More actions
ਪੁਆਧ ਜਾਂ ਪੁਆਤ ਭਾਰਤੀ ਪੰਜਾਬ ਦਾ ਭਾਸ਼ਾਈ ਖਿੱਤਾ ਹੈ। ਵਰਤਮਾਨ ਪੰਜਾਬ ਦੇ ਮਾਝਾ, ਦੁਆਬਾ, ਮਾਲਵਾ ਤੇ ਪੁਆਧ ਚਾਰ ਭਾਸ਼ਾਈ ਖਿੱਤੇ ਮੰਨੇ ਜਾਂਦੇ ਹਨ।
ਖੇਤਰ
ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ। ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਦੇ ਅਨੁਸਾਰ,"ਸ਼ਿਵਾਲਿਕ ਦੀਆਂ ਪਹਾੜੀਆਂ ਦੀ ਥੱਲੜੀ ਪੱਟੀ ਪਿੰਜੌਰ ਤੋਂ ਨਾਲਾਗੜ੍ਹ ਪੁਆਧੀ ਦੀ ਰੰਗਣ ਵਾਲੀ ਮੰਨੀ ਜਾਂਦੀ ਹੈ। ਮੋਟੇ ਤੌਰ ਉੱਤੇ ਦਰਿਆ ਸਤਲੁਜ ਦੇ ਪੂਰਬੀ ਪਾਸੇ ਤੋਂ ਲੈ ਕੇ ਦਰਿਆ ਘੱਗਰ ਦੇ ਪੂਰਬ-ਪੱਛਮ ਤੱਕ ਫੈਲੇ ਵੱਡ ਆਕਾਰੀ ਭੂ-ਖੰਡ ਦੇ ਵਿਭਿੰਨ ਰੰਗਾਂ ਦੀ ਧਰਤੀ ਪੁਆਧ ਅਖਵਾਉਂਦੀ ਹੈ। ਇਥੋਂ ਦੇ ਰਹਿਣ ਵਾਲਿਆਂ ਨੂੰ ਪੁਆਧੀਏ ਜਾਂ ਪੁਆਧੜੀਏ ਕਿਹਾ ਜਾਂਦਾ ਹੈ।"[1]
ਪੁਆਧ ਦਾ ਮੇਲਾ
ਪੰਜਾਬ ਦਾ ਮਸ਼ਹੂਰ ਮੇਲਾ ਹੈ।
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ
- ↑ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ