ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ ਇੰਡੀਆ

ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ ਇੰਡੀਆ (ਐਨਡੀਐਲਆਈ) ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਧੀਨ ਇੱਕ ਪ੍ਰਾਜੈਕਟ ਹੈ। ਇਸ ਦਾ ਉਦੇਸ਼ ਮੈਟਾਡੇਟਾ ਨੂੰ ਇਕੱਤਰ ਕਰਨਾ, ਉਸ ਦਾ ਉਤਾਰਾ ਕਰਨਾ ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡਿਜੀਟਲ ਲਾਇਬ੍ਰੇਰੀਆਂ ਅਤੇ ਨਾਲ ਹੀ ਹੋਰ ਸੰਬੰਧਿਤ ਸਰੋਤਾਂ ਤੋਂ ਪੂਰਾ ਪਾਠ ਸੂਚਕਾਂਕ ਪ੍ਰਦਾਨ ਕਰਨਾ ਹੈ। ਇਹ ਇਕ ਡਿਜੀਟਲ ਭੰਡਾਰ ਹੈ ਜਿਸ ਵਿਚ ਪਾਠ-ਪੁਸਤਕਾਂ, ਲੇਖ, ਵੀਡੀਓ, ਆਡੀਓ ਕਿਤਾਬਾਂ, ਲੈਕਚਰ, ਸਿਮੂਲੇਸ਼ਨ, ਗਲਪ ਅਤੇ ਹੋਰ ਸਾਰੀਆਂ ਕਿਸਮਾਂ ਦ ਸਿੱਖਣ ਮੀਡੀਆ ਮੌਜੂਦ ਹੈ। ਨੈਸ਼ਨਲ ਡਿਜੀਟਲ ਲਾਇਬ੍ਰੇਰੀ ਅੰਗਰੇਜ਼ੀ ਅਤੇ ਭਾਰਤੀ ਭਾਸ਼ਾਵਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੀ ਮੁਫਤ ਪਹੁੰਚ ਪ੍ਰਦਾਨ ਕਰਦਾ ਹੈ।

ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ ਇੰਡੀਆ
ਵਪਾਰਕਨਹੀਂ
ਸਾਈਟ ਦੀ ਕਿਸਮਸਿੱਖਿਆ
ਰਜਿਸਟਰੇਸ਼ਨਮੁਫਤ
ਵਰਤੋਂਕਾਰਵਾਧਾ 2,000,000+ (January 2019)
ਮੌਜੂਦਾ ਹਾਲਤਕਿਰਿਆਸ਼ੀਲ

ਇਤਿਹਾਸ ਅਤੇ ਸਮਾਂਰੇਖਾ

ਨੈਸ਼ਨਲ ਡਿਜੀਟਲ ਲਾਇਬ੍ਰੇਰੀ ਇੱਕ ਪਾਇਲਟ ਪ੍ਰੋਜੈਕਟ ਵਜੋਂ ਮਈ 2016 ਵਿੱਚ ਸ਼ੁਰੂ ਕੀਤੀ ਗਈ।[1]

ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵਡੇਕਰ ਦੁਆਰਾ ਇਹ ਲਾਇਬ੍ਰੇਰੀ 19 ਜੂਨ, 2018 ਨੂੰ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਸੀ।[2]

ਅਪ੍ਰੈਲ 2019 ਤੱਕ, ਇਸਦੇ ਭੰਡਾਰ ਵਿਚ 45,825,715+ ਚੀਜ਼ਾਂ ਮੌਜੂਦ ਸਨ, ਜਿਸ ਵਿਚ ਅੰਗ੍ਰੇਜ਼ੀ ਵਿਚ 150,000 ਤੋਂ ਵੱਧ ਖੰਡ ਹਨ।

ਭਾਸ਼ਾਵਾਂ

ਭਾਰਤੀ ਭਾਸ਼ਾਵਾਂ ਦੀਆਂ ਕਿਤਾਬਾਂ ਦੀ ਸਕੈਨਿੰਗ ਨੇ ਭਾਰਤੀ ਭਾਸ਼ਾਵਾਂ ਦੇ ਆਪਟੀਕਲ ਅੱਖਰ ਪਛਾਣ (ਓਸੀਆਰ) ਸਾੱਫਟਵੇਅਰ ਨੂੰ ਵਿਕਸਤ ਕਰਨ ਦਾ ਮੌਕਾ ਬਣਾਇਆ ਹੈ। ਉਰਦੂ ਅਤੇ ਫ਼ਾਰਸੀ ਦੀਆਂ ਕਿਤਾਬਾਂ ਵੀ ਐਨਡੀਐਲਈ ਉੱਤੇ ਉਪਲਬਧ ਹਨ। ਉਦਾਹਰਨ ਵਜੋਂ ਖਵਾਜਾ ਗੁਲਾਮਸ ਸੱਯਦੈਨ ਦੁਆਰਾ "ਅਲੀਗੜ ਕੀ ਤਾਲੀਮੀ ਤਹਿਰੀਕ" ਅਤੇ ਪ੍ਰੋਫੈਸਰ ਨਜ਼ੀਰ ਅਹਿਮਦ ਦੁਆਰਾ ਮਕਤੀਬ-ਏ-ਸਾਨਾਈ ਸ਼ਾਮਲ ਹਨ ।ਇਸ ਤੇ ਵਰਲਡ ਈਬੁਕ ਲਾਇਬ੍ਰੇਰੀ ਦੇ ਰਲਗੱਡ ਸੰਬੰਧ ਨਾਲ ਪੰਜਾਬੀ ਦੀਆਂ ਇਸ ਸੋਧ ਵੇਲੇ ਤੱਕ 61 ਕਿਤਾਬਾਂ ਤੇ 588 ਥੀਸਿਸ ਲਾਇਬਰੇਰੀ ਦੇ ਸਰਵਰ ਤੋਂ ਪੜ੍ਹੇ ਜਾ ਸਕਦੇ ਹਨ।[3]

ਪਹੁੰਚ ਅਤੇ ਰੋਕਾਂ

ਵਰਤੋਂਕਾਰ ਦਾਖ਼ਲਾ ਦੁਨੀਆ ਭਰ ਦੇ ਵਰਤੋਂਕਾਰਾਂ ਲਈ ਖੁੱਲਾ ਹੈ। ਹਾਲਾਂਕਿ, ਕੁਝ ਪ੍ਰਸਿੱਧ ਸਰੋਤਾਂ ਤੋਂ ਸਮੱਗਰੀ ਸਿਰਫ ਦਾਖ਼ਲ(ਰਜਿਸਟਰਡ) ਉਪਭੋਗਤਾਵਾਂ ਲਈ ਪਹੁੰਚਯੋਗ ਹੈ। ਇਨ੍ਹਾਂ ਵਿੱਚੋਂ ਕੁਝ ਰਜਿਸਟ੍ਰੀਕਰਨ ਕਾਰਜ ਕੇਵਲ ਸਰੋਤਾਂ ਤੋਂ ਹੁੰਦਾ ਹੈ ਜਿਵੇਂ ਕਿ:

  • ਵਰਲਡ ਈਬੁਕ ਲਾਇਬ੍ਰੇਰੀ
  • ਦੱਖਣੀ ਏਸ਼ੀਆ ਪੁਰਾਲੇਖ
  • ਓ ਈ ਸੀ ਡੀ
  • ਸੱਤਿਆਜੀਤ ਰੇ ਸੁਸਾਇਟੀ

ਡਿਲਿਵਰੀ ਫਾਰਮੈਟ

ਇਸ ਲਈ ਪਹੁੰਚ ਐਂਡਰਾਇਡ ਮੋਬਾਈਲ ਐਪ ਰਾਹੀਂ ਗੂਗਲ ਪਲੇ ਅਤੇ ਆਈ ਓ ਐਸ ਐਪ ਰਾਹੀਂ ਐਪਲ ਦੇ ਅਲਪ ਸਟੋਰ ਤੋਂ ਵੀ ਉਪਲਬਧ ਵੀ ਹੈ।[4]

ਪ੍ਰਬੰਧਨ

ਲਾਇਬ੍ਰੇਰੀ ਦਾ ਪ੍ਰਬੰਧਨ ਇੰਡੀਅਨ ਇੰਸਟੀਚਿਊਆਫ ਟੈਕਨਾਲੋਜੀ, ਖੜਗਪੁਰ ਦੁਆਰਾ ਕੀਤਾ ਜਾਂਦਾ ਹੈ।

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ