ ਕੁੱਲੇ, ਜਨਾਬਾਂ ਦੀਆਂ ਤੁੱਰੇਦਾਰੀਆਂ। ਮੁਜਰਾ, ਮਹਾਰਾਜਾ ਰਣਜੀਤ ਸਿੰਘ ਦੇ ਸੀਨੇ ਉੱਤੇ ਗਹਿਰੇ ਜ਼ਖ਼ਮ ਛੱਡ ਗਿਆ। ਮਹਾਰਾਜੇ ਨੂੰ ਸਮਝਾਉਣ ਦੀਆਂ ਤਮਾਮ ਕੋਸ਼ਿਸ਼ਾਂ ਅਸਫ਼ਲ ਹੁੰਦੀਆਂ ਹਨ। ਉਸ ਨੂੰ ਮੋਰਾਂ ਦਾ ਖ਼ਿਆਲ ਤਿਆਗਣ ਵਾਲੇ ਮਸ਼ਵਰੇ ਜ਼ਹਿਰ ਲੱਗਦੇ ਹਨ। ਸਰਦਾਰ ਲਹਿਣਾ ਸਿੰਘ ਵਰਗਾ ਜ਼ਹੀਨ ਵਿਅਕਤੀ ਵੀ ਦਲੀਲਾਂ ਦੇ ਹਥਿਆਰ ਸੁੱਟ ਦਿੰਦਾ ਹੈ ਮਹਾਰਾਜੇ ਨਾਲ ਪੱਕਾ ਰਿਸ਼ਤਾ ਗੰਢਣ ਤੋਂ ਬਾਅਦ ਮੋਰਾਂ ਦੇ ਮਨ ਵਿੱਚ ਅਣਗਿਣਤ ਤੌਖ਼ਲੇ ਉੱਠਦੇ ਹਨ ਪਰ ਉਹ ਆਪਣੇ ਆਪ ਨੂੰ ਸਮਝਾ ਲੈਂਦੀ ਹੈ।
ਇਹ ਵੀ ਵੇਖੋ
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-07-22. Retrieved 2015-07-22.